Chandigarh News: DIG Harcharn Singh Bhullar; ਲੰਘੀ 16 ਅਕਤੂਬਰ ਨੂੰ ਅੱਠ ਲੱਖ ਰੁਪਏ ਰਿਸ਼ਵਤ ਲੈਣ ਦੇ ਕਥਿਤ ਦੋਸ਼ਾਂ ਹੇਠ ਦਲਾਲ ਕ੍ਰਿਸ਼ਨੂ ਸ਼ਾਰਦਾ ਦੇ ਨਾਲ ਗ੍ਰਿਫਤਾਰ ਕੀਤੇ ਗਏ ਪੰਜਾਬ ਪੁਲਿਸ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ। ਭ੍ਰਿਸਟਾਚਾਰ ਦੇ ਮਾਮਲੇ ਤੋਂ ਬਾਅਦ ਹੁਣ ਸੀਬੀਆਈ ਨੇ ਉਨ੍ਹਾਂ ਦੇ ਵਿਰੁਧ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਹੇਠ ਮਾਮਲਾ ਦਰਜ ਕੀਤਾ ਹੈ। ਇਸਦੇ ਨਾਲ ਹੀ ਬੀਤੇ ਕੱਲ 9 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਲਿਆਂਦੇ ਗਏ ਦਲਾਲ ਕ੍ਰਿਸ਼ਨੂ ਵੱਲੋਂ ਸੀਬੀਆਈ ਦੀ ਪੁਛਪੜਤਾਲ ਦੌਰਾਨ ਵੱਡੇ ਖੁਲਾਸੇ ਕਰਨ ਦੀ ਚਰਚਾ ਹੈ।
ਇਹ ਵੀ ਪੜ੍ਹੋ ਸਾਬਕਾ DSP ਨੇ AAP ਆਗੂ ਦੇ ਮਾਰੀਆਂ ਗੋ+ਲੀ+ਆਂ, ਹਾਲਾਤ ਗੰਭੀਰ
ਸੰਭਾਵਨਾ ਜਤਾਈ ਜਾ ਰਹੀ ਹੈ ਕਿ ਸੀਬੀਆਈ ਹੁਣ ਜਲਦੀ ਹੀ ਡੀਆਈਜੀ ਭੂੱਲਰ ਦਾ ਰਿਮਾਂਡ ਵੀ ਹਾਸਲ ਕਰ ਸਕਦੀ ਹੈ। ਸਾਹਮਣੇ ਆ ਰਹੀ ਜਾਣਕਾਰੀ ਮੁਤਾਬਕ ਪਿਛਲੇ ਦਿਨਾਂ ’ਚ ਸੀਬੀਆਈ ਵੱਲੋਂ ਕੀਤੀ ਪੜਤਾਲ ਦੌਰਾਨ ਮੁਅੱਤਲ ਪੁਲਿਸ ਅਧਿਕਾਰੀ ਦੀ ਕਾਫ਼ੀ ਜਾਇਦਾਦ ਸਾਹਮਣੇ ਆਈ ਹੈ। ਜਿਸਦੇ ਵਿਚ ਕੈਨੇਡਾ ਵਿਚ ਫਲੈਟਾਂ ਤੋਂ ਇਲਾਵਾ ਦੁਬਈ ਵਿਚ ਹੋਟਲ ਅਤੇ ਪੰਜਾਬ ਦੇ ਵੱਖ ਵੱਖ ਥਾਵਾਂ ’ਤੇ ਵਪਾਰਕ ਤੇ ਖੇਤੀਬਾੜੀ ਵਾਲੀ ਜਮੀਨ ਹੋਣ ਬਾਰੇ ਪਤਾ ਲੱਗਿਆ ਹੈ। ਸੂਤਰਾਂ ਮੁਤਾਬਕ ਇਹ ਜਾਇਦਾਦਾਂ ਭੁੱਲਰ ਦੀ ਪਤਨੀ ਤੇ ਪੁੱਤਰ ਤੋਂ ਇਲਾਵਾ ਨਜਦੀਕੀ ਰਿਸ਼ਤੇਦਾਰਾਂ ਦੇ ਨਾਵਾਂ ਉੱਪਰ ਕਰਵਾਈਆਂ ਹੋਈਆਂ ਹਨ। ਜਿੰਨ੍ਹਾਂ ਤੋਂ ਬਾਅਦ ਵਿਚ ਪਾਵਰ ਆਫ਼ ਅਟਾਰਨੀ ਹਾਸਲ ਕਰਕੇ ਇੰਨ੍ਹਾਂ ਨੂੰ ਸੁਰੱਖਿਅਤ ਰੱਖਿਆ ਹੋਇਆ।
ਇਹ ਵੀ ਪੜ੍ਹੋ Sadhu Ram Kusla ਪੰਜਾਬ ਵਿਧਾਨ ਸਭਾ ਦੇ ਸਪੀਕਰ ਸੰਧਵਾਂ ਦੇ OSD ਨਿਯੁਕਤ
ਇਸਤੋਂ ਇਲਾਵਾ ਆਪਣੀ ਬਠਿੰਡਾ ਪੋਸਟਿੰਗ ਦੌਰਾਨ ਵੀ ਡੀਆਈਜੀ ਹਰਚਰਨ ਸਿੰਘ ਭੁੱਲਰ ਵੱਲੋਂ ਕੀਤੇ ਕੰਮਾਂ ਨੂੰ ਸੀਬੀਆਈ ਵੱਲੋਂ ਘੋਖੇ ਜਾਣ ਦੀ ਤਿਆਰੀ ਕਰ ਲਈ ਹੈ। ਉੱਚ ਸੂਤਰਾਂ ਮੁਤਾਬਕ ਕਰੀਬ ਡੇਢ ਮਹੀਨਾ ਪਹਿਲਾਂ ਹੀ ਭੁੱਲਰ ਵੱਲੋਂ ਬਠਿੰਡਾ ’ਚ ਕਰੀਬ 12 ਏਕੜ ਜਮੀਨ ਦਾ ਸੌਦਾ ਕਰਨ ਦੀ ਚਰਚਾ ਹੈ । ਇਸਤੋਂ ਇਲਾਵਾ ਇੱਥੇ ਪੋਸਟਿੰਗ ਦੌਰਾਨ ਮੁਲਾਜਮਾਂ ਦੀਆਂ ਅਪੀਲਾਂ ਉੱਪਰ ਹੋਏ ਫੈਸਲੇ ਅਤੇ ਪ੍ਰਾਈਵੇਟ ਵਿਅਕਤੀਆਂ ਦੀਆਂ ਦਰਖਾਸਤਾਂ ’ਤੇ ਮੁਲਜਮਾਂ ਨੂੰ ਪਰਚਿਆਂ ਵਿਚੋਂ ਕੱਢੇ ਜਾਣ ਦੇ ਮਾਮਲੇ ਕਾਫ਼ੀ ਚਰਚਾ ਵਿਚ ਰਹੇ ਹਨ। ਦਸਣਾ ਬਣਦਾ ਹੈ ਕਿ ਐਸਐਸਪੀਜ਼ ਵੱਲੋਂ ਜਬਤ ਕੀਤੀਆਂ ਸਰਵਿਸਾਂ (ਕੱਟੀਆਂ ਨੌਕਰੀਆਂ ) ਵਾਲੇ ਮੁਲਾਜਮਾਂ ਨੂੰ ਅਪੀਲ ਕਰਨ ਦਾ ਅਧਿਕਾਰ ਡੀਆਈਜੀ ਕੋਲ ਹੁੰਦਾ ਹੈ। ਇਸੇ ਤਰ੍ਹਾਂ 311 ਅਧੀਨ ਅਤੇ ਂਡਿਸਮਿਸ ਕੀਤੇ ਕਰਮਚਾਰੀਆਂ ਨੂੰ ਬਹਾਲ ਕਰਨ ਦੇ ਮਾਮਲੇ ਵੀ ਸਾਹਮਣੇ ਆਏ ਹਨ। ਜਿਸਦੇ ਬਾਰੇ ਸੀਬੀਆਈ ਵੱਲੋਂ ਜਲਦ ਹੀ ਰਿਕਾਰਡ ਮੰਗਿਆ ਜਾ ਸਕਦਾ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।


