Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਮਾਨਸਾ

ਚੁਸਪਿੰਦਰ ਚਾਹਲ ਦੀ ਅਗਵਾਈ ਹੇਠ ਗੁਰਮੀਤ ਸਿੰਘ ਖੁੱਡੀਆਂ ਦੇ ਹੱਕ ਚ ਹੋਈ ਚੋਣ ਰੈਲੀ

7 Views

ਮਾਨਸਾ, 15 ਮਈ: ਵਿਧਾਨ ਸਭਾ ਹਲਕੇ ਮਾਨਸਾ ਅਤੇ ਮੌੜ ’ਚ ਅੱਜ ਆਮ ਆਦਮੀ ਪਾਰਟੀ ਵੱਲੋਂ ਪ੍ਰਭਾਵਸ਼ਾਲੀ ਚੋਣ ਰੈਲੀਆਂ ਕੀਤੀਆਂ ਗਈਆਂ। ਇਸ ਦੌਰਾਨ ਪਿਛਲੇ ਦਿਨੀਂ ਕਾਂਗਰਸ ਵਿੱਚੋਂ ‘ਆਪ’ ਵਿੱਚ ਸ਼ਾਮਿਲ ਹੋਏ ਨੌਜਵਾਨ ਆਗੂ ਚੁਸਪਿੰਦਰ ਚਾਹਲ ਦੀ ਅਗਵਾਈ ਵਿੱਚ ਅੱਜ ਮਾਨਸਾ ’ਚ ਹੋਈਆਂ ਲੋਕ-ਮਿਲਣੀਆਂ ਵਿੱਚ ਇਕ ਦਰਜਨ ਤੋਂ ਵੱਧ ਵਾਰ ਸ੍ਰੀ ਖੁੱਡੀਆਂ ਨੂੰ ਅੱਜ ਲੱਡੂਆਂ ਨਾਲ ਤੋਲਿਆ ਗਿਆ। ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਮਾਨਸਾ ਸ਼ਹਿਰ ਵਿੱਚ ਅਤੇ ਅਸੰਬਲੀ ਹਲਕਾ ਮੌੜ ਦੇ ਪਿੰਡ ਰਾਮਨਗਰ, ਮੰਡੀ ਖੁਰਦ, ਹਰਕਿਸ਼ਨਪੁਰਾ, ਨੰਦਗੜ੍ਹ ਕੋਟੜਾ, ਦੌਲਤਪੁਰਾ, ਗਿੱਲ ਖੁਰਦ, ਝੰਡੂ ਕੇ, ਮਾਨਸਾ ਖੁਰਦ, ਰਾਏਖਾਨਾ, ਮਾਣਕਖਾਨਾ, ਚਨਾਰਥਲ, ਗਹਿਰੀ ਬਾਰਾਸਿੰਗ, ਘਸੋ ਖਾਨਾ, ਭਾਈ ਬਖਤੌਰ, ਕੋਟ ਭਾਰਾ ਸਮੇਤ ਕਈ ਪਿੰਡਾਂ ’ਚ ਲੋਕ ਮਿਲਨੀਆਂ ਕੀਤੀਆਂ। ਇਸ ਦੌਰਾਨ ਸੰਬੋਧਨ ਕਰਦਿਆਂ ਉਨ੍ਹਾਂ ਆਖਿਆ ਕਿ ਸਿਰਫ ਆਮ ਆਦਮੀ ਪਾਰਟੀ ਹੀ ਹੈ,ਜੋ ਪੰਜਾਬ ਦੇ ਹਿਤਾਂ ਦੀ ਲੜਾਈ ਲੜ ਰਹੀ ਹੈ। ਜਦੋਂ ਕਿ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਆਪਣੀ ਹੋੋਂਦ ਬਚਾਉਣ ਲਈ ਹਾਰੀ ਹੋਈ ਲੜਾਈ ਲੜ ਰਹੇ ਹਨ।

ਚੱਲਦੀ ਰੇਲ ਗੱਡੀ ਵਿੱਚ ਔਰਤ ਨੇ ਦਿੱਤਾ ਬੱਚੇ ਨੂੰ ਜਨਮ

ਸ੍ਰੀ ਖੁੱਡੀਆਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਪੰਜਾਬ ’ਚ 13-0 ਕਰ ਦਿਓ, ਫਿਰ ਵੇਖਿਓ ਪੰਜਾਬ ਦੇ ਫੰਡਾਂ ’ਤੇ ਦਾਬਾ ਮਾਰੀ ਸੈਂਟਰ ਕਿਵੇਂ ਫੰਡ ਜਾਰੀ ਕਰਦਾ ਹੈ। ਉਨ੍ਹਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੂੰ ਬਠਿੰਡਾ ਹਲਕੇ ਦੀ ਅਗਵਾਈ ਕਰਦਿਆਂ 15 ਸਾਲ ਹੋ ਗਏ ਹਨ, ਪਰ ਕੇਂਦਰ ਵਿੱਚ ਫੂਡ ਪ੍ਰੋਸੈਸਿੰਗ ਮਨਿਸਟਰ ਹੁੰਦਿਆਂ ਹੋਇਆਂ ਵੀ ਪੰਜਾਬ ਦਾ ਕੱਖ ਭਲਾ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਬਾਦਲਾਂ ਦੇ ਟੱਬਰ ਨੇ ਕਿਸਾਨਾਂ ਕੋਲ ਝੂਠ ਬੋਲ ਕੇ, ਉਨ੍ਹਾਂ ਗੁੰਮਰਾਹ ਕਰਨ ਦਾ ਡਿਪਲੋਮਾ ਕੀਤਾ ਹੋਇਆ ਹੈ। ਪਹਿਲਾਂ ਇਹ ਕਾਲੇ ਖੇਤੀ ਕਾਨੂੰਨਾਂ ਦੀ ਉਸਤਤ ’ਚ ਕਸੀਦੇ ਕੱਢਦੇ ਰਹੇ ਅਤੇ ਹੁਣ ਮੌਸਮੀ ਕਰੋਪੀ ਨਾਲ ਮਰੀਆਂ ਫ਼ਸਲਾਂ ਦਾ ਮੁਆਵਜ਼ਾ ਨਾ ਮਿਲਣ ਦਾ ਪ੍ਰਚਾਰ ਕਰਕੇ ਮਾਨ ਸਰਕਾਰ ਦੀ ਭੰਡੀ ਪ੍ਰਚਾਰ ਕਰ ਸਨ ਪਰ ਬੀਤੇ ਦਿਨ ਮੁਆਵਜ਼ਾ ਵੀ ਜਾਰੀ ਹੋ ਗਿਆ ਅਤੇ ਹੁਣ ਇਹ ਟੱਬਰ ਛਿੱਥਾ ਹੋਇਆ ਮੂੰਹ ਲੁਕਾਉਂਦਾ ਫਿਰ ਰਿਹਾ ਹੈ। ਇਨ੍ਹਾਂ ਚੋਣ ਰੈਲੀਆਂ ਨੂੰ ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ ਨੇ ਵੀ ਸੰਬੋਧਨ ਕਰਦਿਆਂ ਹਲਕੇ ਦੇ ਵਿਕਾਸ ਲਈ ਸ੍ਰੀ ਖੁੱਡੀਆਂ ਨੂੰ ਕਾਮਯਾਬ ਕਰਨ ਲਈ ਵੋਟਰਾਂ ਨੂੰ ਅਪੀਲ ਕੀਤੀ। ਚੁਸਪਿੰਦਰ ਚਾਹਲ ਨੇ ਮਾਨਸਾ ਵਿਖੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਮੌਕੇ ’ਤੇ ਮੌਜੂਦ ਸ੍ਰੀ ਖੁੱਡੀਆਂ ਨੂੰ ਵਿਸ਼ਵਾਸ਼ ਦੁਆਇਆ ਕਿ ਉਹ ਬਠਿੰਡਾ ਸੀਟ ਤੋਂ ਵੱਡੇ ਫ਼ਰਕ ਨਾਲ ਜਿੱਤ ਦਰਜ ਕਰਵਾ ਕੇ ਇਤਿਹਾਸ ਸਿਰਜਣਗੇ।

Related posts

ਮਨਪ੍ਰੀਤ ਸਿੰਘ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਵਜੋਂ ਸੰਭਾਲਿਆ ਕਾਰਜਭਾਰ

punjabusernewssite

ਵੱਖਰਿਆਂ ਚੋਣ ਲੜਣ ਦੇ ਐਲਾਨ ਤੋਂ ਬਾਅਦ ਸੁਖਬੀਰ ਬਾਦਲ ਦਾ ਭਾਜਪਾ ’ਤੇ ਵੱਡਾ ਸਿਆਸੀ ਹਮਲਾ

punjabusernewssite

ਰਾਜ ਪੱਧਰੀ ਖੇਡਾਂ ਦੀ ਤਿਆਰੀ ਚ ਜੁਟੇ ਨੰਨ੍ਹੇ ਖਿਡਾਰੀਆਂ ਦੀ ਕੀਤੀ ਹੌਸਲਾ ਅਫਜਾਈ

punjabusernewssite