Sri Muktsar Sahib News: 2 ਅਪ੍ਰੈਲ ਦੀ ਤੜਕਸਾਰ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਕੋਟਭਾਈ ਵਿਖੇ ਹੋਏ ਕਤਲ ਦੇ ਮਾਮਲੇ ਦਾ ਪੁਲਿਸ ਨੇ 48 ਘੰਟਿਆਂ ਵਿੱਚ ਪਰਦਾਫ਼ਾਸ ਕਰ ਦਿੱਤਾ। ਇਸ ਕਤਲ ਕੇਸ ਵਿਚ ਕਾਤਲ ਕੋਈ ਹੋਰ ਨਹੀਂ, ਬਲਕਿ ਮ੍ਰਿਤਕ ਦੀ ਪਤਨੀ ਤੇ ਉਸਦੇ ਪ੍ਰੇਮੀ ਹੀ ਸਨ, ਜਿੰਨ੍ਹਾਂ ਨੇ ਤਿੰਨ ਹੋਰ ਜਣਿਆਂ ਨਾਲ ਰਲ ਕੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ। ਅੱਜ 4 ਅਪ੍ਰੈਲ ਨੂੰ ਮਾਮਲੇ ਦਾ ਖ਼ੁਲਾਸਾ ਕਰਦਿਆਂ ਜ਼ਿਲ੍ਹੇ ਦੇ ਐਸਐਸਪੀ ਡਾ ਨਿਖਿਲ ਚੌਧਰੀ ਨੇ ਦਸਿਆ ਕਿ 2 ਅਪ੍ਰੈਲ 2025 ਨੂੰ ਸਵੇਰੇ 8:00 ਵਜੇ ਕੋਟਭਾਈ ‘ਚ ਇਕ ਦੁਕਾਨਦਾਰ ਰਾਜੇਸ਼ ਕੁਮਾਰ ਉਰਫ਼ ਕਾਲੀ (ਪੁੱਤਰ ਟੇਕ ਚੰਦ) ਦੀ ਨਿਰਦਈ ਤਰੀਕੇ ਨਾਲ ਕਤਲ ਹੋਣ ਦੀ ਸੂਚਨਾ ਪੁਲਿਸ ਨੂੰ ਮਿਲੀ ਸੀ, ਜਿਸ ਉਪਰ ਤੁਰੰਤ ਕਾਰਵਾਈ ਕਰਦਿਆਂ ਉੱਚ ਅਧਿਕਾਰੀ ਮੌਕੇ ‘ਤੇ ਪੁੱਜੇ ਅਤੇ ਪੜਤਾਲ ਸ਼ੁਰੂ ਕੀਤੀ। ਇਹ ਕਤਲ ਬਰਫ਼ ਤੋੜਣ ਵਾਲੇ ਸੂਏ (ਆਈਸ ਪਿਕ) ਨਾਲ ਪੇਟ ਤੇ ਗਲ਼ੇ ਵਿੱਚ ਵਾਰ ਕਰਕੇ ਕੀਤਾ ਗਿਆ ਸੀ।
ਇਹ ਵੀ ਪੜ੍ਹੋ ਅਸਲੀ ਤੋਂ ਬਾਅਦ ਹੁਣ ਪੰਜਾਬ ਪੁਲਿਸ ਨੇ ਚੁੱਕੀ ਨਕਲੀ ਮਹਿਲਾ ਪੁਲਿਸ ‘ਇੰਸਪੈਕਟਰ’
ਇਸ ਸਬੰਧ ਵਿਚ ਪੁਲਿਸ ਨੇ ਥਾਣਾ ਕੋਟਭਾਈ ਵਿੱਚ ਐਫਆਈਆਰ ਨੰ: 36, ਮਿਤੀ 02.04.2025, ਧਾਰਾ 103 BNS ਤਹਿਤ ਕੇਸ ਦਰਜ ਕੀਤਾ। ਕੇਸ ਦੀ ਪੜਤਾਲ ਲਈ ਐਸ.ਪੀ. (ਡੀ.), ਡੀ.ਐਸ.ਪੀ. (ਗਿੱਦੜਬਾਹਾ) ਤੇ ਡੀ.ਐਸ.ਪੀ. (ਡੀ.) ਦੀ ਅਗਵਾਈ ਵਿੱਚ ਪੁਲਿਸ ਟੀਮਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਤਕਨੀਕੀ ਸਰਵੇਲਾਂਸ ਅਤੇ ਮਨੁੱਖੀ ਖੁਫੀਆ ਜਾਣਕਾਰੀ ਰਾਹੀਂ ਦੋਸ਼ੀਆਂ ਦੇ ਭੱਜਣ ਦੇ ਰਾਹ ਦੀ ਪਛਾਣ ਕੀਤੀ। ਐਸਐਸਪੀ ਨੇ ਦਸਿਆ ਕਿ ਪੁਲਿਸ ਟੀਮਾਂ ਦੀ ਮਿਹਨਤ ਦੇ ਚੱਲਦਿਆਂ 48 ਘੰਟਿਆਂ ਦੇ ਅੰਦਰ ਪੁਲਿਸ ਨੇ 5 ਮੁੱਖ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ।ਜਿੰਨ੍ਹਾਂ ਦੀ ਪਹਿਚਾਣ ਸੁਖਵੀਰ ਸਿੰਘ ਉਰਫ਼ ਸੁੱਖਾ ਵਾਸੀ ਕੋਟਭਾਈ, ਨਵਦੀਪ ਸਿੰਘ ਉਰਫ਼ ਲਵੀ ਵਾਸੀ ਕੋਟਭਾਈ, ਤਰਸੇਮ ਸਿੰਘ ਉਰਫ਼ ਸੇਮਾ ਵਾਸੀ ਪਿੰਡ ਦੇਸੂ ਮਾਜਰਾ ਜ਼ਿਲ੍ਹਾ ਸਿਰਸਾ ਹਰਿਆਣਾ, ਰਜਨੀ (ਮ੍ਰਿਤਕ ਦੀ ਦੂਜੀ ਪਤਨੀ) ਵਾਸੀ ਕੋਟਭਾਈ ਅਤੇ ਪਿੰਕੀ (ਮ੍ਰਿਤਕ ਦੀ ਸਾਲੀ) ਵਾਸੀ ਕਰਨਾਲ ਦੇ ਤੌਰ ‘ਤੇ ਹੋਈ।
ਇਹ ਵੀ ਪੜ੍ਹੋ ED ਵੱਲੋਂ MLA ਰਾਣਾ ਗੁਰਜੀਤ ਤੇ ਰਾਣਾ ਇੰਦਰਪ੍ਰਤਾਪ ਵਿਰੁਧ ਵੱਡੀ ਕਾਰਵਾਈ, 22 ਕਰੋੜ ਦੀ ਜਾਇਦਾਦ ਕੀਤੀ ਜਬਤ
ਐਸਐਸਪੀ ਡਾ ਚੌਧਰੀ ਨੇ ਇਸ ਕਤਲ ਦੀ ਵਜ੍ਹਾਂ ਬਾਰੇ ਜਾਣਕਾਰੀ ਦਿੰਦਿਆਂ ਦਸਿਆ ਕਿ ਕਤਲ ਦਾ ਮੁੱਖ ਕਾਰਨ ਮ੍ਰਿਤਕ ਦੀ ਪਤਨੀ ਰਜਨੀ ਅਤੇ ਸੁਖਵੀਰ ਸਿੰਘ ਉਰਫ਼ ਸੁੱਖਾ ਵਿਚਕਾਰ ਨਜਾਇਜ਼ ਸੰਬੰਧ ਹੈ। ਇਸਦੇ ਨਾਲ ਹੀ ਮ੍ਰਿਤਕ ਦੀ ਸਾਲੀ ਪਿੰਕੀ ਦੇ ਵੀ ਨਵਦੀਪ ਸਿੰਘ ਉਰਫ਼ ਲਵੀ ਨਾਲ ਸੰਬੰਧ ਸਨ। ਜਿਸਦੇ ਚੱਲਦੇ ਰਾਜੇਸ਼ ਕੁਮਾਰ ਇੰਨ੍ਹਾਂ ਦੇ ਗ਼ੈਰਕਾਨੂੰਨੀ ਸੰਬੰਧਾਂ ਵਿਚ ਰੁਕਾਵਟ ਬਣ ਰਿਹਾ ਸੀ, ਇਸ ਕਰਕੇ ਉਨ੍ਹਾਂ ਨੇ ਮਿਲ ਕੇ ਉਸ ਨੂੰ ਮਾਰਨ ਦੀ ਯੋਜਨਾ ਬਣਾਈ। ਇਹ ਵੀ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕ ਰਾਜ਼ੇਸ ਕੁਮਾਰ ਦਾ ਰਜਨੀ ਨਾਲ ਦੂਜਾ ਵਿਆਹ ਸੀ ਤੇ ਉਸਦੇ ਦੋ ਬੱਚੇ ਸਨ ਜਦਕਿ ਦੋ ਬੱਚੇ ਪਹਿਲੀ ਪਤਨੀ ਦੇ ਵੀ ਸਨ।
ਇਹ ਵੀ ਪੜ੍ਹੋ Sukhbir Badal attack case; ਹਾਈਕੋਰਟ ਪੁੱਜੇ ਸੁਖਬੀਰ ਬਾਦਲ, ਕੀਤੀ CBI ਜਾਂਚ ਦੀ ਮੰਗ
ਪਹਿਲੀ ਪਤਨੀ ਦੇ ਬੱਚਿਆਂ ਨੂੰ ਚੰਗਾ ਨਾ ਸਮਝਣ ਕਾਰਨ ਵੀ ਮੀਆਂ-ਬੀਵੀ ਵਿਚ ਅਣਬਣ ਰਹਿੰਦੀ ਸੀ।ਇਸ ਦੌਰਾਨ ਹੀ ਰਜਨੀ ਨੇ ਸੁੱਖਾ ਤੇ ਦੂਜਿਆਂ ਨਾਲ ਰਲ ਕੇ ਰਾਜ਼ੇਸ ਦਾ ਕਤਲ ਕਰਨ ਦੀ ਯੋਜਨਾ ਬਣਾਈ ਤੇ ਇਸ ਯੋਜਨਾ ਤਹਿਤ ਘਟਨਾ ਵਾਲੀ ਰਾਤ ਸ਼ਰਾਬ ਪੀ ਕੇ ਕਰੀਬ ਸਾਢੇ 12 ਵਜੇਂ ਘਰ ਪੁੱਜਿਆ। ਜਦ ਕਿ ਯੋਜਨਾ ਤਹਿਤ ਮੁਲਜਮ ਸੁਖਵੀਰ, ਨਵਦੀਪ ਅਤੇ ਤਰਸੇਮ ਕਤਲ ਤੋਂ ਪਹਿਲਾਂ ਮ੍ਰਿਤਕ ਦੇ ਘਰ ਦੀ ਛੱਤ ‘ਤੇ ਓਹਲੇ ਲੁਕੇ ਹੋਏ ਸਨ। ਜਦੋਂ ਰਾਜੇਸ਼ ਕੁਮਾਰ ਘਰ ਪਰਤਿਆ, ਤਦ ਰਜਨੀ ਤੇ ਪਿੰਕੀ ਨੇ ਉਨ੍ਹਾਂ ਨੂੰ ਹੇਠਾਂ ਬੁਲਾਇਆ। ਉਨ੍ਹਾਂ ਸਾਰਿਆਂ ਨੇ ਰਲ ਕੇ ਬਰਫ਼ ਤੋੜਣ ਵਾਲੇ ਸੂਏ ਨਾਲ ਰਾਜੇਸ਼ ਕੁਮਾਰ ਦਾ ਕਤਲ ਕਰ ਦਿੱਤਾ।ਇਹ ਵੀ ਪਤਾ ਲੱਗਿਆ ਹੈ ਕਿ ਮੁਲਜ਼ਮ ਸੁਖਵੀਰ ਸਿੰਘ ਉਪਰ ਸੁੱਖਾ ਵਿਰੁਧ ਪਹਿਲਾਂ ਵੀ ਦੋ ਮੁਕੱਦਮੇ ਦਰਜ਼ ਹਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਪੰਜਾਬ ‘ਚ ਇੱਕ ਹੋਰ ਪਤਨੀ ਨੇ ‘ਪ੍ਰੇਮੀ’ਨਾਲ ਰਲ ਕੇ ਕਰਵਾਇਆ ਪਤੀ ਦਾ ਕ+ਤ.ਲ,ਸਾਲੀ ਨੇ ਵੀ ਦਿੱਤਾ ਸਾਥ"