Amritsar News:ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਨਸ਼ਾ ਤਸਕਰਾਂ ਵਿਰੁਧ ਵਿੱਢੀ ਮੁਹਿੰਮ ਤਹਿਤ ਜ਼ਿਲ੍ਹੇ ਵਿਚ ਚਾਰ ਮੁਕੱਦਮਿਆਂ ਵਿਚ ਅੱਧੀ ਦਰਜ਼ਨ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 3 ਕਿਲੋ 340 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਅੱਜ ਸ਼ਨੀਵਾਰ ਨੂੰ ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸਐਸਪੀ ਦਿਹਾਤੀ ਚਰਨਜੀਤ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਰਾਹੀਂ ਦੱਸਿਆ ਕਿ ਇੰਨ੍ਹਾਂ ਨਸ਼ਾ ਤਸਰਕਰਾਂ ਕੋਲੋਂ ਇੱਕ ਮਾਰੂਤੀ ਜ਼ੈਨ ਕਾਰ ਅਤੇ ਇੱਕ ਸਪਲੈਂਡਰ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ। ਇਸ ਸਬੰਧ ਵਿਚ ਇੰਨ੍ਹਾਂ ਨਸ਼ਾ ਤਸਕਰਾਂ ਵਿਰੁਧ ਦੋ ਕੇਸ ਘਰਿੰਡਾ ਥਾਣੇ ਵਿੱਚ, ਇੱਕ ਕੇਸ ਰਾਜਾਸਾਂਸੀ ਅਤੇ ਇੱਕ ਥਾਣਾ ਲੋਪੋਕੇ ਵਿੱਚ ਦਰਜ ਕੀਤੇ ਗਏ ਹਨ।
ਇਹ ਵੀ ਪੜ੍ਹੋ Delhi Election Result;ਸਿੱਖ ਲੀਡਰਾਂ ਦੀ ਮੁੜ ਚੜ੍ਹਤ,BJP ਤੇ AAP ਦੀ ਟਿਕਟ ’ਤੇ 5 ਆਗੂ MLA ਬਣੇ
ਉਨ੍ਹਾਂ ਦਸਿਆ ਕਿ ਘਰਿੰਡਾ ਥਾਣੇ ਵੱਲੋਂ ਰਾਜਨ ਸਿੰਘ ਦਾਉਕੇ ਗੁਰਪ੍ਰੀਤ ਸਿੰਘ ਉਰਫ਼ ਕਾਲੀ ਵਾਸੀ ਖਾਲੜਾ 890 ਗ੍ਰਾਂਮ ਹੈਰੋਇਨ ਅਤੇ ਇੱਕ ਮੋਟਰਸਾਈਕਲ ਅਤੇ ਇਸੇ ਹੀ ਥਾਣੇ ਵਿਚ ਦਰਜ਼ ਦੂਜੇ ਪਰਚੇ ਵਿਚ ਮੁਲਜਮ ਸਤਨਾਮ ਸਿੰਘ ਉਰਫ਼ ਡਾਕਟਰ ਨੂੰ 510 ਗ੍ਰਾਂਮ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸਤੋਂ ਇਲਾਵਾ ਰਾਜਾਂਸ਼ਾਸੀ ਥਾਣੇ ਦੇ ਵਿਚ ਮਾਈਕਲ ਵਾਸੀ ਸੰਤੂਵਾਲਾ ਜ਼ਿਲ੍ਹਾ ਗੁਰਦਾਸਪੁਰ ਅਤੇ ਸ਼ਾਗਰ ਸਰਮਾ ਵਾਸੀ ਧਿਆਨਪੁਰਾ ਕੋਲੋਂ ਇੱਕ ਕਿਲੋਂ ਬਰਾਮਦਗੀ ਹੋਈ ਹੈ। ਇੱਕ ਹੋਰ ਮਾਮਲੇ ਵਿਚ ਥਾਣਾ ਲੋਪੋਕੇ ਵਿਚ ਵੀ ਹਰਪਾਲ ਸਿੰਘ ਕੋਲੋਂ 940 ਗ੍ਰਾਂਮ ਹੈਰੋਇਨ ਬਰਾਮਦ ਕੀਤੀ ਗਈ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਫੜੇ ਗਏ ਸਾਰੇ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਅੱਗੇ ਅਤੇ ਪਿੱਛੇ ਸਬੰਧਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜੇਕਰ ਕੋਈ ਹੋਰ ਵਿਅਕਤੀ ਇਸ ਤਸਕਰੀ ਦੇ ਨੈੱਟਵਰਕ ਵਿੱਚ ਸ਼ਾਮਲ ਪਾਇਆ ਗਿਆ ਤਾਂ ਉਸ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
Share the post "ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਕਰੋੜਾਂ ਦੀ ਹੈਰੋਇਨ ਸਹਿਤ ਅੱਧੀ ਦਰਜ਼ਨ ਨਸ਼ਾ ਤਸਕਰ ਗ੍ਰਿਫਤਾਰ"