SAS Nagar News: ਬੀਤੀ ਦੇਰ ਰਾਤ ਜੀਰਕਪੁਰ ਦੇ ਸਿਵਾ ਇਨਕਲੇਵ ’ਚ ਹੋਏ ਮੁਕਾਬਲੇ ਵਿਚ ਮੁਹਾਲੀ ਪੁਲਿਸ ਨੇ ਇੱਕ ਬਦਮਾਸ਼ ਨੂੰ ਕਾਬੂ ਕੀਤਾ ਹੈ। ਇਸ ਮੁਕਾਬਲੇ ਵਿਚ ਲਵੀਸ਼ ਨਾਂ ਦੇ ਇਸ ਨੌਜਵਾਨ ਦੇ ਲੱਤ ’ਚ ਗੋਲੀ ਲੱਗੀ ਹੈ, ਜਿਸ ਕਾਰਨ ਜਖ਼ਮੀ ਹੋ ਗਿਆ ਤੇ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਸਤੋਂ ਇਲਾਵਾ ਉਸਦੇ ਕੋਲੋਂ ਤਿੰਨ ਪਿਸਤੌਲ, ਕਈ ਕਾਰਤੂਸ਼ ਅਤੇ ਤਿੰਨ ਲਗਜ਼ਰੀ ਗੱਡੀਆਂ, ਮਰਜਸੀਡੀਜ਼ ਤੇ ਬੀਐਮਡਬਲਯੂ ਆਦਿ ਵੀ ਬਰਾਮਦ ਹੋਈਆਂ ਹਨ। ਉਸਦੇ ਵਿਰੁਧ ਕਤਲ, ਇਰਾਦਾ ਕਤਲ ਤੇ ਆਰਮਜ਼ ਐਕਟ ਤਹਿਤ ਦਰਜ਼ਨਾਂ ਕੇਸ ਦਰਜ਼ ਦੱਸੇ ਜਾ ਰਹੇ ਹਨ।
ਇਹ ਵੀ ਪੜ੍ਹੋ ਡੀ.ਸੀ. ਵੱਲੋਂ ਜ਼ਿਲ੍ਹਾ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ਦਾ ਦੌਰਾ
ਪੁਲਿਸ ਨੇ ਮੁਜਮ ਦੇ ਸੂਚਨਾ ਮੁਤਾਬਕ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀਕਿ ਉਕਤ ਬਦਮਾਸ਼ ਸਿਵਾ ਇਨਕਲੇਵ ਵਿਚ ਲੁਕਿਆ ਹੋਇਆ ਹੈ। ਜਿਸਤੋਂ ਬਾਅਦ ਡੀਐਸਪੀ ਜਸਪਿੰਦਰ ਸਿੰਘ ਗਿੱਲ ਤੇ ਹੋਰਨਾਂ ਅਫ਼ਸਰਾਂ ਦੀ ਅਗਵਾਈ ਹੇਠ ਇਸਨੂੰ ਕਾਬੂ ਕਰਨ ਦੀ ਯੋਜਨਾ ਬਣਾਈ ਪ੍ਰੰਤੂ ਇਸ ਦੌਰਾਨ ਮੁਲਜਮ ਨੇ ਪੁਲਿਸ ’ਤੇ ਗੋਲੀ ਚਲਾ ਦਿੱਤੀ ਤੇ ਭੱਜਣ ਦੀ ਕੋਸਿਸ ਕੀਤੀ। ਪੁਲਿਸ ਵੱਲੋਂ ਚਲਾਈ ਜਵਾਬੀ ਗੋਲੀ ਲੱਗਣ ਕਾਰਨ ਇਹ ਜਖ਼ਮੀ ਹੋ ਗਿਆ। ਮੁਢਲੀ ਜਾਂਚ ਮੁਤਾਬਕ ਇਹ ਵੀ ਪਤਾ ਲੱਗਿਆ ਹੈਕਿ ਮੁਲਜਮ ਦੇ ਸਿਵਾ ਇਨਕਲੈਵ ਵਿਚ ਹੀ ਦੋ ਫਲੈਟ ਹਨ। ਪੁਲਿਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰ ਰਹੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਪੁਲਿਸ ਮੁਕਾਬਲੇ ’ਚ ਇੱਕ ਹੋਰ ਬਦਮਾਸ਼ ਕਾਬੂ; 3 ਪਿਸਤੌਲ ਸਹਿਤ ਮਹਿੰਗੀਆਂ ਕਾਰਾਂ ਬਰਾਮਦ"