ਗੋਨਿਆਣਾ ਮੰਡੀ,21 ਸਤੰਬਰ : ਹਾਲੇ ਕੁੱਝ ਦਿਨ ਪਹਿਲਾਂ ਨਿਊ ਦੀਪ ਬੱਸ ਕੰਪਨੀ ਦੀ ਇੱਕ ਤੇਜ ਰਫ਼ਤਾਰ ਬੱਸ ਵੱਲੋਂ ਪਿੰਡ ਆਕਲੀਆ ਕਲਾਂ ਦੇ ਇੱਕ ਨੌਜਵਾਨ ਲਖ਼ਵੀਰ ਸਿੰਘ ਨੂੰ ਦਿੱਤੀ ਦਰਦਨਾਕ ਮੌਤ ਦਾ ਹਾਦਸਾ ਪਿੰਡ ਵਾਸੀ ਭੁੱਲੇ ਨਹੀਂ ਸਨ ਕਿ ਅੱਜ ਇੱਕ ਹੋਰ ਪ੍ਰਾਈਵੇਟ ਕੰਪਨੀ ਜੀ.ਐਨ.ਟੀ. ਦੀ ਬੱਸ ਨੇ ਇਸੇ ਪਿੰਡ ਦੀ ਵਸਨੀਕ ਔਰਤ ਪਰਮਜੀਤ ਕੌਰ ਨੂੰ ਕੁਚਲ ਦਿੱਤਾ। ਹੈਰਾਨੀ ਦੀ ਗੱਲ ਇਹ ਵੀ ਰਹੀ ਕਿ ਡਰਾਈਵਰ ਨੇ ਘਟਨਾ ਮੌਕੇ ਬੱਸ ਰੋਕਣ ਦੀ ਬਜਾਏ ਬੱਸ ਨੂੰ ਲੈ ਕੇ ਫਰਾਰ ਹੋ ਗਿਆ ਤੇ ਗੋਨਿਆਣਾ ਮੰਡੀ ਪੁਲਿਸ ਚੌਕੀ ਅੱਗੇ ਬੱਸ ਰੋਕ ਕੇ ਖ਼ੁਦ ਫ਼ਰਾਰ ਹੋ ਗਿਆ।
ਆਪ ਆਗੂ ਆਤਿਸ਼ੀ ਨੇ ਚੁੱਕੀ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ
ਘਟਨਾ ਤੋਂ ਬਾਅਦ ਪਿੰਡ ਵਾਸੀਆਂ ਵਿਚ ਵੱਡਾ ਰੋਸ਼ ਦੇਖਣ ਨੂੰ ਮਿਲ ਰਿਹਾ ਤੇ ਆਪਣੀਆਂ ਪੁਰਾਣੀਆਂ ਮੰਗਾਂ ਨੂੰ ਲੈ ਕੇ ਉਨ੍ਹਾਂ ਮੁੜ ਧਰਨਾ ਸ਼ੁਰੂ ਕਰ ਦਿੱਤਾ ਹੈ। ਸੂਚਨਾ ਮੁਤਾਬਕ ਦੁਪਹਿਰ ਸਮੇਂ ਪਰਮਜੀਤ ਕੌਰ(45 ਸਾਲ) ਪਤਨੀ ਜਸਵਿੰਦਰ ਸਿੰਘ ਵਾਸੀ ਪਿੰਡ ਆਕਲੀਆ ਕਲਾਂ ਜੈਤੋ ਗੋਨਿਆਣਾ ਰੋਡ ’ਤੇ ਸਥਿਤ ਆਪਣੇ ਘਰ ਨੂੰ ਪੈਦਲ ਜਾ ਰਹੀ ਸੀ। ਇਸ ਦੌਰਾਨ ਇੱਕ ਤੇਜ ਰਫਤਾਰ ਬੱਸ ਨੇ ਇਸ ਔਰਤ ਨੂੰ ਬੁਰੀ ਤਰ੍ਹਾਂ ਕੁਚਲ ਕੇ ਕਾਫੀ ਦੂਰ ਤੱਕ ਘਸੀਟ ਦੀ ਅੱਗੇ ਤੱਕ ਲੈ ਗਈ।
ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਹੋਣਗੇ ਭਾਰਤੀ ਹਵਾਈ ਫ਼ੌਜ ਦੇ ਨਵੇਂ ਮੁਖ਼ੀ
ਮੌਕੇ ’ਤੇ ਮੌਜੂਦ ਲੋਕਾਂ ਅਤੇ ਪ੍ਰਵਾਰ ਵਾਲਿਆਂ ਨੇ ਔਰਤ ਨੂੰ ਸਿਵਲ ਹਸਪਤਾਲ ਗੋਨਿਆਣਾ ਮੰਡੀ ਪਹੁੰਚਾਇਆ ਪਰ ਡਾਕਟਰਾਂ ਲੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪਤਾ ਲੱਗਿਆ ਹੈ ਕਿ ਮ੍ਰਿਤਕ ਪਰਮਜੀਤ ਕੌਰ ਆਪਣੇ ਪਿੱਛੇ ਦੋ ਸਾਲ ਅਤੇ ਸੱਤ ਸਾਲ ਦੇ ਛੋਟੇ ਬੱਚਿਆਂ ਸਹਿਤ ਪਤੀ ਜਸਵਿੰਦਰ ਸਿੰਘ ਨੂੰ ਛੱਡ ਗਈ ਹੈ। ਉਧਰ ਘਟਨਾ ਦਾ ਪਤਾ ਲੱਗਦੇ ਹੀ ਮੁੜ ਲੋਕ ਹਾਦਸੇ ਵਾਲੀ ਥਾਂ ’ਤੇ ਇਕੱਠੇ ਹੋ ਗਏ ਤੇ ਜੈਤੋ ਗੋਨਿਆਣਾ ਰੋਡ ’ਤੇ ਧਰਨਾ ਲਗਾ ਕੇ ਆਵਾਜਾਈ ਠੱਪ ਕਰ ਦਿੱਤੀ। ਉਧਰ ਘਟਨਾ ਦਾ ਪਤਾ ਲੱਗਦੇ ਹੀ ਉਚ ਪੁਲਿਸ ਅਧਿਕਾਰੀਆਂ ਦੇ ਮੌਕੇ ’ਤੇ ਪੁੱਜਣ ਦੀ ਸੂਚਨਾ ਹੈ।