ਇੱਕ ਹੋਰ ਪੁੱਤ ਨੇ ਸਹੁਰੇ ਪ੍ਰਵਾਰ ਨਾਲ ਰਲਕੇ ਮਾਰਿਆਂ ਬਾਪ, ਮਾਂ ਤੇ ਭੈਣ ਨੇ ਵੀ ਦਿੱਤਾ ਸਾਥ

0
101
+2

ਸੰਗਰੂਰ, 15 ਸਤੰਬਰ: ਪਿਛਲੇ ਕੁੱਝ ਸਮੇਂ ਤੋਂ ਸਮਾਜ ਵਿਚ ਰੌਗਟੇ ਖੜੇ ਕਰਨ ਵਾਲੀਆਂ ਘਟਨਾਵਾਂ ਵਾਪਰ ਰਹੀਆਂ ਹਨ। ਅਜਿਹੀ ਹੀ ਇੱਕ ਤਾਜ਼ਾ ਘਟਨਾ ਵਿਚ ਇੱਕ ਪੁੱਤ ਵੱਲੋਂ ਆਪਣੇ ਸਹੁਰੇ ਪ੍ਰਵਾਰ ਤੇ ਮਾਂ ਅਤੇ ਭੈਣ ਨਾਲ ਮਿਲਕੇ ਆਪਣੇ ਬਾਪ ਨੂੰ ਬੇਰਹਿਮੀ ਨਾਲ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਬਜ਼ੁਰਗ ਦੀ ਹੱਥ ਪੈਰ ਬੰਨੀ ਲਾਸ਼ ਭਾਖ਼ੜਾ ਨਹਿਰ ਵਿਚੋਂ ਬਰਾਮਦ ਹੋਈ ਹੈ। ਇਹ ਘਟਨਾ ਘਰੇਲੂ ਕਲੈਸ਼ ਕਾਰਨ ਵਾਪਰੀ ਦੱਸੀ ਜਾ ਰਹੀ ਹੈ। ਮ੍ਰਿਤਕ ਦੀ ਪਹਿਚਾਣ ਪਿੰਡ ਭੁਟਾਲ ਕਲਾਂ ਥਾਣਾ ਲਹਿਰਾ ਦੇ ਭੂਰਾ ਸਿੰਘ ਦੇ ਤੌਰ ‘ਤੇ ਹੋਈ ਹੈ। ਪੁਲਿਸ ਕੋਲ ਇਸ ਮਾਮਲੇ ਦੀ ਸਿਕਾਇਤ ਮ੍ਰਿਤਕ ਭੂਰਾ ਸਿੰਘ ਦੇ ਭਰਾ ਮੇਜਰ ਸਿੰਘ ਵੱਲੋਂ ਕੀਤੀ ਗਈ ਹੈ।

ਗਿੱਦੜਬਾਹਾ ਉਪ ਚੋਣ: ਪੰਥਕ ਜਥੇਬੰਦੀਆਂ ਵੱਲੋਂ ਦੀਪ ਸਿੱਧੂ ਦਾ ਭਰਾ ਚੋਣ ਮੈਦਾਨ ’ਚ ਨਿੱਤਰਿਆਂ

ਸਿਕਾਇਤਕਰਤਾ ਮੁਤਾਬਕ ਉਸਦੇ ਭਰਾ ਦੇ ਦੋ ਬੱਚੇ ਲੜਕੀ ਹਰਜਿੰਦਰ ਕੌਰ ਅਤੇ ਛੋਟਾ ਲੜਕਾ ਤਰਸੇਮ ਸਿੰਘ ਹਨ ਜੋ ਦੋਵੇਂ ਸ਼ਾਦੀਸ਼ੁਦਾ ਹਨ। ਮੇਜਰ ਸਿੰਘ ਮੁਤਾਬਕ ਭੂਰਾ ਸਿੰਘ ਨਾਲ ਪ੍ਰਵਾਰ ਵੱਲੋਂ ਅਕਸਰ ਹੀ ਕਲੈਸ਼ ਕੀਤਾ ਜਾਂਦਾ ਸੀ, ਜਿਸ ਕਾਰਨ ਕਈ ਵਾਰ ਪ੍ਰਵਾਰ ਵਿਚ ਬੈਠ ਕੇ ਇੰਨ੍ਹਾਂ ਝਗੜਿਆਂ ਦੇ ਸਮਝੋਤੇ ਹੋਏ ਸਨ ਪ੍ਰੰਤੂ ਹੁਣ ਇਸ ਝਗੜੇ ਦੌਰਾਨ ਉਸਦੇ ਭਤੀਜ਼ੇ ਤਰਸੇਮ ਸਿੰਘ ਉਰਫ਼ ਸੇਮੀ ਨੇ ਆਪਣੇ ਸਹੁਰਾ ਪਰਿਵਾਰ ਤੇ ਮਾਂ ਅਤੇ ਭੈਣ ਨਾਲ ਰਲ ਕੇ ਉਸਦੇ ਭਰਾ ਨੂੰ ਮਾਰ ਦਿੱਤਾ ਹੈ। ਪਿਛਲੇ ਕਈ ਦਿਨਾਂ ਤੋਂ ਭੂਰਾ ਸਿੰਘ ਘਰ ਤੋਂ ਅਚਾਨਕ ਗਾਇਬ ਹੋ ਗਿਆ ਸੀ

ਪੁਲਿਸ ਵੱਲੋਂ ਮੁਕਾ.ਬਲੇ ਤੋਂ ਬਾਅਦ ਜਲੰਧਰ ’ਚ ਪੰਜ ਬਦਮਾਸ਼ ਕਾਬੂ,ਦੋ ਹੋਏ ਜ.ਖ਼ਮੀ

ਪ੍ਰੰਤੂ ਹੁਣ ਉਸਦੀ ਲਾਸ਼ ਭਾਖੜਾ ਵਿਚੋਂ ਮਿਲਣ ਕਾਰਨ ਉਸਨੂੰ ਮਾਰ ਕੇ ਸੁੱਟਣ ਦੀ ਗੱਲ ਸਾਹਮਣੇ ਆ ਗਈ ਹੈ। ਪੁਲਿਸ ਸੂਤਰਾਂ ਮੁਤਾਬਕ ਮ੍ਰਿਤਕ ਦੇ ਸਰੀਰ ਉਪਰ ਸੱਟਾਂ ਦੇ ਨਿਸ਼ਾਨ ਵੀ ਸਨ। ਪੁਲਿਸ ਨੇ ਇਸ ਮਾਮਲੇ ਵਿਚ ਮ੍ਰਿਤਕ ਭੂਰਾ ਸਿੰਘ ਦੇ ਭਰਾ ਮੇਜਰ ਸਿੰਘ ਦੇ ਬਿਆਨਾਂ ਉਪਰ ਮ੍ਰਿਤਕ ਦੇ ਪੁੱਤਰ ਤਰਸੇਮ ਸਿੰਘ ਉਰਫ ਸੇਮੀ, ਧੀ ਹਰਜਿੰਦਰ ਕੌਰ, ਘਰਵਾਲੀ ਸਿੰਦਰ ਕੌਰ, ਨੂੰਹ ਬੇਅੰਤ ਕੌਰ ਅਤੇ ਸੇਮੀ ਦੀ ਸੱਸ-ਸਹੁਰਾ ਪਾਲੋ ਕੌਰ ਤੇ ਪਾਲ ਸਿੰਘ ਵਾਸੀ ਪਿੰਡ ਹਰਿਆਊ ਜ਼ਿਲ੍ਹਾ ਪਟਿਆਲਾ ਵਿਰੁੱਧ ਧਾਰਾ 103/ 190/ 61 (2) 238 ਬੀਐੱਨਐੱਸ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

 

+2

LEAVE A REPLY

Please enter your comment!
Please enter your name here