
ਨਵੀਂ ਦਿੱਲੀ, 25 ਦਸੰਬਰ: ਬੁੱਧਵਾਰ ਸਵੇਰੇ ਰੂਸ ਨਜਦੀਕ ਕਜ਼ਾਕਿਸਤਾਨ ਵਿੱਚ ਵਾਪਰੀ ਇੱਕ ਦਿਲਕੰਬਾਊ ਘਟਨਾ ਵਿਚ ਹਵਾਈ ਜਹਾਜ਼ ਕਰੈਸ਼ ਹੋਣ ਨਾਲ 40 ਤੋਂ ਵਧ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਹ ਜਹਾਜ਼ ਅਜ਼ਰਬਾਈਜਾਨ ਤੋਂ ਰੂਸ ਦੇ ਚੇਚਨੀਆ ਸੂਬੇ ਦੀ ਰਾਜਧਾਨੀ ਗਰੋਜ਼ਨੀ ਵੱਲ ਜਾ ਰਿਹਾ ਸੀ। ਪ੍ਰੰਤੂ ਰਾਸਤੇ ਵਿਚ ਇਸ ਜਹਾਜ਼ ਨੂੂੰ ਕੋਈ ਤਕਨੀਕੀ ਸਮੱਸਿਆ ਆਉਣ ਕਾਰਨ ਐਮਰਜੈਂਸੀ ਲੈਂਡਿੰਗ ਕਰਨੀ ਪਈ ਪ੍ਰੰਤੂ ਲੈਡਿੰਗ ਦੇ ਸਮਂੇ ਇਹ ਹਾਦਸਾ ਵਾਪਰ ਗਿਆ।
ਇਹ ਵੀ ਪੜ੍ਹੋ ਕਾਰ ’ਤੇ ਸਵਾਰ ਧਾਰਮਿਕ ਯਾਤਰਾ ਤੋਂ ਵਾਪਸ ਆ ਰਹੇ ਪ੍ਰਵਾਰ ਦੇ ਪੰਜ ਜੀਆਂ ਦੀ ਸੜਕ ਹਾਦਸੇ ’ਚ ਹੋਈ ਮੌ+ਤ
ਹਾਦਸੇ ਸਮੇਂ ਜਹਾਜ਼ ਦੇ 62 ਯਾਤਰੀ ਅਤੇ 5 ਕਰੂ ਮੈਂਬਰ ਸਵਾਰ ਦੱਸੇ ਜਾ ਰਹੇ ਸਨ। ਸਾਹਮਣੇ ਆ ਰਹੀ ਸੂਚਨਾ ਮੁਤਾਬਕ ਸੰਘਣੀ ਧੁੰਦ ਕਾਰਨ ਜਹਾਜ਼ ਦਾ ਰੂਟ ਬਦਲਿਆ ਗਿਆ ਸੀ ਅਤੇ ਜਹਾਜ਼ ਨੇ ਕਰੈਸ਼ ਹੋਣ ਤੋਂ ਪਹਿਲਾਂ ਹਵਾਈ ਅੱਡੇ ਦੇ ਕਈ ਚੱਕਰ ਲਗਾਏ ਸਨ ਪਰ ਐਮਰਜੈਂਸੀ ਲੈਂਡਿੰਗ ਦੀ ਇਜਾਜ਼ਤ ਨਾ ਮਿਲਣ ਕਾਰਨ ਨਜਦੀਕ ਹੀ ਇੱਕ ਬੀਚ ’ਤੇ ਐਮਰਜੈਂਸੀ ਲੈਂਡਿੰਗ ਕੀਤੀ ਗਈ, ਜਿੱਥੇ ਇਹ ਘਟਨਾ ਵਾਪਰ ਗਈ। ਇਹ ਜਹਾਜ਼ ਅਜ਼ਰਬਾਈਜਾਨ ਏਅਰਲਾਈਨਜ਼ ਦਾ ਐਮਬਰੇਅਰ 190 ਮਾਡਲ ਸੀ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK
Share the post "ਯਾਤਰੀਆਂ ਨੂੰ ਲੈ ਕੇ ਜਾ ਰਿਹਾ ਹਵਾਈ ਜਹਾਜ਼ ਹੋਇਆ ਕਰੈਸ਼, 40 ਤੋਂ ਵੱਧ ਲੋਕਾਂ ਦੀ ਮੌ+ਤ ਦਾ ਖ਼ਦਸਾ"




