ਅਨਿਲ ਵਿੱਜ ਨੇ ਕਿਹਾ ਕਿ ਵੋਟਾਂ ਤੋਂ ਬਾਅਦ ਹਾਈਕਮਾਂਡ ਕੋਲ ਰੱਖਾਂਗਾ ਦਾਅਵਾ, ਦੇਣਾ ਜਾਂ ਨਾ ਦੇਣਾ ਮਰਜ਼ੀ
ਅੰਬਾਲਾ, 15 ਸਤੰਬਰ: ਆਪਣੇ ਬੇਬਾਕ ਬੋਲਾਂ ਦੇ ਲਈ ਜਾਣੇ ਜਾਂਦੇ ਹਰਿਆਣਾ ਦੇ ਸਾਬਕਾ ਗ੍ਰਹਿ ਤੇ ਸਿਹਤ ਮੰਤਰੀ ਅਨਿਲ ਵਿਜ ਨੇ ਚੋਣ ਨਤੀਜਿਆਂ ਤੋਂ ਬਾਅਦ ਮੁੱਖ ਮੰਤਰੀ ਦੇ ਅਹੁੱਦੇ ਲਈ ਦਾਅਵੇਦਾਰੀ ਜਤਾਉਣ ਦਾ ਐਲਾਨ ਕੀਤਾ ਹੈ। ਅੰਬਾਲਾ ਕੈਂਟ ਹਲਕੇ ਤੋਂ ਲਗਾਤਾਰ ਨੌਵੀਂ ਦਫ਼ਾ ਚੋਣ ਲੜ ਰਹੇ ਸ਼੍ਰੀ ਵਿੱਜ ਨੇ ਦਾਅਵਾ ਕੀਤਾ ਕਿ ਉਹ ਸੂਬੇ ਵਿਚ ਪਾਰਟੀ ਦੇ ਸੀਨੀਅਰ ਆਗੂਆਂ ਵਿਚੋਂ ਇੱਕ ਹਨ ਤੇ ਉਸਦਾ ਵੀ ਮੁੱਖ ਮੰਤਰੀ ਦੀ ਸੀਟ ’ਤੇ ਹੱਕ ਬਣਦਾ ਹੈ। ਅੱਜ ਇੱਥੈ ਇੱਕ ਪ੍ਰੈਸ ਕਾਨਫਰੰਸ ਦੌਰਾਨ ਸਾਬਕਾ ਮੰਤਰੀ ਨੇ ਕਿਹਾ ਕਿ‘‘ ਸੀਨੀਅਰਤਾ ਦੇ ਆਧਾਰ ’ਤੇ ਦਾਅਵਾ ਕਰਨਾ ਉਸਦਾ ਹੱਕ ਹੈ, ਪਾਰਟੀ ਉਸਨੂੰ ਮੁੱਖ ਮੰਤਰੀ ਬਣਾਉਂਦੀ ਹੈ ਜਾਂ ਨਹੀਂ, ਇਹ ਉਸਦਾ ਅਧਿਕਾਰ ਹੈ।
ਗਿੱਦੜਬਾਹਾ ਉਪ ਚੋਣ: ਪੰਥਕ ਜਥੇਬੰਦੀਆਂ ਵੱਲੋਂ ਦੀਪ ਸਿੱਧੂ ਦਾ ਭਰਾ ਚੋਣ ਮੈਦਾਨ ’ਚ ਨਿੱਤਰਿਆਂ
ਉਨ੍ਹਾਂ ਕਿਹਾ ਕਿ ਇਸਤੋਂ ਪਹਿਲਾਂ ਉਸਦੇ ਵੱਲੋਂ ਕਦੇ ਵੀ ਪਾਰਟੀ ਕੋਲੋਂ ਕੁੱਝ ਨਹੀਂ ਮੰਗਿਆ ਗਿਆ, ਪ੍ਰੰਤੂ ਸੂਬੇ ਭਰ ਦੇ ਭਾਜਪਾ ਵਰਕਰਾਂ ਵੱਲੋਂ ਦਬਾਅ ਪਾਉਣ ’ਤੇ ਇਹ ਮੰਗ ਰੱਖੀ ਗਈ ਹੈ। ਜਿਕਰਯੋਗ ਹੈ ਕਿ ਉਹ 2014 ਦੀਆਂ ਵਿਧਾਨ ਸਭਾ ਚੌਣਾਂ ਦੇ ਨਤੀਜਿਆਂ ਤੋਂ ਬਾਅਦ ਜਦ ਭਾਜਪਾ ਪਹਿਲੀ ਵਾਰ ਸੱਤਾ ਵਿਚ ਆਈ ਸੀ, ਤਦ ਵੀ ਮੁੱਖ ਮੰਤਰੀ ਦੀ ਕੁਰਸੀ ਦੇ ਪ੍ਰਮੁੱਖ ਦਾਅਵੇਦਾਰ ਸਨ ਪਰ ਪਾਰਟੀ ਨੇ ਮਨੋਹਰ ਲਾਲ ਖੱਟਰ ਨੂੰ ਇਹ ਅਹੂੱਦਾ ਦੇ ਦਿੱਤਾ ਸੀ, ਜਿਸਤੋਂ ਬਾਅਦ ਉਹ ਇਸ ਅਹੁੱਦੇ ਉਪਰ ਸਾਢੇ 9 ਸਾਲ ਬਰਕਰਾਰ ਰਹੇ। ਇਸਤੋਂ ਇਲਾਵਾ ਕੁੱਝ ਮਹੀਨੇ ਪਹਿਲਾਂ ਜਦ ਤਤਕਾਲੀ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਹਟਾਇਆ ਗਿਆ ਸੀ
ਹਰਿਆਣਾ ਵਿਧਾਨ ਸਭਾ ਚੋਣਾਂ: ਪੜਤਾਲ ਤੋਂ ਬਾਅਦ 1221 ਉਮੀਦਵਾਰ ਚੋਣ ਮੈਦਾਨ ’ਚ
ਤਦ ਅਨਿਲ ਵਿਜ ਨੇ ਅਣਗੋਲਿਆ ਕਰਕੇ ਨਾਇਬ ਸਿੰਘ ਸੈਣੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਸੀ, ਜਿਸ ਕਾਰਨ ਨਰਾਜ਼ ਹੋ ਕੇ ਅਨਿਲ ਵਿਜ ਪਾਰਟੀ ਦੀ ਮੀਟਿੰਗ ਛੱਡ ਕੇ ਘਰ ਆ ਗਏ ਸਨ। ਇਸਤੋਂ ਇਲਾਵਾ ਉਨ੍ਹਾਂ ਮੰਤਰੀ ਬਣਨ ਤੋਂ ਵੀ ਇੰਨਕਾਰ ਕਰ ਦਿੱਤਾ ਸੀ। ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਅਨਿਲ ਵਿਜ ਤੋਂ ਪਹਿਲਾਂ ਕੇਂਦਰੀ ਮੰਤਰੀ ਰਾਓ ਇੰਦਰਜੀਤ ਸਿੰਘ ਵੀ ਇਸ ਅਹੁੱਦੇ ਲਈ ਇੱਛਾ ਜਤਾ ਚੁੱਕੇ ਹਨ। ਜਦੋਂਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੀ ਹਰਿਆਣਾ ਫ਼ੇਰੀ ਦੌਰਾਨ ਮੌਜੂਦਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਨਾਂ ‘ਤੇ ਹੀ ਚੋਣ ਲੜਣ ਦਾ ਐਲਾਨ ਕੀਤਾ ਸੀ।
Share the post "ਹਰਿਆਣਾ ਚੋਣਾਂ: BJP ਦੇ ਇੱਕ ਹੋਰ ਵੱਡੇ ਆਗੂ ਨੇ CM ਅਹੁੱਦੇ ’ਤੇ ਜਤਾਈ ਦਾਅਵੇਦਾਰੀ"