Tarantarn News: ਇੱਕ ਪਾਸੇ ਜਿੱਥੇ ਅਮਰੀਕਾ ਕੈਨੇਡਾ ਤੋਂ ਭਾਰਤੀਆਂ ਨੂੰ ਵਾਪਸ ਮੋੜਣ ਦੀਆਂ ਖ਼ਬਰਾਂ ਆ ਰਹੀਆਂ ਹਨ, ਉਥੇ ਦੂਜੇ ਪਾਸੇ ਵਿਦੇਸ਼ ‘ਚ ਰੋਜ਼ੀ-ਰੋਟੀ ਕਮਾਉਣ ਲਈ ਗਏ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਵੀ ਰੁਕ ਨਹੀਂ ਰਿਹਾ ਹੈ। ਹੁਣ ਤਰਨਤਾਰਨ ਜ਼ਿਲ੍ਹੈ ਦੇ ਪਿੰਡ ਦੇਵ ਦੇ ਇੱਕ ਨੌਜਵਾਨ ਦੀ ਬੀਤੀ ਰਾਤ ਕੈਨੇਡਾ ਦੇ ਕੈਲਗਰੀ ਸ਼ਹਿਰ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਉਹ ਆਪਣੇ ਪਿੱਛੇ ਬੁੱਢੇ ਮਾਪਿਆਂ ਤੇ ਜਵਾਨ ਪਤਨੀ ਤੋਂ ਇਲਾਵਾ 5 ਸਾਲਾਂ ਦੀ ਬੱਚੀ ਛੱਡ ਗਿਆ ਹੈ।
ਇਹ ਵੀ ਪੜ੍ਹੋ ਘਰ ’ਚ ਬਲਾਸਟ ਹੋਣ ਕਾਰਨ ਦੋ ਬੱਚਿਆਂ ਸਹਿਤ ਪ੍ਰਵਾਰ ਦੇ ਚਾਰ ਜੀਆਂ ਦੀ ਹੋਈ ਮੌ+ਤ
ਮ੍ਰਿਤਕ ਨੌਜਵਾਨ ਦੀ ਪਹਿਚਾਣ ਰੁਪਿੰਦਰ ਸਿੰਘ ਵਜੋਂ ਹੋਈ ਹੈ, ਜੋਕਿ ਕਰੀਬ 7 ਮਹੀਨੇ ਪਹਿਲਾਂ ਹੀ ਕੈਨੇਡਾ ਗਿਆ ਸੀ। ਪਤਾ ਚੱਲਿਆ ਹੈ ਕਿ ਉਸਦੀ ਪਤਨੀ ਨਵਜੌਤ ਕੌਰ ਵੀ ਕੈਨੇਡਾ ਗਈ ਸੀ, ਜੋਕਿ ਕੁੱਝ ਸਮਾਂ ਪਹਿਲਾਂ ਵਾਪਸ ਆ ਗਈ ਸੀ। ਨਵਜੌਤ ਕੌਰ ਨੇ ਦਸਿਆ ਕਿ ਪਹਿਲਾਂ ਉਥੇ ਕੰਮ ਨਹੀਂ ਮਿਲਿਆ ਤੇ ਹੁਣ ਰੁਪਿੰਦਰ ਕੁੱਝ ਦਿਨ ਪਹਿਲਾਂ ਹੀ ਕੰਮ ’ਤੇ ਜਾਣ ਲੱਗਿਆ ਸੀ ਤੇ ਇਹ ਭਾਣਾ ਵਾਪਰ ਗਿਆ। ਪ੍ਰਵਾਰ ਨੇ ਪੰਜਾਬ ਤੇ ਕੇਂਦਰ ਸਰਕਾਰ ਤੋਂ ਇਲਾਵਾ ਸਰਬੱਤ ਦਾ ਭਲਾ ਟਰੱਸਟ ਕੋਲੋਂ ਵੀ ਰੁਪਿੰਦਰ ਸਿੰਘ ਦੀ ਲਾਸ਼ ਨੂੰ ਵਾਪਸ ਘਰ ਲਿਆਉਣ ਵਿਚ ਮੱਦਦ ਕਰਨ ਦੀ ਅਪੀਲ ਕੀਤੀ ਹੈ ਤਾਂ ਕਿ ਉਹ ਅੰਤਿਮ ਰਸਮਾਂ ਕਰ ਸਕਣ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।