ਸਾਗਰ, 20 ਜਨਵਰੀ: ਬੀਤੇ ਕੱਲ ਮੱਧ ਪ੍ਰਦੇਸ਼ ਦੇ ਵਿਚ ਇੱਕ ਮੰਦਭਾਗੀ ਖ਼ਬਰ ਸੋਸਲ ਮੀਡੀਆ ’ਤੇ ਲਗਾਤਾਰ ਵਾਈਰਲ ਹੋ ਰਹੀ ਹੈ, ਜਿਸਦੇ ਵਿਚ ਫ਼ੇਰੇ ਲੈਣ ਮੌਕੇ ਲਾੜੇ ਦੀ ‘ਜਾਨ’ ਚਲੀ ਗਈ। ਜਿਸਦੇ ਚੱਲਦੇ ਲਾੜੀ ‘ਸੁਹਾਗਣ’ ਹੋਣ ਤੋਂ ਪਹਿਲਾਂ ਹੀ ‘ਵਿਧਵਾ’ ਹੋ ਗਈ। ਮਿਲੀ ਸੂਚਨਾ ਮੁਤਾਬਕ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਸਾਗਰ ਦੇ ਇੱਕ ਪੈਲੇਸ ਵਿਚ ਰਾਤ ਸਮੇਂ ਵਿਆਹ ਰੱਖਿਆ ਹੋਇਆ ਸੀ, ਜਿੱਥੇ ਲਾੜਾ ‘ਹਰਸ਼ਿਤ’ ਲਾੜੀ ਨੂੰ ਵਿਆਹੁਣ ਲਈ ਬਰਾਤ ਸਹਿਤ ਆਇਆ ਹੋਇਆ ਸੀ। ਇਸ ਮੌਕੇ ਖ਼ੁਸੀਆਂ ਦਾ ਮਾਹੌਲ ਸੀ ਤੇ ਡੀਜੇ ਵਗੈਰਾ ਚੱਲ ਰਿਹਾ ਸੀ। ਲਾੜਾ-ਲਾੜੀ ਵੱਲੋਂ ਪੂਰੇ ਚਾਵਾਂ ਦੇ ਨਾਲ ਸਟੇਜ਼ ਉਪਰ ਇੱਕ-ਦੂਜੇ ਦੇ ਵਰ-ਮਾਲ੍ਹਾ ਵੀ ਪਾਈ ਗਈ।
ਇਹ ਵੀ ਪੜ੍ਹੋ ਫ਼ਲਾਈਓਵਰ ਤੋਂ ਟਰੱਕ ਪਲਟਿਆ, ਡਰਾਈਵਰ ਦੀ ਹੋਈ ਮੌ+ਤ
ਇਸਤੋਂ ਇਲਾਵਾ ਵਿਆਹ ਦੀਆਂ ਹੋਰ ਰਸਮਾਂ ਵੀ ਪੂਰੀਆਂ ਕੀਤੀਆਂ ਜਾ ਰਹੀਆਂ ਸਨ। ਜਦ ਪੰਡਿਤ ਵੱਲੋਂ ਦਿੱਤੇ ਸਮੇਂ ਮੁਤਾਬਕ ਲਾੜਾ-ਲਾੜੀ ਵੱਲੋਂ ਅਗਨੀ ਦੇ ਸਾਹਮਣੇ ਸੱਤ ਫ਼ੇਰੇ ਲਏ ਜਾ ਰਹੇ ਸਨ ਤਾਂ ਇਸ ਦੌਰਾਨ ਅਚਾਨਕ ਲਾੜੇ ਨੂੰ ਚੱਕਰ ਆ ਗਿਆ। ਮੌਕੇ ’ਤੇ ਹੀ ਲਾੜੇ ਹਰਸ਼ਿਤ ਨੂੰ ਨਜਦੀਕ ਹਸਪਤਾਲ ਲਿਜਾਇਆ ਗਿਆ ਪ੍ਰੰਤੂ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਜਿਸ ਕਾਰਨ ਵਿਆਹ ਦੀਆਂ ਖ਼ੁਸੀਆਂ ਅਚਾਨਕ ਹੀ ਮਾਤਮ ਵਿਚ ਬਦਲ ਗਈਆਂ। ਇਸ ਘਟਨਾ ਦੀ ਇਲਾਕੇ ਭਰ ਵਿਚ ਚਰਚਾ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
Share the post "…ਤੇ ਉਹ ‘ਸੁਹਾਗਣ’ ਹੋਣ ਤੋਂ ਪਹਿਲਾਂ ‘ਵਿਧਵਾ’ ਹੋਈ, ਫ਼ੇਰੇ ਲੈਣ ਮੌਕੇ ਲਾੜੇ ਨੂੰ ਪਿਆ ਦਿਲ ਦਾ ਦੌਰਾ"