ਨਗਰ ਨਿਗਮ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਚੋਣਾਂ ਦੇ ਮੱਦੇਨਜ਼ਰ ਪ੍ਰਬੰਧ ਮੁਕੰਮਲ:ਡਿਪਟੀ ਕਮਿਸ਼ਨਰ

0
28

👉65676 ਵੋਟਰ ਕਰਨਗੇ ਆਪਣੀ ਵੋਟ ਦਾ ਇਸਤੇਮਾਲ,152 ਉਮੀਦਵਾਰ ਚੋਣ ਮੈਦਾਨ ’ਚ,ਪੋਲਿੰਗ ਪਾਰਟੀਆਂ ਰਵਾਨਾ
ਬਠਿੰਡਾ, 20 ਦਸੰਬਰ:ਜ਼ਿਲ੍ਹੇ ਅੰਦਰ ਨਗਰ ਨਿਗਮ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ 21 ਦਸੰਬਰ 2024 ਨੂੰ ਹੋਣ ਜਾ ਰਹੀਆਂ ਜਨਰਲ ਤੇ ਉਪ ਚੋਣਾਂ ਨੂੰ ਅਮਨ-ਅਮਾਨ ਨਾਲ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਾਰੇ ਪੁਖਤਾ ਪ੍ਰਬੰਧ ਮੁਕੰਮਲ ਕਰ ਲਏ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ। ਦੱਸਿਆ ਕਿ ਚੋਣ ਦੌਰਾਨ ਜ਼ਿਲ੍ਹੇ ਦੇ 39 ਵੱਖ-ਵੱਖ ਵਾਰਡਾਂ ਦੇ 65676 ਨਾਗਰਿਕ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ, ਜਿਨ੍ਹਾਂ ’ਚ 32002 ਪੁਰਸ਼, 33669 ਇਸਤਰੀਆਂ ਤੇ 5 ਥਰਡ ਜੈਂਡਰ ਸ਼ਾਮਲ ਹਨ।

ਇਹ ਵੀ ਪੜ੍ਹੋ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਚੌਟਾਲਾ ਦਾ ਹੋਇਆ ਦੇਹਾਂਤ

ਉਨ੍ਹਾਂ ਇਹ ਵੀ ਦੱਸਿਆ ਕਿ ਵੋਟਾਂ 21 ਦਸੰਬਰ 2024 ਨੂੰ ਸਵੇਰੇ 7 ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ ਅਤੇ ਉਸੇ ਦਿਨ ਵੋਟਾਂ ਦੇ ਨਤੀਜ਼ੇ ਐਲਾਨੇ ਜਾਣਗੇ।ਜ਼ਿਲ੍ਹਾ ਚੋਣ ਅਫਸਰ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਵਾਰਡਾਂ ’ਚੋਂ 152 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜਿਨ੍ਹਾਂ ’ਚ ਬਠਿੰਡਾ ਦੇ 48 ਨੰਬਰ ਵਾਰਡ ਤੋਂ 7, ਗੋਨਿਆਣਾ ਦੇ 9 ਨੰਬਰ ਵਾਰਡ ਤੋਂ 3, ਲਹਿਰਾ ਮੁਹੱਬਤ ਦੇ 3,5,8 ਅਤੇ 10 ਨੰਬਰ ਵਾਰਡ ਤੋਂ 10, ਰਾਮਪੁਰਾ ਫੂਲ ਦੇ 1-21 ਨੰਬਰ ਵਾਰਡਾਂ ਤੋਂ 93, ਕੋਠਾ ਗੁਰੂ ਦੇ 2 ਨੰਬਰ ਵਾਰਡ ਤੋਂ 3, ਭਾਈਰੂਪਾ ਦੇ 6 ਨੰਬਰ ਵਾਰਡ ਤੋਂ 3 ਅਤੇ ਤਲਵੰਡੀ ਸਾਬੋ ਦੇ 10 ਵੱਖ-ਵੱਖ ਵਾਰਡਾਂ ਤੋਂ 33 ਉਮੀਦਵਾਰ ਆਦਿ ਸ਼ਾਮਲ ਹਨ।

ਇਹ ਵੀ ਪੜ੍ਹੋ ਤੜਕਸਾਰ ਵਾਪਰਿਆਂ ਵੱਡਾ ਹਾਦਸਾ; ਕੈਮੀਕਲ ਨਾਲ ਭਰੇ ਟੈਂਕਰ ਦੀ ਟਰੱਕ ਨਾਲ ਟੱਕਰ, 5 ਦੀ ਮੌਤ, 40 ਵਾਹਨ ਸੜ੍ਹੇ

ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫਸਰ (ਵਿਕਾਸ) ਰੁਪਿੰਦਰ ਪਾਲ ਸਿੰਘ ਨੇ ਦੱਸਿਆ ਕਿ ਨਥਾਣਾ ਦੇ ਵਾਰਡ ਨੰਬਰ 6, ਮਹਿਰਾਜ ਦੇ ਵਾਰਡ ਨੰਬਰ 8, ਕੋਠਾਗੁਰੂ ਦੇ ਵਾਰਡ ਨੰਬਰ 2 ਅਤੇ ਤਲਵੰਡੀ ਸਾਬੋ ਦੇ ਵਾਰਡ ਨੰਬਰ 5,6,9,10 ਤੇ 15 ’ਚੋਂ ਉਮੀਦਵਾਰ ਬਿਨ੍ਹਾਂ ਮੁਕਾਬਲਾ ਜੇਤੂ ਰਹੇ ਹਨ।ਵਧੀਕ ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਬਠਿੰਡਾ, ਗੋਨਿਆਣਾ, ਲਹਿਰਾ ਮੁਹੱਬਤ, ਰਾਮਪੁਰਾ ਫੂਲ, ਭਾਈਰੂਪਾ, ਮੌੜ ਅਤੇ ਤਲਵੰਡੀ ਸਾਬੋ ਦੇ 39 ਵੱਖ-ਵੱਖ ਵਾਰਡਾਂ ਲਈ 65 ਪੋਲਿੰਗ ਬੂਥ ਬਣਾਏ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ 450 ਦੇ ਕਰੀਬ ਚੋਣ ਅਮਲਾ ਇਨ੍ਹਾਂ ਚੋਣਾਂ ’ਚ ਤਾਇਨਾਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਘਟਨਾਵਾਂ ਦਾ ਮੁਲਜਮ ਹੁਣ ਬਣੇਗਾ ਸਰਕਾਰੀ ਗਵਾਹ

ਸ਼ਰਾਬ ਦੀ ਵਿਕਰੀ ਅਤੇ ਵਰਤੋਂ ’ਤੇ ਪੂਰਨ ਤੌਰ ’ਤੇ ਪਾਬੰਦੀ ਰਹੇਗੀ
ਜ਼ਿਲ੍ਹੇ ਅੰਦਰ ਹੋਣ ਵਾਲੀਆਂ ਉਪ ਅਤੇ ਜਨਰਲ ਚੋਣਾਂ ਦੇ ਮੱਦੇਨਜ਼ਰ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 ਅਧੀਨ ਹੁਕਮ ਜਾਰੀ ਕੀਤੇ ਹਨ। ਜਾਰੀ ਹੁਕਮ ਅਨੁਸਾਰ 21 ਦਸੰਬਰ 2024 ਨੂੰ ਡਰਾਈ ਡੇ ਘੋਸ਼ਿਤ ਕਰਦਿਆਂ ਸ਼ਰਾਬ ਦੀ ਵਿਕਰੀ ਅਤੇ ਵਰਤੋਂ ’ਤੇ ਪੂਰਨ ਤੌਰ ’ਤੇ ਪਾਬੰਦੀ ਰਹੇਗੀ।ਹੁਕਮ ਅਨੁਸਾਰ ਨਗਰ ਨਿਗਮ ਬਠਿੰਡਾ ਦੇ ਵਾਰਡ ਨੰਬਰ 48, ਨਗਰ ਕੌਂਸਲ ਗੋਨਿਆਣਾ ਦੇ ਵਾਰਡ ਨੰਬਰ 9, ਮੌੜ ਦੇ ਵਾਰਡ ਨੰਬਰ 1, ਭਾਈਰੂਪਾ ਦੇ ਵਾਰਡ ਨੰਬਰ 6, ਕੋਠਾ ਗੁਰੂ ਦੇ ਵਾਰਡ ਨੰਬਰ 2, ਲਹਿਰਾ ਮੁਹੱਬਤ ਦੇ ਵਾਰਡ ਨੰਬਰ 3,5,8 ਅਤੇ 10, ਮਹਿਰਾਜ ਦੇ ਵਾਰਡ ਨੰਬਰ 8ਅਤੇ ਨਥਾਣਾ ਦੇ ਵਾਰਡ ਨੰਬਰ 6 ਵਿੱਚ ਹੋਣ ਵਾਲੇ ਉਪ ਚੋਣ ਅਤੇ ਨਗਰ ਕੌਂਸਲ ਰਾਮਪੁਰਾ ਤੇ ਤਲਵੰਡੀ ਸਾਬੋ ਵਿੱਚ ਹੋਣ ਵਾਲੇ ਜਨਰਲ ਚੋਣਾਂ ਦੇ ਮੱਦੇਨਜ਼ਰ ਇੰਨ੍ਹਾਂ ਥਾਵਾਂ ’ਤੇ 21 ਦਸੰਬਰ 2024 ਨੂੰ ਡਰਾਈ ਡੇ ਘੋਸ਼ਿਤ ਕਰਦਿਆਂ ਸ਼ਰਾਬ ਦੀ ਵਿਕਰੀ ’ਤੇ ਪੂਰਨ ਤੌਰ ’ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।ਇਸ ਮਿਤੀ ਨੂੰ ਦੁਕਾਨਾਂ, ਹੋਟਲ ਰੈਸਟੋਰੈਂਟ, ਕਲੱਬ ਅਤੇ ਅਹਾਤਿਆਂ ’ਤੇ ਸ਼ਰਾਬ ਦੀ ਵਿਕਰੀ ਤੇ ਵਰਤੋਂ ਕਰਨ ’ਤੇ ਪੂਰਨ ਤੌਰ ’ਤੇ ਰੋਕ ਲਗਾਈ ਜਾਂਦੀ ਹੈ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

LEAVE A REPLY

Please enter your comment!
Please enter your name here