ਨਸ਼ਾ ਤਸਕਰੀ ਦੇ ਦੋਸ਼ਾਂ ਹੇਠ ਫ਼ੜੀ ਮਹਿਲਾ ਕਾਂਸਟੇਬਲ ਦੇ ‘ਦੋਸਤ’ ਵਿਰੁਧ ਇੱਕ ਹੋਰ ਪਰਚਾ ਦਰਜ਼

0
815
+4

👉ਕਚਿਹਰੀਆਂ ਦੇ ਵਿਚ ਪਤਨੀ ਦੀ ਕੁੱਟਮਾਰ ਦੇ ਦੋਸ਼ਾਂ ਹੇਠ ਹੋਈ ਕਾਰਵਾਈ

👉ਮਹਿਲਾ ਕਮਿਸ਼ਨ ਨੇ ਵੀ ਜਾਰੀ ਕੀਤੀਆਂ ਹਿਦਾਇਤਾਂ

Bathinda News: ਲੰਘੀ 2 ਅਪ੍ਰੈਲ ਦੀ ਸ਼ਾਮ ਤੋਂ ਪੂਰੇ ਪੰਜਾਬ ਵਿਚ ਚਰਚਾ ਦਾ ਵਿਸ਼ਾ ਬਣੀ ਨਸ਼ਾ ਤਸਕਰ ਪੰਜਾਬ ਪੁਲਿਸ ਦੀ ਮਹਿਲਾ ਪੁਲਿਸ ਮੁਲਾਜਮ ਦੇ ਕਥਿਤ ਦੋਸਤ ਵਿਰੁਧ ਬਠਿੰਡਾ ਪੁਲਿਸ ਨੇ ਇੱਕ ਹੋਰ ਪਰਚਾ ਦਰਜ਼ ਕਰ ਲਿਆ ਹੈ। ਬਲਵਿੰਦਰ ਸਿੰਘ ਉਰਫ਼ ਸੋਨੂੰ ਨਾਂ ਦੇ ਇਸ ਮੁਲਜਮ ਵਿਰੁਧ ਉਸਦੀ ਘਰ ਵਾਲੀ ਗੁਰਮੀਤ ਕੌਰ ਦੀ ਸਿਕਾਇਤ ’ਤੇ ਇਹ ਕਾਰਵਾਈ ਕੀਤੀ ਗਈ ਹੈ। ਬੀਤੇ ਕੱਲ ਮਹਿਲਾ ਪੁਲਿਸ ਮੁਲਾਜਮ ਅਮਨਦੀਪ ਕੌਰ ਦੀ ਪੇਸ਼ੀ ਦੌਰਾਨ ਅਦਾਲਤ ’ਚ ਦੋਨੋਂ ਇਕੱਠੇ ਹੋਏ ਸਨ ਤੇ ਇਸ ਦੌਰਾਨ ਇੱਕ-ਦੂਜੇ ਨਾਲ ਥੱਪੜੋ-ਥੱਪੜੀ ਹੋ ਗਏ ਸਨ।

ਇਹ ਵੀ ਪੜ੍ਹੋ ਪੰਜਾਬ ’ਚ ਤੜਕਸਾਰ ਸਕੂਲੀ ਬੱਸ ਪਲਟੀ, ਦੋ ਦਰਜ਼ਨ ਤੋਂ ਵੱਧ ਬੱਚਿਆਂ ਨੂੰ ਲੱਗੀਆਂ ਸੱਟਾਂ

ਇਸ ਘਟਨਾ ਦੀ ਕਰੀਬ 4 ਮਿੰਟਾਂ ਦੀ ਵੀਡੀਓ ਵੀ ਸੋਸਲ ਮੀਡੀਆ ’ਤੇ ਲਗਾਤਾਰ ਵਾਈਰਲ ਹੋ ਰਹੀ ਹੈ। ਜਿਸਤੋਂ ਬਾਅਦ ਹੀ ਸੂ-ਮੋਟੋ ਲੈਦਿਆਂ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਬਠਿੰਡਾ ਪੁਲਿਸ ਨੂੰ ਇੱਕ ਨੋਟਿਸ ਜਾਰੀ ਕਰਕੇ ਪੁਲਿਸ ਮੁਲਾਜਮਾਂ ਦੀ ਹਾਜ਼ਰੀ ’ਚ ਇੱਕ ਮਹਿਲਾ ਦੀ ਕੁੱਟਮਾਰ ਦੇ ਮਾਮਲੇ ਵਿਚ ਦੋ ਦਿਨਾਂ ’ਚ ਰੀਪੋਰਟ ਮੰਗੀ ਸੀ। ਜਿਸਤੋਂ ਬਾਅਦ ਪੁਲਿਸ ਨੇ ਆਨਨ-ਫ਼ਾਨਨ ਉਸਦੇ ਵਿਰੁਧ ਗੁਰਮੀਤ ਕੌਰ ਦੀ ਸਿਕਾਇਤ ’ਤੇ ਬੀਐਨਐਸ ਦੀ ਧਾਰਾ 126(2), 115(2), 351(2) ਤਹਿਤ ਥਾਣਾ ਸਿਵਲ ਲਾਈਨ ਵਿਖੇ ਮੁਕੱਦਮਾ ਦਰਜ਼ ਕਰ ਲਿਆ ਹੈ।

ਇਹ ਵੀ ਪੜ੍ਹੋ ਪੰਜਾਬ ਸਰਕਾਰ ਨੇ ਦੋ SSP ਬਦਲੇ, ਹਰਵਿੰਦਰ ਸਿੰਘ ਵਿਰਕ ਹੋਣਗੇ ਜਲੰਧਰ ਦੇ ਨਵੇਂ ਐਸਐਸਪੀ

ਇਸਤੋਂ ਬਾਅਦ ਉਸਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਜਾਰੀ ਹੈ। ਦਸਣਾ ਬਣਦਾ ਹੈ ਕਿ ਗੁਰਮੀਤ ਕੌਰ ਵੱਲੋਂ ਲਗਾਤਾਰ ਦੋਸ਼ ਲਗਾਏ ਜਾ ਰਹੇ ਹਨ ਕਿ ਉਸਦਾ ਪਤੀ ਬਲਵਿੰਦਰ ਸੋਨੂੰ ਉਸਨੂੰ ਛੱਡ ਕੇ ਪਿਛਲੇ ਤਿੰਨ ਸਾਲਾਂ ਤੋਂ ਮਹਿਲਾ ਸਿਪਾਹੀ ਅਮਨਦੀਪ ਕੌਰ ਦੇ ਨਾਲ ਲਿਵ-ਇਨ ਰਿਲੇਸ਼ਨ ਵਿਚ ਰਹਿ ਰਿਹਾ। ਇਸਦੇ ਇਲਾਵਾ ਉਸਨੇ ਮੀਡੀਆ ਵਿਚ ਦੋਨਾਂ ਉਪਰ ਮਿਲਕੇ ਨਸ਼ਾ ਤਸਕਰੀ ਕਰਨ ਦੇ ਦੋਸ਼ ਵੀ ਲਗਾਏ ਸਨ। ਨਸ਼ਾ ਤਸਕਰੀ ਦੇ ਮਾਮਲੇ ਵਿਚ ਕੈਨਾਲ ਕਲੌਨੀ ਪੁਲਿਸ ਨੇ 3 ਅਪ੍ਰੈਲ ਨੂੰ ਹੀ ਸੋਨੂੰ ਨੂੰ ਮਹਿਲਾ ਸਿਪਾਹੀ ਦੇ ਵਿਰੁਧ ਦਰਜ਼ ਕੇਸ ’ਚ ਨਾਮਜਦ ਕਰ ਲਿਆ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

+4

LEAVE A REPLY

Please enter your comment!
Please enter your name here