
Bathinda News: ਕਿਸੇ ਸਮੇਂ ਕਾਂਗਰਸ ਪਾਰਟੀ ਦਾ ਗੜ੍ਹ ਮੰਨੇ ਜਾਂਦੇ ਬਠਿੰਡਾ ਸ਼ਹਿਰੀ ਹਲਕੇ ’ਚ ਹੁਣ ਹਾਲਾਤ ਪਤਲੀ ਹੁੰਦੀ ਜਾਪ ਰਹੀ ਹੈ। ਪਹਿਲਾਂ ਮੇਅਰ ਦਾ ਅਹੁੱਦਾ ਗਵਾ ਚੁੱਕੀ ਕਾਂਗਰਸ ਪਾਰਟੀ ਨੂੰ ਹੁਣ ਉਸ ਸਮੇਂ ਵੱਡਾ ਝਟਕਾ ਲੱਗਿਆ ਹੈ ਜਦ ਡਿਪਟੀ ਮੇਅਰ ਮਾਸਟਰ ਹਰਮਿੰਦਰ ਸਿੰਘ ਸਿੱਧੂ ਨੇ ਅਪਣੇ ਅਹੁੱਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸਦੀ ਪੁਸ਼ਟੀ ਕਰਦਿਆਂ ਡਿਪਟੀ ਮੇਅਰ ਸਿੱਧੂ ਨੇ ਦਸਿਆ ਕਿ ‘‘ ਜਦ ਮੇਅਰ ਦੀ ਚੋਣ ਸਮੇਂ ਪਾਰਟੀ ਕੋਲ ਬਹੁਮਤ ਨਹੀਂ ਰਿਹਾ ਤਾਂ ਉਨ੍ਹਾਂ ਦੀ ਜਮੀਰ ਇਸ ਅਹੁੱਦੇ ’ਤੇ ਬਣੇ ਰਹਿਣ ਦੀ ਇਜ਼ਾਜਤ ਨਹੀਂ ਦਿੰਦੀ, ਜਿਸਦੇ ਚੱਲਦੇ ਬੀਤੇ ਕੱਲ ਨਿਗਮ ਕਮਿਸ਼ਨਰ ਕਮ ਡਿਪਟੀ ਕਮਿਸ਼ਨਰ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ ਹੈ। ’’ ਦਸਣਾ ਬਣਦਾ ਹੈ ਕਿ ਲੰਘੀ 5 ਫ਼ਰਵਰੀ ਨੂੰ ਵਿਰੋਧੀ ਧਿਰ ਵੱਲੋਂ ਡਿਪਟੀ ਮੇਅਰ ਵਿਰੁਧ ਬੇਵਸਾਹੀ ਦਾ ਮਤਾ ਲਿਆਉਂਦਿਆਂ ਦਾਅਵਾ ਕੀਤਾ ਸੀ ਕਿ ਹੁਣ ਉਨ੍ਹਾਂ ਦੇ ਕੋਲ ਬਹੁਮਤ ਨਹੀਂ ਰਿਹਾ।
ਇਹ ਵੀ ਪੜ੍ਹੋ ਤਿਹਾੜ ਜੇਲ੍ਹ ’ਚ ਬੰਦ ਚਰਚਿਤ ਗੈਂਗਸਟਰ ਦੀ ਪਤਨੀ ਪੁਲਿਸ ਵੱਲੋਂ ਗ੍ਰਿਫਤਾਰ
ਹਾਲਾਂਕਿ ਇਸ ਸੋਮਵਾਰ ਨੂੰ ਇਸ ਬੇਵਸਾਹੀ ਦੇ ਮਤੇ ’ਤੇ ਵੋਟਿੰਗ ਲਈ ਮੀਟਿੰਗ ਵੀ ਸੱਦ ਲਈ ਸੀ ਪ੍ਰੰਤੂ ਅਚਾਨਕ ਇਸ ਮੀਟਿੰਗ ਨੂੰ ਮੁਲਤਵੀਂ ਕਰ ਦਿੱਤਾ ਗਿਆ ਸੀ। ਉਸ ਦਿਨ ਤੋਂ ਲੈ ਕੇ ਡਿਪਟੀ ਮੇਅਰ ਵੱਲੋਂ ਅਸਤੀਫ਼ਾ ਦੇਣ ਦੀਆਂ ਚਰਚਾਵਾਂ ਦਾ ਬਜ਼ਾਰ ਗਰਮ ਹੋ ਗਿਆ ਸੀ। ਇੱਥੈ ਦਸਣਾ ਬਣਦਾ ਹੈ ਕਿ ਸਾਲ 2021 ਵਿਚ ਨਗਰ ਨਿਗਮ ਦੀਆਂ ਹੋਈਆਂ ਚੋਣਾਂ ਵਿਚ ਕਾਂਗਰਸ ਪਾਰਟੀ ਨੇ 50 ਵਿਚੋਂ 43 ਵਾਰਡਾਂ ਵਿਚ ਜਿੱਤ ਹਾਸਲ ਕੀਤੀ ਸੀ ਪ੍ਰੰਤੂ ਤਤਕਾਲੀ ਵਿਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਮੇਅਰ ਦੀ ਚੌਣ ਸਮੇਂ ਜਿਆਦਾਤਰ ਕੋਂਸਲਰਾਂ ਦੀਆਂ ਭਾਵਨਾਵਾਂ ਨੂੰ ਦਰ-ਕਿਨਾਰ ਕਰਨ ਦੇ ਚੱਲਦਿਆਂ ਨਾਂ ਸਿਰਫ਼ ਇਸਦਾ ਖ਼ਮਿਆਜ਼ਾ ਖੁਦ ਮਨਪ੍ਰੀਤ ਬਾਦਲ ਨੂੰ ਵਿਧਾਨ ਸਭਾ ਚੋਣਾਂ ਵੇਲੇ ਭੁਗਤਣਾ ਪਿਆ, ਬਲਕਿ ਇਸਦੇ ਨਾਲ ਕਾਂਗਰਸ ਦੀ ਹਾਲਾਤ ਵੀ ਪਤਲੀ ਹੋ ਗਈ।
ਇਹ ਵੀ ਪੜ੍ਹੋ ਆਹਮੋ-ਸਾਹਮਣੇ ਦੋ ਕਾਰਾਂ ’ਚ ਭਿਆਨਕ ਟੱਕਰ, ਪਤੀ-ਪਤਨੀ ਦੀ ਹੋਈ ਮੌ+ਤ, ਦਰਜ਼ਨ ਜਖ਼ਮੀ
ਇੱਥੇ ਦਸਣਾ ਬਣਦਾ ਹੈ ਕਿ ਮਨਪ੍ਰੀਤ ਵੱਲੋਂ ਕਾਂਗਰਸ ਪਾਰਟੀ ਛੱਡ ਕੇ ਭਾਜਪਾ ਵਿਚ ਸਮੂਲੀਅਤ ਕਰ ਲੈਣ ਤੋਂ ਬਾਅਦ 15 ਨਵੰਬਰ 2023 ਨੂੰ ਕਾਂਗਰਸ ਪਾਰਟੀ ਦੇ ਕੋਂਸਲਰਾਂ ਨੇ ਉਨ੍ਹਾਂ ਦੀ ਸਮਰਥਕ ਮੇਅਰ ਰਮਨ ਗੋਇਲ ਨੂੰ ਬੇਭਰੋਸੀ ਦਾ ਮਤਾ ਪਾਸ ਕਰਕੇ ਗੱਦੀਓ ਉਤਾਰ ਦਿੱਤਾ ਸੀ। ਪ੍ਰੰਤੂ ਇਸਤੋਂ ਬਾਅਦ ਬਹੁਮਤ ਹੋਣ ਦੇ ਬਾਵਜੂਦ ਕਾਂਗਰਸ ਮੁੜ ਆਪਣਾ ਮੇਅਰ ਬਣਾਉਣ ਵਿਚ ਅਸਫ਼ਲ ਰਹੀ ਅਤੇ ਹੁਣ 21 ਦਸੰਬਰ 2024 ਨੂੰ ਵਿਧਾਇਕ ਜਗਰੂਪ ਸਿੰਘ ਗਿੱਲ ਵੱਲੋਂ ਅਸਤੀਫ਼ਾ ਦੇਣ ਕਾਰਨ ਵਾਰਡ ਨੰਬਰ 48 ਦੀ ਹੋਈ ਉਪ ਚੋਣ ਵਿਚ ਜਿੱਤ ਕੇ ਆਏ ਪਦਮਜੀਤ ਸਿੰਘ ਮਹਿਤਾ ਪੰਜਾਬ ਵਿਚ ਸਭ ਤੋਂ ਛੋਟੀ ਉਮਰੇ ਮੇੇਅਰ ਬਣਨ ਵਿਚ ਸਫ਼ਲ ਰਹੇ। ਮਹਿਤਾ ਨੂੰ ਮੇਅਰ ਬਣਾਉਣ ਵਿਚ ਜਿੱਥੇ ਕਾਂਗਰਸ ਤੋਂ ਬਾਗੀ ਹੋਏ ਡੇਢ ਦਰਜ਼ਨ ਕੋਂਸਲਰਾਂ ਦਾ ਵੱਡਾ ਯੋਗਦਾਨ ਰਿਹਾ, ਉਥੇ ਅਕਾਲੀ ਦਲ ਤੇ ਮਨਪ੍ਰੀਤ ਖੇਮੇ ਦੇ ਵੀ ਅੱਧੀ ਦਰਜ਼ਨ ਕੋਂਸਲਰਾਂ ਦਾ ਸਾਥ ਮਿਲਿਆ। ਹੁਣ ਇਸੇ ਧੜੇ ਵੱਲੋਂ ਹੀ ਮਿਲਕੇ ਡਿਪਟੀ ਮੇਅਰ ਨੂੰ ਗੱਦੀਓ ਉਤਾਰਨ ਦੀ ਮੁਹਿੰਮ ਵਿੱਢੀ ਗਈ ਸੀ।
ਡਿਪਟੀ ਮੇਅਰ ਤੋਂ ਬਾਅਦ ਹੁਣ ਅਗਲਾ ਨਿਸ਼ਾਨਾ ਹੋਵੇਗਾ ਅਸੋਕ ਪ੍ਰਧਾਨ
Bathinda:ਮੇਅਰ ਦੇ ਅਹੁੱਦੇ ’ਤੇ ਕਾਬਜ਼ ਹੋਣ ਅਤੇ ਡਿਪਟੀ ਮੇਅਰ ਦਾ ਅਸਤੀਫ਼ਾ ਆਉਣ ਤੋਂ ਬਾਅਦ ਹੁਣ ਨਿਗਮ ਦੀ ਸਿਆਸਤ ’ਤੇ ਕਾਬਜ਼ ਧੜੇ ਦਾ ਅਗਲਾ ਨਿਸ਼ਾਨਾ ਸੀਨੀਅਰ ਡਿਪਟੀ ਮੇਅਰ ਅਸ਼ੋਕ ਪ੍ਰਧਾਨ ਦਸਿਆ ਜਾ ਰਿਹਾ। ਹਾਲਾਕਿ ਮਹਿਤਾ ਦੇ ਪੁੱਤਰ ਨੂੰ ਮੇਅਰ ਬਣਾਉਣ ਸਮੇਂ ਇਸ ਸੀਨੀਅਰ ਡਿਪਟੀ ਮੇਅਰ ਦੇ ‘ਖੱਬੇ-ਸੱਜੇ’ ਰਹਿਣ ਵਾਲੇ ਜਿਆਦਾਤਰ ਕੋਂਸਲਰ ਉਸਦੇ ਨਾਲ ਚਲੇ ਗਏ ਸਨ, ਜਿਸ ਕਾਰਨ ਸ਼ਹਿਰ ਵਿਚ ਤਰ੍ਹਾਂ-ਤਰ੍ਹਾਂ ਦੀਆਂ ਅਫ਼ਵਾਹਾਂ ਦਾ ਵੀ ਬਜ਼ਾਰ ਗਰਮ ਰਿਹਾ ਪ੍ਰੰਤੂ ਨਿਗਮ ਦੀ ਸਿਆਸਤ ਨਾਲ ਜੁੜੇ ਸੂਤਰਾਂ ਮੁਤਾਬਕ ਮਨਪ੍ਰੀਤ ਖੇਮਾ ਸਭ ਤੋਂ ਵੱਧ ਅਸੋਕ ਪ੍ਰਧਾਨ ਤੋਂ ਔਖਾ ਦਸਿਆ ਜਾ ਰਿਹਾ। ਜਿਸਦੇ ਚੱਲਦੇ ਇਸ ਕਾਂਗਰਸੀ ਆਗੂ ਦੀ ਕੁਰਸੀ ਵੀ ਹੁਣ ਡਾਵਾਂਡੋਲ ਦਿਖ਼ਾਈ ਦੇਣ ਲੱਗੀ ਹੈ। ਜਿਕਰਯੋਗ ਹੈ ਕਿ 43 ਕੋਂਸਲਰਾਂ ਵਾਲੀ ਕਾਂਗਰਸ ਦੇ ਪੱਲੇ ਪਿਛਲੇ ਦਿਨੀਂ ਮੇਅਰ ਦੀ ਹੋਣ ਚੋਣ ਤੋਂ ਬਾਅਦ ਸਿਰਫ਼ 11 ਕੋਂਸਲਰ ਹੀ ਰਹਿ ਗਏ ਹਨ ਜਦਕਿ ਬਲਜਿੰਦਰ ਠੇਕੇਦਾਰ ਨੂੰ ਕੁੱਲ ਪਈਆਂ 15 ਵੋਟਾਂ ਵਿਚੋਂ 4 ਆਪ ਦੀਆਂ ਹੀ ਸਨ।
ਮਾਸਟਰ ਦੀਆਂ ਜੜ੍ਹਾਂ ’ਚ ਉਸਦਾ ‘ਯਾਰ’ ਹੀ ਬੈਠਾ!
Bathinda:ਸ਼ਹਿਰ ਵਿਚ ਚੱਲ ਰਹੀ ਚਰਚਾ ਦੇ ਮੁਤਾਬਕ ਡਿਪਟੀ ਮੇਅਰ ਦੇ ਅਹੁੱਦੇ ਤੋਂ ਅਸਤੀਫ਼ਾ ਦੇਣ ਵਾਲੇ ਮਾਸਟਰ ਹਰਮਿੰਦਰ ਸਿੰਘ ਸਿੱਧੂ ਨੂੰ ਗੱਦੀਓ ਉਤਾਰਨ ਦੇ ਵਿਚ ਸਭ ਤੋਂ ਵੱਡੀ ਭੂਮਿਕਾ ਕਿਸੇ ਸਮੇਂ ਉਸਦੀ ‘ਪੈੜ ’ਚ ਪੈੜ’ ਰੱਖਣ ਵਾਲੇ ਇੱਕ ਕੋਂਸਲਰ ਦੀ ਹੈ। ਜਿਹੜਾ ਮੌਜੂਦਾ ਸਮੇਂ ਮਨਪ੍ਰੀਤ ਖੇਮੇ ਵਿਚ ਸਭ ਤੋਂ ਵੱਧ ਸਰਗਰਮ ਹੈ। ਮਾਸਟਰ ਤੇ ਉਨ੍ਹਾਂ ਦਾ ਉਕਤ ਕੋਂਸਲਰ ਯਾਰ ਕਿਸੇ ਸਮੇਂ ਸਾਬਕਾ ਵਿਧਾਇਕ ਸਰੂਪ ਸਿੰਗਲਾ ਦੀਆਂ ਅੱਖਾਂ ਦੇ ਤਾਰੇ ਵੀ ਰਹੇ ਹਨ। ਦੱਸਣ ਵਾਲਿਆਂ ਮੁਤਾਬਕ ਇਕੱਠੇ ‘ਜਾਮ’ ਛਲਕਾਉਣ ਵਾਲੇ ਇਹਨਾਂ ਦੋਸਤਾਂ ਵਿਚ ਹੁਣ ‘ਕੁਰਸੀ’ ਨੇ ਫਿੱਕ ਪਾ ਦਿੱਤੀ ਹੈ ਤੇ ਚਰਚਾ ਇਹ ਵੀ ਹੈ ਕਿ ਉਕਤ ਕੋਂਸਲਰ ਵੱਲੋਂ ਡਿਪਟੀ ਮੇਅਰ ਦੀ ਖ਼ਾਲੀ ਹੋਣ ਵਾਲੀ ਕੁਰਸੀ ’ਤੇ ਸਭ ਤੋਂ ਵੱਧ ਹੱਕ ਜਤਾਇਆ ਜਾ ਰਿਹਾ। ਜਦਕਿ ਕਾਂਗਰਸ ਵਿਰੋਧੀ ਇੱਕ ਧੜਾ ਇਹ ਕੁਰਸੀ ਦਲਿਤ ਭਾਈਚਾਰੇ ਨੂੰ ਦੇਣ ਦੀ ਵਕਾਲਤ ਕਰ ਰਿਹਾ। ਜੇਕਰ ਮਹਿਤਾ ਧੜਾ ਇਸ ਧੜੇ ਦੀ ਗੱਲ ’ਤੇ ਲੰਮਾ ਸੋਚ ਕੇ ਅਮਲ ਕਰ ਲੈਂਦਾ ਹੈ ਤਾਂ ਇਸਦੇ ਨਾਲ ਨਾ ਸਿਰਫ਼ ਦਲਿਤ ਭਾਈਚਾਰੇ ਵਿਚ ਚੰਗਾ ਸੁਨੇਹਾ ਜਾਵੇਗਾ, ਬਲਕਿ 2027 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਪਦਮਜੀਤ ਸਿੰਘ ਮਹਿਤਾ ਨੂੰ ਇਸਦਾ ਸਿਆਸੀ ਲਾਭ ਵੀ ਮਿਲ ਸਕਦਾ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਨਿਗਮ ਅੰਦਰ Congress ਦੀ ਇੱਕ ਹੋਰ ਵਿਕਟ ਡਿੱਗੀ,Dy Mayor ਮਾਸਟਰ ਹਰਮਿੰਦਰ ਸਿੰਘ ਨੇ ਦਿੱਤਾ ਅਸਤੀਫ਼ਾ"




