ਪਾਤੜਾ, 13 ਜਨਵਰੀ: ਐਮਐਸਪੀ ਦੀ ਕਾਨੂੰਨੀ ਗਰੰਟੀ ਅਤੇ ਹੋਰਨਾਂ ਕਿਸਾਨੀ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਦੀ ਅਗਵਾਈ ਹੇਠ ਸ਼ੰਭੂ ਅਤੇ ਖ਼ਨੌਰੀ ਵਿਖੇ ਕਰੀਬ ਇੱਕ ਸਾਲ ਤੋਂ ਚੱਲ ਰਹੇ ਕਿਸਾਨ ਅੰਦੋਲਨ ਨੂੰ ਹੋਰ ਮਜਬੂਤ ਕਰਨ ਅਤੇ ਕੇਂਦਰ ਸਰਕਾਰ ਉਪਰ ਦਬਾਅ ਵਧਾਉਣ ਦੇ ਲਈ ਕਿਸਾਨ ਜਥੈਬੰਦੀਆਂ ‘ਚ ਏਕਤਾ ਦੀ ਮੁੱਦਿਆਂ ਨੂੰ ਲੈ ਕੇ ਸਾਰੇ ਕਿਸਾਨ ਧੜਿਆਂ ਵਿਚ ਅਹਿਮ ਮੀਟਿੰਗ ਅੱਜ ਪਾਤੜਾਂ ਵਿਖੇ ਹੋਣ ਜਾ ਰਹੀ ਹੈ।
ਇਹ ਵੀ ਪੜ੍ਹੋ ਵਿਸ਼ਵ ਦਾ ਸਭ ਤੋਂ ਵੱਡਾ ਧਾਰਮਿਕ ਅਤੇ ਸੱਭਿਆਚਾਰਕ ‘ਮਹਾਂ ਕੁੰਭ’ ਦੇ ਮੇਲੇ ਦੀ ਹੋਈ ਅੱਜ ਤੋਂ ਸ਼ੁਰੂਆਤ
ਇਸ ਮੀਟਿੰਗ ਵਿਚ ਕਿਸਾਨ ਸੰਘਰਸ਼ ਨੂੰ ਇਕਜੁਟ ਹੋ ਕੇ ਲੜਣ ਅਤੇ ਪਿਛਲੇ 47 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੀ ਡਾਵਾਂਡੋਲ ਸਿਹਤ ਨੂੰ ਦੇਖਦਿਆਂ ਅਗਲੇ ਸੰਘਰਸ਼ ਦਾ ਫੈਸਲਾ ਲਿਆ ਜਾ ਸਕਦਾ ਹੈ। ਗੌਰਤਲਬ ਹੈ ਕਿ ਬੀਤੇ ਦਿਨੀਂ ਮੋਗਾ ’ਚ ਕਿਸਾਨ ਮਹਾਂਪੰਚਾਇਤ ਹੋਈ ਸੀ, ਜਿਸਦੇ ਵਿਚ ਐਸਕੇਐਮ ਗੈਰ ਰਾਜਨੀਤਕ ਦੀ ਅਗਵਾਈ ਹੇਠ ਸ਼ੰਭੂ ਤੇ ਖਨੌਰੀ ਬਾਰਡਰ ’ਤੇ ਚੱਲ ਰਹੇ ਮੋਰਚਿਆਂ ਦੇ ਆਗੂਆਂ ਨਾਲ ਗੱਲਬਾਤ ਕਰਨ ਲਈ ਇੱਕ 6 ਮੈਂਬਰੀ ਕਮੇਟੀ ਬਣਾਈ ਸੀ,
ਇਹ ਵੀ ਪੜ੍ਹੋ ਪੰਜਾਬ ਪੁਲਿਸ ਦੀ ਫ਼ੁਰਤੀ;ਆੜਤੀ ਦਾ ਕ+ਤ.ਲ ਕਰਕੇ ਭੱਜੇ ਬਦ+ਮਾਸ਼ਾਂ ਨੂੰ ਮੁਕਾਬਲੇ ਤੋਂ ਬਾਅਦ ਕੀਤਾ ਕਾਬੂ
ਜਿਸਨੇ ਦੂਜੇ ਦਿਨ ਹੀ ਖ਼ਨੌਰੀ ਬਾਰਡਰ ’ਤੇ ਪੁੱਜ ਕੇ ਜਗਜੀਤ ਸਿੰਘ ਡੱਲੇਵਾਲ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੀ ਹੋਸਲਾ ਅਫ਼ਜਾਈ ਕੀਤੀ ਸੀ। ਉਸਤੋਂ ਬਾਅਦ ਹੀ ਸੰਯੁਕਤ ਕਿਸਾਨ ਮੋਰਚਾ(ਗੈਰ-ਰਾਜਨੀਤਕ) ਅਤੇ ਸੰਯੁਕਤ ਕਿਸਾਨ ਮੋਰਚਾ ਵਿਚ ਏਕਤਾ ਦੀ ਗੱਲ ਚੱਲੀ ਸੀ। ਪਹਿਲਾਂ ਅੱਜ ਹੋਣ ਵਾਲੀ ਮੀਟਿੰਗ 15 ਨੂੰ ਰੱਖੀ ਸੀ ਪ੍ਰੰਤੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਦੇਖਦਿਆਂ 13 ਨੂੰ ਕਰ ਦਿੱਤੀ ਸੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
Share the post "‘ਏਕਤਾ’ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਸਾਰੇ ਧੜਿਆਂ ਦੀ ਅਹਿਮ ਮੀਟਿੰਗ ਪਾੜਤਾਂ ਵਿਚ ਅੱਜ"