👉ਸ਼ੋਸਲ ਮੀਡੀਆ ‘ਤੇ ਪੰਜਾਬ ਦੀ ‘ਧੀ’ ਰਾਣੀ ਬਣੀ
Amritsar News: ਕਰੀਬ 37 ਸਾਲਾਂ ਬਾਅਦ ਪੰਜਾਬ ਦੇ ਵਿਚ ਹੜ੍ਹਾਂ ਦੇ ਰੂਪ ‘ਚ ਕਹਿਰ ਬਣ ਕੇ ਢਹਿ ਰਹੇ ਪਾਣੀ ਨੂੰ ਬੇਸ਼ੱਕ ਢੱਕਿਆ ਨਹੀਂ ਜਾ ਸਕਿਆ ਪ੍ਰੰਤੂ ਇਸ ਪਾਣੀ ਦੇ ਕਹਿਰ ਦਾ ਸ਼ਿਕਾਰ ਹੋਏ ਗੁਰੂ ਕੀ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਲੋਕਾਂ ਦੀ ਸੇਵਾ ਕਰਕੇ ਇੱਥੋਂ ਦੀ ਡਿਪਟੀ ਕਮਿਸ਼ਨਰ ਨੇ ਇੱਕ ਮਿਸਾਲ ਜਰੂਰ ਕਾਇਮ ਕਰ ਦਿੱਤੀ ਹੈ। ਹਾਲਾਂਕਿ ਹੜ੍ਹਾਂ ਦੇ ਇਸ ਕਹਿਰ ਤੋਂ ਬਚਾਉਣ ਲਈ ਮੁੱਖ ਮੰਤਰੀ ਤੋਂ ਲੈ ਕੇ ਹਰੇਕ ਛੋਟੇ-ਵੱਡੇ ਮੁਲਾਜਮ ਸਹਿਤ ਆਮ ਲੋਕ ਵੀ ਮੈਦਾਨ ਵਿਚ ਡਟੇ ਹੋਏ ਹਨ ਪ੍ਰੰਤੂ ਆਪਣੇ ਆਪ ਨੂੰ ਭੁੱਲ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਲੱਗਣ ਵਾਲੀ ਪਹਿਲੀ ਔਰਤ ਡਿਪਟੀ ਕਮਿਸ਼ਨਰ ਵੱਲੋਂ ਦਿਖਾਏ ਜਾ ਰਹੇ ਜਜਬੇ ਨੇ ਇਸਨੂੰ ਪੰਜਾਬੀਆਂ ਦੇ ਦਿਲਾਂ ਵਿਚ ‘ਵਾੜ’ ਦਿੱਤਾ ਹੈ।
ਇਹ ਵੀ ਪੜ੍ਹੋ ਡੇਢ ਲੱਖ ਰੁੁਪਏ ਦੀ ਰਿਸ਼ਵਤ ਲੈਂਦਾ ਜੰਗਲਾਤ ਵਿਭਾਗ ਦਾ ਦਰੌਗਾ ਵਿਜੀਲੈਂਸ ਨੇ ‘ਚੁੱਕਿਆ’, ਵਣ ਰੇਂਂਜ ਅਫ਼ਸਰ ਹੋਇਆ ਫ਼ਰਾਰ
ਸੋਸਲ ਮੀਡੀਆ ‘ਤੇ ਇਸ ਡਿਪਟੀ ਕਮਿਸ਼ਨਰ ਨੂੰ ਵਿਰੋਧੀ ਪਾਰਟੀਆਂ ਤੋਂ ਲੈ ਕੇ ਆਮ ਲੋਕ ਪੰਜਾਬ ਦੀ ‘ਧੀ’ ਰਾਣੀ ਦਾ ਖਿਤਾਬ ਦੇ ਰਹੇ ਹਨ। ਇਸ ਮਹਿਲਾ ਅਧਿਕਾਰੀ ਨੂੰ ਨੇੜੇ ਤੋਂ ਜਾਣਨ ਵਾਲਿਆਂ ਮੁਤਾਬਕ ਉਹ ਆਪਣੇ ਕੰਮ ਨੂੰ ਜਾਨੂੰਨ ਦੀ ਹੱਦ ਨਾਲ ਕਰਨ ਲਈ ਮਸ਼ਹੂਰ ਹਨ। ਸਾਲ 2014 ਬੈਚ ਦੀ ਇਹ ਮਹਿਲਾ ਅਧਿਕਾਰੀ ਨੇ ਪੂਰੇ ਦੇਸ਼ ਵਿਚੋਂ ਛੇਵੇਂ ਨੰਬਰ ‘ਤੇ ਰਹਿ ਕੇ ਆਈਏਐਸ ਦੀ ਪੋਸਟ ਹਾਸਲ ਕੀਤੀ ਹੈ।
ਹੈਦਰਾਬਾਦ ਦੀ ਨਾਮੀ ਸੰਸਥਾ ਤੋਂ ਕਾਨੂੰਨ ਦੀ ਡਿਗਰੀ ਹਾਸਲ ਕਰਨ ਸਮੇਂ 8 ਗੋਲਡ ਮੈਡਲ ਹਾਸਲ ਕਰਨ ਵਾਲੀ ਸ਼ਾਕਸੀ ਸਾਹਨੀ ਨੂੰ ਉਸਦੀ ਚੁਸਾਇਸ ‘ਤੇ ਪੰਜਾਬ ਕੈਡਰ ਮਿਲਿਆ ਸੀ, ਜਿੱਥੇ ਟਰੈਨਿੰਗ ਤੋਂ ਬਾਅਦ ਬਤੌਰ ਐਸਡੀਐਮ ਉਨ੍ਹਾਂ ਦੀ ਪਹਿਲੀ ਪੋਸਟਿੰਗ ਐਸਡੀਐਮ ਬਠਿੰਡਾ ਵਜੋਂ ਹੋਈ। ਇਸਤੋਂ ਬਾਅਦ ਉਹ ਤਰੱਕੀ ਪਾ ਕੇ ਬਠਿੰਡਾ ਦੇ ਏਡੀਸੀ ਵਜੋਂ ਵੀ ਕੀਤਾ ਤੇ ਪੰਜਾਬ ਦੇ ਮੁੱਖ ਸਕੱਤਰ ਦੇ ਚੀਫ਼ ਸਟਾਫ਼ ਅਫ਼ਸਰ ਵਜੋਂ ਚੰਡੀਗੜ੍ਹ ਵੀ ਤੈਨਾਤੀ ਰਹੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।













