ਅੰਮ੍ਰਿਤਸਰ ’ਚ ਮੰਦਿਰ ਦੇ ਬਹਾਰਾ ਧਮਾਕਾ, ਪੁਲਿਸ ਵੱਲੋਂ ਜਾਂਚ ਸ਼ੁਰੂ

0
250
+2

Amritsar News: ਅੰਮ੍ਰਿਤਸਰ ਦੇ ਇੱਕ ਇਲਾਕੇ ’ਚ ਸਥਿਤ ਇੱਕ ਮੰਦਰ ਦੇ ਬਾਹਰ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਹਾਲਾਂਕਿ ਸਰਹੱਦੀ ਇਲਾਕਿਆਂ ’ਚ ਪੁਲਿਸ ਥਾਣਿਆਂ ਅਤੇ ਹੋਰਨਾਂ ਥਾਵਾਂ ‘ਤੇ ਪਹਿਲਾਂ ਵੀ ਕਈ ਧਮਾਕੇ ਹੋਏ ਹਨ ਪ੍ਰੰਤੂ ਮੰਦਿਰ ਦੇ ਵਿਚ ਇਹ ਪਹਿਲੀ ਘਟਨਾ ਹੈ। ਕਰੀਬ ਅੱਧੀ ਰਾਤ ਹੋਏ ਇਸ ਧਮਾਕੇ ਦੀ ਇੱਕ ਸੀਸੀਟੀਵੀ ਵੀਡੀਓ ਵੀ ਸ਼ੋਸਲ ਮੀਡੀਆ ’ਤੇ ਵਾਈਰਲ ਹੋ ਰਹੀ ਹੈ, ਜਿਸਨੂੰ ਇਸ ਘਟਨਾ ਦੇ ਨਾਲ ਜੋੜਿਆ ਜਾ ਰਿਹਾ। ਉਧਰ ਅੰਮ੍ਰਿਤਸਰ ਪੁਲਿਸ ਦੇ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਇਸ ਘਟਨਾ ਪਿੱਛੇ ਵਿਦੇਸ਼ੀ ਤਾਕਤਾਂ ਦਾ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਜਲਦੀ ਹੀ ਅਜਿਹਾ ਕਰਨ ਵਾਲਿਆਂ ਨੂੰ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ  Big News: ਸਿਵ ਸੈਨਾ ਦੇ ਪ੍ਰਧਾਨ ਦਾ ਕ.ਤਲ ਕਰਨ ਵਾਲੇ ਤਿੰਨਾਂ ਸ਼ੂਟਰਾਂ ਦਾ ਪੁਲਿਸ ਨੇ ਕੀਤਾ ’encounter’

ਹਾਲਾਂਕਿ ਇਸ ਧਮਾਕੇ ਨਾਲ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀ ਹੋਇਆ ਪ੍ਰੰਤੂ ਇਸਦੇ ਕਾਰਨ ਦਹਿਸ਼ਤ ਦਾ ਮਾਹੌਲ ਜਰੂਰ ਹੈ। ਵੀਡੀਓ ਮੁਤਾਬਕ ਇੱਕ ਮੋਟਰਸਾਈਕਲ ’ਤੇ ਸਵਾਰ ਹੋ ਕੇ ਦੋ ਨੌਜਵਾਨ ਅੱਧੀ ਰਾਤ ਨੂੰ ਕਰੀਬ ਸਾਢੇ 12 ਵਜੇਂ ਅੰਮ੍ਰਿਤਸਰ ਦੇ ਖੰਡਵਾਲਾ ਇਲਾਕੇ ’ਚ ਸਥਿਤ ਠਾਕੁਰਦੁਆਰਾ ਮੰਦਿਰ ਕੋਲ ਆਉਂਦੇ ਹਨ ਤੇ ਮੰਦਿਰ ਦੀ ਪਹਿਲੀ ਮੰਜਿਲ ਵੱਲ ਕੋਈ ਵਸਤੂ ਸੁੱਟਦੇ ਹਨ, ਜਿਸਤੋਂ ਬਾਅਦ ਧਮਾਕਾ ਹੋ ਜਾਂਦਾ ਹੈ। ਘਟਨਾ ਸਮੇਂ ਮੰਦਰ ਦਾ ਪੁਜਾਰੀ ਮੁਰਾਰੀ ਲਾਲ ਸ਼ਰਮਾ ਵੀ ਅੰਦਰ ਹੀ ਸੌਂ ਰਿਹਾ ਸੀ। ਘਟਨਾ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਮਾਮਲੇ ਦੀ ਜਾਂਚ ਤੇਜੀ ਨਾਲ ਕੀਤੀ ਜਾ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

+2

LEAVE A REPLY

Please enter your comment!
Please enter your name here