ਸਮਾਜ ਸੇਵੀ ਰਾਵੀ ਪੰਧੇਰ ਦੀ ਪਲੇਠੀ ਕਿਤਾਬ ‘ਹੀਲਿੰਗ ਹਾਰਮੋਨੀ ਹੈਪੀਨੈਸ’ ਬੋਲਣ ਵਿੱਚ ਅਸਮਰੱਥ ਤੇ ਔਟਿਜ਼ਮ ਤੋਂ ਪੀੜਿਤ ਬੱਚੀ ਮੋਨਿਕਾ ਵੱਲੋਂ ਲੋਕ ਅਰਪਣ
ਚੰਡੀਗੜ੍ਹ,16 ਜਨਵਰੀ:ਕਮਿਊਨਿਟੀ ਫਾਊਂਡੇਸ਼ਨ ਪੰਚਕੂਲਾ ਦੀ ਸੰਸਥਾਪਕ ਟਰੱਸਟੀ ਤੇ ਉੱਘੀ ਸਮਾਜ ਸੇਵੀ ਸ਼੍ਰੀਮਤੀ ਰਾਵੀ ਪੰਧੇਰ ਦੁਆਰਾ ਲਿਖੀ ਗਈ ਕਿਤਾਬ ‘ਹੀਲਿੰਗ ਹਾਰਮੋਨੀ ਹੈਪੀਨੇਸ’ ਦੀ ਘੁੰਡ ਚੁਕਾਈ ਸਮਾਗਮ ਪੰਚਕੂਲਾ ਸ਼ਹਿਰ ਵਿੱਚ ਹੋਇਆ। ਇਸ ਸਮਾਗਮ ਨੂੰ ਯਾਦਗਾਰੀ ਬਣਾਉਣ ਵਾਲੀ ਗੱਲ ਇਹ ਸੀ ਕਿ ਕਿਤਾਬ ਨੂੰ ਕਮਿਊਨਿਟੀ ਫਾਊਂਡੇਸ਼ਨ ਵਿੱਚ ਔਟਿਜ਼ਮ ਨਾਲ ਪੀੜਿਤ ਅਤੇ ਬੋਲਣ ਵਿੱਚ ਅਸਮਰੱਥ ਬੱਚੀ ਮੋਨਿਕਾ ਦੁਆਰਾ ਲਾਂਚ ਕੀਤਾ ਗਿਆ, ਜੋ ਕਿ ਸਿਰਫ਼ ਇੱਕ ਮਹੀਨੇ ਦੀ ਉਮਰ ਤੋਂ ਹੀ ਫਾਊਂਡੇਸ਼ਨ ਵਿੱਚ ਰਹਿ ਰਹੀ ਹੈ।
ਖੇਡਾਂ ਨਸ਼ਿਆਂ ਖ਼ਿਲਾਫ਼ ਸਭ ਤੋਂ ਕਾਰਗਰ ਹਥਿਆਰ: ਮੁੱਖ ਮੰਤਰੀ
ਇਹ ਬੱਚੀ ਹਾਂ ਪੱਖੀ ਸੋਚ ਰੱਖਦੀ ਹੋਈ ਆਪਣੇ ਆਲੇ ਦੁਆਲੇ ਸਕਾਰਾਤਮਕਤਾ ਦਾ ਸੰਚਾਰ ਕਰਦੀ ਹੈ ਅਤੇ ਹਮੇਸ਼ਾ ਮੁਸਕਰਾਉਂਦੇ ਹੋਏ ਹੱਸਮੁੱਖ ਮਿਜਾਜ਼ ਰੱਖਦੀ ਹੈ। ਲੇਖਿਕਾ ਦੁਆਰਾ ਦੱਸਿਆ ਗਿਆ ਕਿ ਕਿਤਾਬ ਵਿੱਚ 23 ਅਧਿਆਏ ਹਨ ਜਿਹਨਾਂ ਵਿੱਚ ਬਹੁਤ ਹੀ ਸੁਹਿਰਦਤਾ ਨਾਲ ਧਿਆਨ ਅਤੇ ਉਪਚਾਰਕ ਤਰੀਕਿਆਂ ਦਾ ਵਰਣਨ ਕੀਤਾ ਗਿਆ ਹੈ ਅਤੇ ਜਿਹਨਾਂ ਦਾ ਨਾ ਸਿਰਫ਼ ਭਾਰਤ ਸਗੋਂ ਪੂਰੀ ਦੁਨੀਆ ਵਿੱਚ ਅਭਿਆਸ ਕੀਤਾ ਜਾਂਦਾ ਹੈ। ਇਸ ਦਾ ਉਦੇਸ਼ ਲੋਕਾਂ ਦੇ ਸਰੀਰ ਅਤੇ ਦਿਮਾਗ ਨੂੰ ਤਰੋਤਾਜ਼ਾ ਕਰਨਾ ਹੈ ਜੋ ਅੱਜ ਦੇ ਤੇਜ਼ ਰਫ਼ਤਾਰ ਅਤੇ ਰੁਝੇਵਿਆਂ ਭਰੀ ਜ਼ਿੰਦਗੀ ਨੂੰ ਧਿਆਨ ਵਿੱਚ ਰੱਖਦੇ ਹੋਏ ਬਹੁਤ ਮਹੱਤਵਪੂਰਨ ਹੈ।ਕਿਤਾਬ ਸਕਾਰਾਤਮਕ ਸੋਚ ਦੀ ਮਹੱਤਤਾ ਨੂੰ ਦਰਸਾਉਂਦੀ ਹੈ ਜੋ ਰਚਨਾਤਮਕ ਊਰਜਾ ਦੇ ਵਿਸਥਾਰ ਵੱਲ ਲੈ ਜਾਂਦੀ ਹੈ ਅਤੇ ਇਸ ਤਰ੍ਹਾਂ ਸਿਹਤਮੰਦ ਜੀਵਨ ਸ਼ੈਲੀ ਨੂੰ ਸੰਭਵ ਬਣਾਉਂਦੀ ਹੈ।