ਜਿਸਦੇ ਹੱਥ ਵਿਚ ਜਿੰਨੀਆਂ ਬੋਤਲਾਂ ਆਈਆਂ, ਲੈ ਭੱਜਿਆ
ਆਂਧਰਾ ਪ੍ਰਦੇਸ਼, 12 ਸਤੰਬਰ: ਹਾਲਾਂਕਿ ਪੂਰੇ ਦੇਸ ਭਰ ਵਿਚ ਹੀ ਪੁਲਿਸ ਵੱਲੋਂ ਨਸ਼ਾ ਤਸਕਰਾਂ ਵਿਰੁਧ ਵਿਸ਼ੇਸ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ ਤੇ ਉਨ੍ਹਾਂ ਤੋਂ ਨਸ਼ੀਲੇ ਪਦਾਰਥ ਬਰਾਮਦ ਕਰਕੇ ਤਸਕਰਾਂ ਨੂੰ ਜੇਲ੍ਹਾਂ ਵਿਚ ਬੰਦ ਕੀਤਾ ਜਾਂਦਾ ਹੈ ਪ੍ਰੰਤੂ ਜੇਕਰ ਆਮ ਲੋਕ ਹੀ ਪੁਲਿਸ ਦੇ ਹੱਥੋਂ ਇਹ ਨਜਾਇਜ਼ ਨਸ਼ੀਲੇ ਪਦਾਰਥ ਖੋਹ ਕੇ ਲੈ ਜਾਣ ਤਾਂ ਇਸਦੀ ਚਰਚਾ ਯਕੀਨਨ ਹੁੰਦੀ ਹੈ। ਇਸੇ ਤਰ੍ਹਾਂ ਦਾ ਮਾਮਲਾ ਦੇਸ ਦੇ ਆਂਧਰਾ ਪ੍ਰਦੇਸ਼ ਸੂਬੇ ਦੇ ਸ਼ਹਿਰ ਗੰਟੂਰ ਵਿਚ ਸਾਹਮਣੇ ਆਇਆ ਹੈ, ਜਿੱਥੇ ਬੀਤੇ ਕੱਲ ਵਾਪਰੀ ਇਸ ਘਟਨਾ ਦੀ ਵੀਡੀਓ ਸੋਸਲ ਮੀਡੀਆ ’ਤੇ ਵਾਈਰਲ ਹੋ ਰਹੀ ਹੈ।
ਅੱਜ ਤੋਂ ਤਿੰਨ ਦਿਨਾਂ ਲਈ ਪੱਕੇ ਤੌਰ ‘ਤੇ ਬੰਦ ਹੋਈਆਂ ਸਰਕਾਰੀ ਹਸਪਤਾਲਾਂ ਦੀਆਂ OPDs
ਵੀਡੀਓ ਮੁਤਾਬਕ ਪੁਲਿਸ ਵੱਲੋਂ ਸੂਬੇ ਭਰ ਵਿਚ ਲਗਾਤਾਰ ਪਿੱਛਲੇ ਕੁੱਝ ਦਿਨਾਂ ਤੋਂ ਨਜਾਇਜ਼ ਸਰਾਬ ਦੀ ਤਸਕਰੀ ’ਤੇ ਕਾਬੂ ਪਾਉਣ ਲਈ ਮੁਹਿੰਮ ਚਲਾਈ ਹੋਈ ਸੀ ਤੇ ਇਸ ਦੌਰਾਨ 50 ਲੱਖ ਰੁਪਏ ਦੀ ਸਰਾਬ ਵੱਖ ਵੱਖ ਥਾਵਾਂ ਤੋਂ ਬਰਾਮਦ ਕੀਤੀ ਗਈ। ਕਾਇਦੇ ਕਾਨੂੰਨ ਮੁਤਾਬਕ ਇਸ ਨਜਾਇਜ਼ ਸਰਾਬ ਨੂੰ ਨਸ਼ਟ ਕਰਨ ਦੀ ਕਾਰਵਾਈ ਗੰਟੂਰ ਵਿਚ ਕੀਤੀ ਜਾ ਰਹੀ ਸੀ। ਇਸ ਮੌਕੇ ਇਸ ਨਜਾਇਜ਼ ਸਰਾਬ ਨੂੰ ਸੜਕ ‘ਤੇ ਚਿਣ ਕੇ ਉਸਦੇ ਉਪਰ ਬੁਲਡੋਜ਼ਰ ਚਲਾਇਆ ਜਾਣਾ ਸੀ ਪ੍ਰੰਤੂ ਇਸਦੀ ਭਿਣਕ ਖੇਤਰ ਦੇ ਆਮ ਲੋਕਾਂ ਨੂੰ ਵੀ ਲੱਗ ਗਈ,
ਚੰਡੀਗੜ੍ਹ ਬਲਾਸਟ: ਆਟੋ ਡਰਾਈਵਰ ਗ੍ਰਿਫਤਾਰ, ਦੋ ਸ਼ੱਕੀਆਂ ’ਤੇ ਰੱਖਿਆ 2-2 ਲੱਖ ਦਾ ਇਨਾਮ
ਜਿਸਤੋਂ ਬਾਅਦ ਉਹ ਟੁੱਟ ਕੇ ਸਰਾਬ ਨੂੰ ਪੈ ਗਏ ਤੇ ਸੈਕੜਿਆਂ ਦੀ ਤਾਦਾਦ ਵਿਚ ਆਏ ਲੋਕਾਂ ਨੂੰ ਦੇਖ ਪੁਲਿਸ ਅਧਿਕਾਰੀ ਤੇ ਮੁਲਾਜਮ ਵੀ ਹੈਰਾਨ ਰਹਿ ਗਏ। ਹਾਲਾਂਕਿ ਪੁਲਿਸ ਮੁਲਾਜਮਾਂ ਨੇ ਇੰਨ੍ਹਾਂ ਲੋਕਾਂ ਨੂੰ ਸ਼ਰਾਬ ਚੁੱਕਣ ਤੋਂ ਰੋਕਣ ਲਈ ਡੰਡੇ ਵੀ ਚਲਾਏ ਪ੍ਰੰਤੂ ਲੋਕਾਂ ਦੀ ਭੀੜ ਅੱਗੇ ਉਹ ਬੇਵੱਸ ਨਜ਼ਰ ਆਏ ਤੇ ਦੇਖਦੇ ਹੀ ਦੇਖਦੇ ਇੰਨ੍ਹਾਂ ਲੋਕਾਂ ਦੀ ਭੀੜ ਵਿਚੋਂ ਜਿਸ ਕਿਸੇ ਦੇ ਹੱਥ, ਜਿੰਨ੍ਹੀਆਂ ਸਰਾਬ ਦੀਆਂ ਬੋਤਲਾਂ ਆਈਆਂ , ਉਹ ਲੈ ਕੇ ਭੱਜ ਨਿਕਲਿਆ। ਉਂਝ ਪੁਲਿਸ ਨੇ ਹਿੰਮਤ ਦਿਖ਼ਾਉਂਦਿਆਂ ਕਈਆਂ ਕੋਲੋਂ ਸਰਾਬ ਵਾਪਸ ਲੈਣ ਵਿਚ ਵੀ ਸਫ਼ਲਤਾ ਹਾਸਲ ਕੀਤੀ। ਫ਼ਿਲਹਾਲ ਲੋਕ ਇਸ ਵੀਡੀਓ ਨੂੰ ਦੇਖ ਰਹੇ ਹਨ।