ਸੁਲਤਾਨਪੁਰ ਲੋਧੀ, 30 ਅਕਤੂਬਰ: ਝੋਨੇ ਦੇ ਸੀਜ਼ਨ ਵਿਚ ਮੰਡੀਆਂ ਵਿਚ ਖ਼ਰੀਦ ਅਤੇ ਚੁਕਾਈ ਨੂੰ ਲੈ ਕੇ ਚੱਲ ਰਹੀ ਸਮੱਸਿਆ ਦੌਰਾਨ ਇੱਥੇ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮੰਡੀ ਵਿਚ ਝੋਨੇ ਦੀ ਰਾਖੀ ਬੈਠੇ ਨਜਦੀਕੀ ਪਿੰਡ ਦੇ ਇੱਕ ਬਜ਼ੁਰਗ ਕਿਸਾਨ ਉਪਰ ਬੋਰੀਆਂ ਦੀ ਧਾਂਕ ਡਿੱਗ ਪਈ, ਜਿਸ ਕਾਰਨ ਨਾ ਸਿਰਫ਼ ਬਜੁਰਗ ਦੀ ਲੱਤ ਟੁੱਟ ਗਈ, ਬਲਕਿ ਉਸਦੀ ਗਰਦਨ ’ਤੇ ਵੀ ਸੱਟਾਂ ਲੱਗੀਆਂ ਹਨ,
High Court ਵੱਲੋਂ Gangster Lawrence Bishnoi ਇੰਟਰਵਿਊ ਮਾਮਲੇ ਦੀ ਮੁੜ ਜਾਂਚ ਦੇ ਆਦੇਸ਼
ਜਿਸਦੇ ਚੱਲਦੇ ਉਸਨੂੰ ਇਲਾਜ਼ ਲਈ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਜਖ਼ਮੀ ਬਜੁਰਗ ਦੀ ਪਹਿਚਾਣ ਰਜਿੰਦਰ ਸਿੰਘ 65 ਸਾਲ ਦੇ ਤੌਰ ’ਤੇ ਹੋਈ ਹੈ। ਡਾਕਟਰਾਂ ਨੇ ਦਸਿਆ ਕਿ ਬਜੁਰਗ ਖ਼ਤਰੇ ਤੋਂ ਬਾਹਰ ਹੈ ਪ੍ਰੰਤੂ ਉਸਦੀ ਲੱਤ ਦੀ ਹੱਡੀ ਟੁੱਟੀ ਹੋਈ ਹੈ। ਦੁਜੇ ਪਾਸੇ ਬਜੁਰਗ ਨੇ ਕਿਹਾ ਕਿ ਜੇਕਰ ਸਮੇਂ ਸਿਰ ਝੋਨੇ ਦੀ ਫ਼ਸਲ ਚੁੱਕੀ ਜਾਂਦੀ ਤਾਂ ਉਸਨੂੰ ਮੰਡੀਆਂ ਵਿਚ ਰਾਖੀ ਕਰਨ ਦੀ ਕੋਈ ਜਰੂਰਤ ਨਹੀਂ ਪੈਣੀ ਸੀ।
Share the post "ਮੰਡੀ ਵਿਚ ਝੋਨੇ ਦੀ ਰਾਖ਼ੀ ਬੈਠੇ ਬਜ਼ੁਰਗ ’ਤੇ ਬੋਰੀਆਂ ਦੀ ਧਾਂਕ ਡਿੱਗਣ ਕਾਰਨ ਟੁੱਟੀ ਲੱਤ"