ਪਿਛਲੇ ਦਿਨੀ ਹੋਈ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ 02 ਦੋਸ਼ੀਆ ਨੂੰ ਕੀਤਾ ਗ੍ਰਿਫਤਾਰ

0
65
+2

👉ਵਾਰਦਾਤ ਸਮੇਂ ਵਰਤਿਆ ਗਿਆ ਮੋਟਰਸਾਈਕਲ,ਇੱਕ ਪਿਸਟਲ 32 ਬੋਰ ਸਮੇਤ 03ਜਿੰਦਾ ਨਜਾਇਜ ਕਾਰਤੂਸ ਬਰਾਮਦ
Moga News:ਮਾਨਯੋਗ ਡੀ.ਜੀ.ਪੀ ਪੰਜਾਬ ਵੱਲੋ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਅਜੈ ਗਾਂਧੀIPS/ਐਸ.ਐਸ.ਪੀ ਮੋਗਾ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ  ਬਾਲ ਕ੍ਰਿਸ਼ਨ ਸਿੰਗਲਾ,SP(D) ਮੋਗਾ, ਲਵਦੀਪ ਸਿੰਘ DSP (D) ਮੋਗਾ,  ਰਵਿੰਦਰ ਸਿੰਘ DSP ਸਿਟੀ ਮੋਗਾ ਦੀ ਸੁਪਰਵੀਜਨ ਹੇਠ ਮੋਗਾ ਪੁਲਿਸ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ, ਜਦ ਸੀ.ਆਈ.ਏ ਸਟਾਫ ਮੋਗਾ ਦੀ ਪੁਲਿਸ ਪਾਰਟੀ ਵੱਲੋ ਪਿਛਲੇ ਦਿਨੀ ਹੋਈ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ 02 ਦ ੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ  Delhi Assembly Election 2025: ਵੋਟਾਂ ਅੱਜ; ਆਪ, ਭਾਜਪਾ ਤੇ ਕਾਂਗਰਸ ਵਿਚਕਾਰ ਮੁਕਾਬਲਾ

ਮਿਤੀ 03-02-2025 ਨੂੰ ਪੀੜਤ ਨੇ ਆਪਣਾ ਬਿਆਨ ਦਰਜ ਕਰਵਾਇਆ ਕਿ ਅੱਜ ਮਿਤੀ 03/02/2025 ਨੂੰ ਦੋ ਨੌਜਵਾਨ ਨਾ ਮਾਲੂੰਮ ਮੋਨੇ ਵਿਅਕਤੀ ਨੇ ਮੋਟਰਸਾਈਕਲ ਤੇ ਸਵਾਰ ਹੋ ਕੇ ਉਸਦੀ ਦੁਕਾਨ ਤੇ ਕਰੀਬ 5.20 PM ਤੇ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤੇ ਹਨ ਜੋ ਫਾਇਰ ਵੱਜਣ ਕਾਰਨ ਦੁਕਾਨ ਦੇ ਸੀਸ਼ੇ ਟੁੱਟ ਗਏ ਹਨ।ਜਿਸ ਤੇ ਮੁੱਕਦਮਾ ਨੰਬਰ 27 ਮਿਤੀ 03-02-2025 ਅ/ਧ 111,111(2),109,308(2),308(3),308(5)BNS,25(6),(7),(8) ਅਸਲਾ ਐਕਟ, ਥਾਣਾ ਸਿਟੀ ਸਾਊਥ ਮੋਗਾ ਦਰਜ ਰਜਿਸਟਰ ਕੀਤਾ ਗਿਆ।

ਇਹ ਵੀ ਪੜ੍ਹੋ Bathinda Mayor Election; ਵੋਟਾਂ ਤੋਂ ਪਹਿਲਾਂ ਕਾਂਗਰਸ ਦੋ ਧੜਿਆਂ ਵਿੱਚ ਵੰਡੀ!

ਹਿਊਮਨ ਇੰਟੈਲੀਜੈਂਸ ਅਤੇ ਤਕਨੀਕੀ ਮਦਦ ਨਾਲ ਮੁਕੱਦਮਾ ਦੀ ਤਫਤੀਸ਼ ਦੌਰਾਨ ਹਰਵਿੰਦਰ ਸਿੰਘ ਉਰਫ ਨੰਨੂ ਪੁੱਤਰ ਸੁਖਪਾਲ ਸਿੰਘ ਪੁੱਤਰ ਦਿਦਾਰ ਸਿੰਘ ਵਾਸੀ ਕੂੰਮ ਕਲਾਂ ਜਿਲਾ ਲੁਧਿਆਣਾ ਅਤੇ ਗੁਰਦੀਪ ਸਿੰਘ ਉਰਫ ਲਾਡੀ ਪੁੱਤਰ ਗੁਰਜੀਤ ਸਿੰਘ ਪੁੱਤਰ ਬਾਰੂ ਸਿੰਘ ਵਾਸੀ ਬੱਲੀਏ ਵਾਲ ਤਹਿ ਕੂੰਮ ਕਲਾਂ ਜਿਲਾ ਲੁਧਿਆਣਾ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਨਾਂ ਪਾਸੋਂ ਵਾਰਦਾਤ ਸਮੇਂ ਵਰਤਿਆ ਗਿਆ ਮੋਟਰਸਾਈਕਲ ਅਤੇ ਇੱਕ ਪਿਸਟਲ 32 ਬੋਰ ਸਮੇਤ 03 ਜਿੰਦਾ ਕਾਰਤੂਸ ਨਜਾਇਜ ਬਰਾਮਦ ਕੀਤਾ ਗਿਆ।ਮੁੱਢਲੀ ਤਫਤੀਸ਼ ਤੋਂ ਪਾਇਆ ਗਿਆ ਕਿ ਉਕਤ ਵਿਅਕਤੀ ਵੱਲੋਂ ਵਿਦੇਸ਼ ਬੈਠੇ ਕਿਸੇ ਵਿਅਕਤੀ ਦੇ ਇਸ਼ਾਰਿਆਂ ਤੇ ਉਕਤ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ।ਦੋਸ਼ੀਆਂ ਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਅੱਜ ਰਿਮਾਂਡ ਹਾਸਿਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ।ਮਾਮਲੇ ਦੀ ਤਫਤੀਸ਼ ਜਾਰੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

+2

LEAVE A REPLY

Please enter your comment!
Please enter your name here