Bathinda News: ਸਿਲਵਰ ਓਕਸ ਸਕੂਲ ਡੱਬਵਾਲੀ ਰੋਡ ਬਠਿੰਡਾ ਵਿਖੇ ਸਾਲਾਨਾ ਖੇਡ ਦਿਵਸ ਬਹੁਤ ਹੀ ਧੂਮ ਧਾਮ ਅਤੇ ਉਤਸ਼ਾਹਨਾਲ ਮਨਾਇਆ ਗਿਆ।ਜਿਸ ਵਿੱਚ ਜਮਾਤ ਨਰਸਰੀ ਤੋਂ ਨੌਵੀਂ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ।ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਡਾਇਰੈਕਟਰ ਆਫ਼ ਸਿਲਵਰ ਓਕਸ ਸਕੂਲ ਬਰਨਿੰਦਰ ਪਾਲ ਸੇਖੋਂ ਦੁਆਰਾ ਸ਼ਿਰਕਤ ਕੀਤੀ ਗਈ।ਸਕੂਲ ਦੇ ਮੁੱਖ ਅਧਿਆਪਕਾ ਮਿਸ.ਰਵਿੰਦਰ ਕੌਰ ਸਰਾਂ ਅਤੇ ਸਮੂਹ ਸਟਾਫ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ।ਇਸ ਦਿਨ ਸਕੂਲ ਦੇ ਖੇਡ ਦੇ ਮੈਦਾਨ ਦਾ ਦ੍ਰਿਸ਼ ਬਹੁਤ ਮਨਮੋਹਕ ਸੀ। ਖੇਡ ਦਾ ਮੈਦਾਨ ਰੰਗ- ਬਿਰੰਗੀਆਂ ਝੰਡੀਆਂ ਨਾਲ ਸਜਾਇਆ ਗਿਆ ਸੀ।ਇਸ ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਵੱਲੋਂ ਮੈਦਾਨ ਵਿੱਚ ਜਾ ਕੇ ਮਸ਼ਾਲ ਜਗਾ ਕੇ ਕੀਤੀ ਗਈ ।ਇਸ ਉਪਰੰਤ ਸਕੂਲ ਦੇ ਹੈੱਡ ਬੁਆਏ ਅਤੇ ਹੈੱਡਗਰਲ ਵੱਲੋਂ ਮਿਸਾਲ ਨੂੰ ਚੱਕ ਕੇ ਖੇਡ ਦੇ ਮੈਦਾਨ ਦਾ ਪੂਰਾ ਚੱਕਰ ਲਗਾਇਆ ਗਿਆ।
ਜਮਾਤ ਨਰਸਰੀ ਤੋਂ ਦੂਜੀ ਤੱਕ ਦੀ ਨੰਨੇ- ਮੁੰਨੇ ਵਿਦਿਆਰਥੀਆਂ ਨੇ ਵੱਖ ਵੱਖ ਖੇਡਾਂ ਜਿਵੇਂ ਕਿ ਬਨੀ ਰੇਸ ,ਪਿਕਅਪ ਦਾ ਤਰੈਸ਼ ਰੇਸ, ਵੈਜੀਟੇਬਲ ਵੈਂਡਰਸ ,ਕਲੈਕਟ ਦਾ ਸਮਾਈਲ ,ਮੌਂਕੀ ਰੇਸ, ਬਿਲਡਿੰਗ ਰੇਸ, ਹੁੱਲਾ ਹੂਪ ਰੇਸ,ਸਨੇਕ ਰੇਸਦਾ ਬਾਖੂਬੀ ਪ੍ਰਦਰਸ਼ਨ ਕਰਦੇ ਹੋਏ ਸਭ ਦਾ ਮਨ ਮੋਹ ਲਿਆ ਸੀ। ਜਮਾਤ ਤੀਜੀ ਤੋਂ ਨੌਵੀਂ ਤੱਕ ਦੇ ਵਿਦਿਆਰਥੀਆਂ ਨੇ 100 ਮੀਟਰ ਦੌੜ, 200 ਮੀਟਰ ਦੌੜ, 400 ਮੀਟਰ ਦੌੜ ,800 ਮੀਟਰ ਦੌੜ ਅਤੇ 1500 ਮੀਟਰ ਦੌੜ,ਰਿਲੇਅਰੇਸ, ਮੈਟਰੇਸ , ਸਟਿੱਕ ਸ਼ਫਲਿੰਗ ਅਤੇ ਰੱਸਾ-ਕਸ਼ੀ ਆਦਿ ਖੇਡਾਂ ਵਿੱਚ ਭਾਗ ਲਿਆ ਅਤੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾਸੀ। ਵਿਦਿਆਰਥੀਆਂ ਦੀ ਵਧੀਆ ਖੇਡ ਪ੍ਰਦਰਸ਼ਨ ਨੂੰ ਦੇਖ ਕੇ ਦਰਸ਼ਕ ਮੰਤਰ ਮੁਗਧ ਹੋ ਗਏ ਸਨ ।
ਇਹ ਵੀ ਪੜ੍ਹੋ ਯੁੱਧ ਨਸ਼ਿਆਂ ਵਿਰੁੱਧ : ਭਾਰਗਵ ਕੈਂਪ ’ਚ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਦੀ ਗੈਰ-ਕਾਨੂੰਨੀ ਉਸਾਰੀ ਢਾਹੀ
ਵਿਦਿਆਰਥੀਆਂ ਨੇ ਖੇਡਾਂ ਵਿੱਚਜਿੱਤ ਪ੍ਰਾਪਤ ਕਰਕੇ ਆਪਣਾ ਅਤੇ ਆਪਣੇ ਹਾਊਸ ਦਾ ਨਾਮ ਰੋਸ਼ਨ ਕੀਤਾ । ਜਿੱਤ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਤਗਮੇ ਅਤੇ ਪ੍ਰਮਾਣ- ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆਸੀ।ਇਸ ਖੇਡ ਦਿਵਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਖੇਡਾਂ ਪ੍ਰਤੀ ਉਤਸ਼ਾਹ ਪੈਦਾ ਕਰਨਾ ਸੀ। ਅੰਤ ਵਿੱਚ ਸਕੂਲ ਦੇ ਮੁੱਖ ਅਧਿਆਪਕਾ ਅਤੇ ਸਿਲਵਰ ਓਕਸ ਸਕੂਲ ਦੀ ਸਮੂਹ ਟੀਮ ਦੁਆਰਾ ਆਏ ਹੋਏ ਮੁੱਖ ਮਹਿਮਾਨ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਰਾਸ਼ਟਰੀ ਗਾਣ ਨਾਲ ਖੇਡ ਦਿਵਸ ਦੀ ਸਮਾਪਤੀ ਕੀਤੀ ਗਈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਸਿਲਵਰ ਓਕਸ ਸਕੂਲ ਡੱਬਵਾਲੀ ਰੋਡ ਵਿੱਚ ਸਲਾਨਾ ਖੇਡ ਦਿਵਸ ਧੂਮ ਧਾਮ ਤੇ ਉਤਸ਼ਾਹ ਨਾਲ ਮਨਾਇਆ"