ਬਠਿੰਡਾ, 22 ਜਨਵਰੀ: ਪਿਛਲੇ ਕੁੱਝ ਸਮੇਂ ਤੋਂ ਅਕਾਲੀ ਲੀਡਰਸ਼ਿਪ ਦੇ ਨਿਸ਼ਾਨੇ ’ਤੇ ਚੱਲ ਰਹੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਇੱਕ ਹੋਰ ਵੀਡੀਓ ਵਾਈਰਲ ਹੋ ਰਹੀ ਹੈ। ਹਾਲਾਂਕਿ ਪਹਿਲਾਂ ਦੀ ਤਰ੍ਹਾਂ ਇਸ ਵੀਡੀਓ ਬਾਰੇ ਵੀ ਇਹ ਪਤਾ ਨਹੀਂ ਚੱਲ ਸਕਿਆ ਕਿ ਇਸਨੂੰ ਕਿਸਨੇ ਵਾਈਰਲ ਕੀਤਾ ਹੈ ਪ੍ਰੰਤੂ ਇਸ ਵੀਡੀਓ ਨੂੰ ਲੈ ਕੇ ਮੁੜ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਨੇ ਸਵਾਲ ਚੂੱਕੇ ਹਨ। ਉਨ੍ਹਾਂ ਖ਼ੁਦ ਵੀ ਇਸ ਵੀਡੀਓ ਨੂੰ ਆਪਣੇ ਸੋਸਲ ਮੀਡੀਆ ’ਤੇ ਅੱਪਲੋਡ ਕੀਤਾ ਹੈ।
ਇਹ ਵੀ ਪੜ੍ਹੋ Punjab ‘ਚ ਆ ਗਏ ਨਵੇਂ Traffic Rules, Online ਚਲਾਨ ਦਾ ਭੁਗਤਾਨ ਨਾ ਕਰਨਾ ਪਵੇਗਾ ਭਾਰੀ
ਇਸ ਵੀਡੀਓ ਵਿਚ ਗਿਆਨੀ ਹਰਪ੍ਰੀਤ ਸਿੰਘ ਸਪੱਸ਼ਟ ਤੌਰ ’ਤੇ ਬੀਜੇਪੀ ਤੇ ਕਾਂਗਰਸ ਦੇ ਸਾਬਕਾ ਮੁੱਖ ਮੰਤਰੀਆਂ ਨਾਲ ਸਾਂਝ ਨੂੰ ਕਬੁੂਲਦੇ ਦਿਖ਼ਾਈ ਦੇ ਰਹੇ ਹਨ। ਉਹ ਦਾਅਵੇ ਕਰਦੇ ਨਜ਼ਰ ਆ ਰਹੇ ਕਿ ਉਸਦੇ ਵਿਚ ਕਾਬਲੀਅਤ ਸੀ ਤਾਂ ਹੀ ਮੇਰੇ ਨਾਲ ਗੱਲ ਹੁੰਦੀ ਸੀ। 58 ਸਕਿੱਟ ਦੀ ਇਸ ਵੀਡੀਓ ਵਿਚ ਗਿਆਨੀ ਹਰਪ੍ਰੀਤ ਸਿੰਘ ਇਹ ਵੀ ਕਹਿੰਦੇ ਹਨ ਕਿ ਅਮਿਤ ਸ਼ਾਹ ਮੈਨੂੰ ਮਿਲ ਕੇ ਗਿਆ ਤੇ ਉਸਦੇ ਨਾਲ ਮੇਰੀ ਫੋਨ ’ਤੇ ਗੱਲਬਾਤ ਹੁੰਦੀ ਸੀ। ਗੌਰਤਲਬ ਹੈ ਕਿ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਗਿਆਨੀ ਹਰਪ੍ਰੀਤ ਸਿੰਘ ਉਪਰ ਪੰਥ ਵਿਰੋਧੀ ਸ਼ਕਤੀਆਂ ’ਤੇ ਅਕਾਲੀ ਦਲ ਨੂੰ ਕਮਜੋਰ ਕਰਨ ਦਾ ਦੋਸ਼ ਲਗਾਇਆ ਸੀ।
ਇਹ ਵੀ ਪੜ੍ਹੋ ਪੰਜਾਬ ਸਰਕਾਰ Dallewal ਦੀ ਸਿਹਤ ਰਿਪੋਰਟ Supreme Court ‘ਚ ਕਰੇਗੀ ਪੇਸ਼, ਸੁਣਵਾਈ ਅੱਜ
ਇਸਦੇ ਚੱਲਦੇ ਵਲਟੋਹਾ ਨੂੰ ਕੁੱਝ ਮਹੀਨੇ ਪਹਿਲਾਂ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਤਲਬ ਕੀਤਾ ਗਿਆ ਸੀ। ਇਸ ਦੌਰਾਨ ਵੀਡੀਓਗ੍ਰਾਫ਼ੀ ਵੀ ਕੀਤੀ ਗਈ ਸੀ, ਜਿਸਦੇ ਹੁਣ ਇੱਕ ਇੱਕ ਕਰਕੇ ਕਲਿੱਪ ਬਾਹਰ ਆ ਰਹੇ ਹਨ। ਹਾਲਾਂਕਿ ਜਥੈਦਾਰ ਹਰਪ੍ਰੀਤ ਸਿੰਘ ਨੈ ਪਹਿਲਾਂ ਕਲਿੱਪ ਆਊਣ ਤੋਂ ਬਾਅਦ ਸਪੱਸ਼ਟ ਕੀਤਾ ਸੀ ਕਿ ਇਹ ਵੀਡੀਓ ਸਿਰਫ਼ ਜਥੇਦਾਰ ਰਘਵੀਰ ਸਿੰਘ ਕੋਲ ਮੌਜੂਦ ਸਨ। ਇੱਥੇ ਦਸਣਾ ਬਣਦਾ ਹੈ ਕਿ ਬਾਦਲ ਧੜਾ ਗਿਆਨੀ ਹਰਪ੍ਰੀਤ ਸਿੰਘ ਉਪਰ ਕਈ ਤਰ੍ਹਾਂ ਦੇ ਗੰਭੀਰ ਦੋਸ਼ ਲਗਾ ਚੁੱਕਾ ਹੈ ਤੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਜਥੈਦਾਰ ਦੇ ਇੱਕ ਸਾਬਕਾ ਰਿਸ਼ਤੇਦਾਰ ਦੀ ਸਿਕਾਇਤ ’ਤੇ ਪੜਤਾਲ ਵਿੱਢੀ ਹੋਈ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
Share the post "ਜਥੇਦਾਰ ਹਰਪ੍ਰੀਤ ਸਿੰਘ ਦੀ ਇੱਕ ਹੋਰ ਵੀਡੀਓ ਵਾਈਰਲ, ਭਾਜਪਾ ਤੇ ਕਾਂਗਰਸ ਨਾਲ ਸਾਂਝ ਦੀ ਮੰਨੀ ਗੱਲ!"