Punjabi Khabarsaar
ਅਪਰਾਧ ਜਗਤ

ਬਠਿੰਡਾ ਨਹਿਰ ਵਿਚ ਇੱਕ ਹੋਰ ਬੱਚਾ ਡੁੱਬਿਆ, ਨਹੀਂ ਨਿੱਕਲੀ ਉੱਘ-ਸੁੱਘ

ਐਨ.ਡੀ.ਆਰ.ਐਫ਼ ਦੀਆਂ ਟੀਮਾਂ ਤੇ ਸਮਾਜ ਸੇਵੀ ਸੰਸਥਾਵਾਂ ਦੇ ਵਲੰਟੀਅਰਾਂ ਵੱਲੋਂ ਭਾਲ ਜਾਰੀ
ਬਠਿੰਡਾ, 26 ਸਤੰਬਰ : ਸਥਾਨਕ ਸਰਹਿੰਦ ਨਹਿਰ ’ਚ ਅੱਜ ਮੁੜ ਇੱਕ ਬੱਚਾ ਪਾਣੀ ਵਿਚ ਡੁੱਬ ਗਿਆ। ਘਟਨਾ ਦਾ ਪਤਾ ਲੱਗਦੇ ਹੀ ਜ਼ਿਲ੍ਹਾ ਪ੍ਰਸ਼ਾਸਨ, ਐਨ.ਡੀ.ਆਰ.ਐਫ਼ ਦੀਆਂ ਟੀਮਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਵਲੰਟੀਅਰਾਂ ਵੱਲੋਂ ਬੱਚੇ ਦੀ ਭਾਲ ਜਾਰੀ ਸੀ। ਡੀਐਸਪੀ ਸਿਟੀ ਹਰਬੰਸ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੀ ਮੌਕੇ ’ਤੇ ਮੌਜੂਦ ਰਹੀ। ਸੂਚਨਾ ਮੁਤਾਬਕ ਅੱਜ ਦੁਪਿਹਰ ਉੜੀਆ ਕਲੋਨੀ ਕੋਲ ਚਾਰ ਬੱਚੇ ਨਹਿਰ ਵਿੱਚ ਨਹਾ ਰਹੇ ਸਨ,

‘ਤੇਲ’ ਚੋਣ ਤੋਂ ਪਹਿਲਾਂ ਹੀ ਨਹਿਰ ’ਚ ‘ਤਰ’ ਗਈ ਨਵੀਂ ਕਾਰ

ਜਿਨ੍ਹਾਂ ਵਿੱਚੋਂ ਅਚਾਨਕ ਪਾਣੀ ਦੇ ਤੇਜ਼ ਵਹਾਅ ਕਾਰਨ ਇਹ ਬੱਚੇ ਪਾਣੀ ਵਿਚ ਡੁੱਬਣ ਲੱਗੇ ਪ੍ਰੰਤੂ ਤਿੰਨ ਬੱਚੇ ਨਹਿਰ ਵਿੱਚ ਬਾਹਰ ਨਿਕਲ ਆਏ ਤੇ ਇੱਕ ਬੱਚਾ ਪਾਣੀ ਵਿਚ ਡੁੱਬ ਗਿਆ। ਘਟਨਾ ਦਾ ਪਤਾ ਲੱਗਦੇ ਹੀ ਸਹਾਰਾ ਜਨ ਸੇਵਾ ਦੇ ਵਲੰਟੀਅਰ ਮੌਕੇ ’ਤੇ ਪਹੁੰਚੇ ਅਤੇ ਪ੍ਰਸ਼ਾਸਨ ਸਹਿਤ ਐਨ.ਡੀ.ਆਰ.ਐਫ਼ ਨੂੰ ਸੂਚਿਤ ਕੀਤਾ। ਸਾਰੇ ਲੋਕ ਰਾਹਤ ਕਾਰਜਾਂ ’ਚ ਲੱਗੇ ਹੋਏ ਹਨ ਪਰ ਅਜੇ ਤੱਕ ਬੱਚੇ ਦਾ ਪਤਾ ਨਹੀਂ ਲੱਗ ਸਕਿਆ ਹੈ ਅਤੇ ਨਾ ਹੀ ਬੱਚੇ ਦੀ ਪਛਾਣ ਹੋ ਸਕੀ ਹੈ ਕਿਉਂਕਿ ਇਸ ਬੱਚੇ ਦੇ ਨਾਲ ਵਾਲੇ ਬੱਚੇ ਪਾਣੀ ਵਿਚੋਂ ਨਿਕਲ ਤੋਂ ਬਾਅਦ ਭੱਜ ਗਏ।

 

Related posts

ਬਠਿੰਡਾ ਦੇ ਬਾਹੀਆ ਫੋਰਟ ਕੋਲ ਹੋਏ ਗੋਲੀ ਕਾਂਡ ਚ ਇੱਕ ਨੌਜਵਾਨ ਦੀ ਹੋਈ ਮੌਤ

punjabusernewssite

ਬਠਿੰਡਾ-ਮਾਨਸਾ ’ਚ ਇੰਸਪੈਕਟਰਾਂ ਤੇ ਸਬ ਇੰਸਪੈਕਟਰਾਂ ਦੇ ਥੋਕ ’ਚ ਤਬਾਦਲੇ

punjabusernewssite

ਕਾਲਜ਼ ਵਿਦਿਆਰਥਣ ਅਤੇ ਪੀਜੀ ਮੈਨੇਜਰ 48 ਗ੍ਰਾਮ ਹੈਰੋਇਨ ਸਹਿਤ ਗ੍ਰਿਫਤਾਰ

punjabusernewssite