ਫ਼ਰੀਦਕੋਟ, 14 ਜੂਨ: ਬੀਤੀ ਸ਼ਾਮ ਕੋਟਕਪੂਰਾ ਸਹਿਰ ਦੇ ਵਿਚ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਕੋਲੋਂ ਚਲਾਨ ਦਾ ਡਰਾਵਾ ਦੇ ਕੇ ਪੈਸੇ ਲੈਣੇ ਪੁਲਿਸ ਮੁਲਾਜਮਾਂ ਨੂੰ ਮਹਿੰਗੇ ਪੈ ਗਏ ਹਨ। ਇਸ ਮਾਮਲੇ ਦੀ ਵੀਡੀਓ ਵਾਈਰਲ ਹੁੰਦੇ ਹੀ ਫ਼ਰੀਦਕੋਟ ਦੇ ਐਸ.ਐਸ.ਪੀ ਦੀਆਂ ਹਿਦਾਇਤਾਂ’ਤੇ ਦੋਨਾਂ ਪੁਲਿਸ ਮੁਲਾਜਮਾਂ ਗੁਰਮੇਲ ਸਿੰਘ ਤੇ ਓਮ ਪ੍ਰਕਾਸ਼ ਵਿਰੁਧ ਥਾਣਾ ਸਿਟੀ ਕੋਟਕਪੂਰਾ ਵਿਚ ਭ੍ਰਿਸਟਾਚਾਰ ਦੇ ਦੋਸ਼ਾਂ ਹੇਠ ਕੇਸ ਦਰਜ਼ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸਦੀ ਪੁਸ਼ਟੀ ਕਰਦਿਆਂ ਫ਼ਰੀਦਕੋਟ ਦੇ ਐਸ.ਐਸ.ਪੀ ਹਰਜੀਤ ਸਿੰਘ ਨੇ ਦਸਿਆਕਿ ‘‘ ਭ੍ਰਿਸਟਾਚਾਰ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ’’
ਜ਼ਮੀਨ ਦੇ ਇੰਤਕਾਲ ਲਈ 3,000 ਰੁਪਏ ਦੀ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਵੱਲੋਂ ਕਾਬੂ
ਮਿਲੀ ਸੂਚਨਾ ਮੁਤਾਬਕ ਗੁਰਮੇਲ ਸਿੰਘ ਤੇ ਓਮ ਪ੍ਰਕਾਸ਼ ਜੋਕਿ ਹੋਮਗਾਰਡ ਦੇ ਜਵਾਨ ਹਨ, ਪੀਸੀਆਰ ਟੀਮ ’ਤੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ਰਾਸਤੇ ਵਿਚ ਉਨ੍ਹਾਂ ਵੱਲੋਂ ਮੋਟਰਸਾਈਕਲ ’ਤੇ ਦੋ ਸਵਾਰ ਦੋ ਨੌਜਵਾਨਾਂ ਨੂੰ ਰੋਕ ਕੇ ਕਾਗਜ਼ ਪੱਤਰ ਪੂਰੇ ਨਾ ਹੋਣ ਕਾਰਨ ਮੋਟਰਸਾਈਕਲ ਦਾ ਚਲਾਨ ਕੱਟਣ ਦਾ ਡਰਾਵਾ ਦਿੰਦਿਆਂ ਛੱਡਣ ਬਦਲੇ ਪੈਸੇ ਲਏ। ਦੂਜੇ ਪਾਸੇ ਮੋਟਰਸਾਈਕਲ ਸਵਾਰ ਨੌਜਵਾਨ ਪੁਲਿਸ ਮੁਲਾਜਮਾਂ ਤੋਂ ਵੀ ਤੇਜ਼ ਨਿਕਲੇ ਤੇ ਉਨ੍ਹਾਂ ਪੈਸੇ ਮੰਗਦਿਆਂ ਤੇ ਲੈਂਦਿਆਂ ਦੀ ਚੋਰੀਓ ਵੀਡੀਓ ਬਣਾ ਲਈ ਤੇ ਪੁਲਿਸ ਦੇ ਉਚ ਅਧਿਕਾਰੀਆਂ ਨੂੰ ਭੇਜ ਦਿੱਤੀ। ਇਸਦੇ ਨਾਲ ਹੀ ਇਹ ਵੀਡੀਓ ਸੋਸਲ ਮੀਡੀਆ ਉਪਰ ਵੀ ਵਾਈਰਲ ਹੋ ਗਈ, ਜਿਸਤੋਂ ਬਾਅਦ ਰਿਸਵਤ ਲੈਣ ਵਾਲੇ ਇੰਨ੍ਹਾਂ ਦੋਨਾਂ ਪੁਲਿਸ ਮੁਲਾਜਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
Share the post "ਚਲਾਨ ਕੱਟਣ ਦਾ ਡਰਾਵਾ ਦੇ ਕੇ ਰਿਸ਼ਵਤ ਲੈਣ ਵਾਲੇ ਪੁਲਿਸ ਮੁਲਾਜਮਾਂ ਵਿਰੁਧ ਪਰਚਾ ਦਰਜ਼"