Bathinda News:ਸਿਲਵਰ ਓਕਸ ਸਕੂਲ ਬੀਬੀਵਾਲਾ ਰੋਡ ਵਿਖੇ ਹੋਇਆ ਸਲਾਨਾ ਇਨਾਮ ਵੰਡ ਸਮਾਰੋਹ ਅਤੇ ਇਨਵੈਸਟੀਚਰ ਸਮਾਗਮ ਕਰਵਾਇਆ ਗਿਆ। ਇਸ ਮੌਕੇ ਦੀ ਸ਼ੁਰੂਆਤ ਗਾਇਤਰੀ ਮੰਤਰ ਅਤੇ ਸੁਆਗਤੀ ਗੀਤ ਨਾਲ ਹੋਈ। ਇਸ ਉਪਰੰਤ ਸਕੂਲ ਦੇ ਡਾਇਰੈਕਟਰ ਮੈਡਮ ਮਾਲਵਿੰਦਰ ਕੌਰ ਸਿੱਧੂ, ਸਕੂਲ ਦੇ ਪ੍ਰਿੰਸੀਪਲ ਮੈਡਮ ਨੀਲਮ ਵਰਮਾ ਅਤੇ ਸਕੂਲ ਦੇ ਕੋ—ਆਰਡੀਨੇਟਰ ਮੈਡਮ ਨੀਰੂ ਗੋਇਲ ਅਤੇ ਮੈਡਮ ਜ਼ਸਪ੍ਰੀਤ ਕੌਰ, ਮੈਡਮ ਸੁਰਪ੍ਰੀਤ ਕੌਰ ਨੇ ਪਿਛਲੇ ਸਾਲ ਦੀਆਂ ਜਮਾਤਾਂ ਵਿੱਚੋਂ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ। ਇਸ ਦੇ ਨਾਲ ਉਹਨਾਂ ਬੱਚਿਆਂ ਨੂੰ ਵੀ ਇਨਾਮ ਦਿੱਤੇ ਜਿੰਨ੍ਹਾਂ ਨੇ ਵੱਖ —ਵੱਖ ਵਿਸ਼ਿਆਂ ਵਿੱਰ ਚੰਗੀ ਕਾਰਗੁਜ਼ਾਰੀ ਦਿਖਾਈ ਸੀ।
ਇਹ ਵੀ ਪੜ੍ਹੋ Big News; ਕਾਲੀ ਥਾਰ ‘ਚ ਚਿੱਟੇ ਦਾ ਕਾਰੋਬਾਰ ਕਰਨ ਵਾਲੀ ਮਹਿਲਾ ਪੁਲਿਸ ਮੁਲਾਜ਼ਮ ਦਾ ਮੁੜ ਮਿਲਿਆ ਰਿਮਾਂਡ, ਦੋਸਤ ਵੀ ਹੋਇਆ ਨਾਮਜਦ
ਸਟੱਡੀ ਕੱਪ ਅਤੇ ਕੌਕ ਹਾਊਸ ਟਰਾਫ਼ੀ ਉੱਧਮ ਸਦਨ ਨੇ ਹਾਸਲ ਕੀਤਾ।ਇਨਵੈਸਟੀਚਰ ਸਮਾਗਮ ਦੇ ਦੌਰਾਨ ਬੱਚਿਆਂ ਨੁੰ ਸਟੂਡੈਂਟ ਕੌਂਸਲ ਨਾਲ ਰੂਬਰੂ ਕਰਵਾਇਆ ਗਿਆ ।ਸਕੂਲ ਕੈਪਟਨ ਅਤੇ ਸਕੂਲ ਵਾਈਸ ਕੈਪਟਨ ਨੂੰ ਚੁਣਿਆ ਗਿਆ।ਇਸ ਤੋਂ ਇਲਾਵਾ ਚਾਰ ਹਾਊਸਾਂ ਦੇ ਕਪਤਾਨ ਅਤੇ ਮੀਤ ਕਪਤਾਨ ਵੀ ਬਣਾਏ ਗਏ। ਡਾਇਰੈਕਟਰ ਮੈਡਮ ਮਾਲਵਿੰਦਰ ਕੌਰ ਸਿੱਧੂ ਸਕੂਲ ਦੇ ਪ੍ਰਿੰਸੀਪਲ ਮੈਡਮ ਨੀਲਮ ਵਰਮਾ ਨੇ ਸਟੂਡੈਂਟ ਕੌਂਸਲ ਵਾਲੇ ਬੱਚਿਆਂ ਨੂੰ ਬੈਜ ਲਗਾਏ ਅਤੇ ਉਹਨਾਂ ਨੂੰ ਸਕੂਲ ਦੇ ਨਿਯਮਾਂ ਦਾ ਪਾਲਣ ਕਰਨ ਸੰਬੰਧੀ ਸਹੁੰ ਚੁਕਾਈ। ।ਡਾਇਰੈਕਟਰ ਮੈਡਮ ਵੱਲੋਂ ਬੱਚਿਆਂ ਨੂੰ ਇਸ ਪ੍ਰਕਾਰ ਹੀ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਪੇ੍ਰਰਿਤ ਕੀਤਾ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਸਿਲਵਰ ਓਕਸ ਸਕੂਲ ਬੀਬੀਵਾਲਾ ਰੋਡ ਵਿਖੇ ਹੋਇਆ ਸਲਾਨਾ ਇਨਾਮ ਵੰਡ ਸਮਾਰੋਹ ਅਤੇ ਇਨਵੈਸਟੀਚਰ ਸਮਾਗਮ"