ਨਵੀਂ ਦਿੱਲੀ, 20 ਜੂਨ: ਕਥਿਤ ਸਰਾਬ ਘੁਟਾਲੇ ਵਿਚ ਗ੍ਰਿਫਤਾਰ ਕੀਤੇ ਗਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਨੂੰ ਰਾਊਜ ਐਵਨਿਊ ਕੋਰਟ ਨੇ ਵੀਰਵਾਰ ਦੇਰ ਸ਼ਾਮ ਜਮਾਨਤ ਦੇ ਦਿੱਤੀ ਹੈ। ਇਸਤੋਂ ਪਹਿਲਾਂ ਸੁਣਵਾਈ ਮੁਕੰਮਲ ਹੋਣ ਤੋਂ ਬਾਅਦ ਅਦਾਲਤ ਨੇ ਇਹ ਫੈਸਲਾ ਰਾਖਵਾਂ ਰੱਖ ਲਿਆ ਸੀ ਤੇ ਸ਼ਾਮ 8 ਵਜੇਂ ਸੁਣਾਏ ਇਸ ਫੈਸਲੇ ਤੋਂ ਬਾਅਦ ਹੁਣ ਆਪ ਸੁਪਰੀਮੋ ਦੇ ਭਲਕੇ ਜੇਲ੍ਹ ਤੋਂ ਬਾਹਰ ਆਉਣ ਦਾ ਰਾਹ ਪੱਧਰਾ ਹੋ ਗਿਆ ਹੈ। ਇਸਤੋਂ ਪਹਿਲਾਂ ਸ਼੍ਰੀ ਕੇਜ਼ਰੀਵਾਲ ਨੇ ਆਪਣੀ ਜਮਾਨਤ ਅਰਜੀ ਹਾਈਕੋਰਟ ਤੇ ਸੁਪਰੀਮ ਕੋਰਟ ਵਿਚ ਲਗਾਈ ਸੀ ਪ੍ਰੰਤੂ ਸਿਖਰਲੀ ਅਦਾਲਤ ਨੇ ਉਨ੍ਹਾਂ ਨੂੰ ਹੇਠਲੀ ਅਦਾਲਤ ਦਾ ਦਰਵਾਜ਼ਾ ਖੜਕਾਉਣ ਲਈ ਕਿਹਾ ਸੀ।
ਹੁਣ ਪੰਜਾਬ ’ਚ ਰਸੂਖਦਾਰਾਂ ਨੂੰ ਮੁਫ਼ਤ ’ਚ ਨਹੀਂ ਮਿਲਣਗੇ ‘ਗੰਨਮੈਨ’,ਹਾਈਕੋਰਟ ਨੇ ਦਿੱਤੇ ਨਵੇਂ ਆਦੇਸ਼
ਹਾਲਾਂਕਿ ਈਡੀ ਦੇ ਵੱਲੋਂ ਮੁੱਖ ਮੰਤਰੀ ਦੀ ਜਮਾਨਤ ਅਰਜੀ ਦਾ ਸਖ਼ਤ ਵਿਰੋਧ ਕੀਤਾ ਗਿਆ ਤੇ ਦਾਅਵਾ ਕੀਤਾ ਗਿਆ ਕਿ ਕੇਜ਼ਰੀਵਾਲ ਵੱਲੋਂ 100 ਕਰੋੜ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਗਈ ਸੀ। ਦੂਜੇ ਪਾਸੇ ਕੇਜ਼ਰੀਵਾਲ ਦੇ ਵਕੀਲ ਨੇ ਈਡੀ ਦੀ ਇਸ ਕਾਰਵਾਈ ਨੂੂੰ ਬਦਲਾਖੋਰੀ ਦੀ ਨੀਤੀ ਦਸਦਿਆਂ ਦਾਅਵਾ ਕੀਤਾ ਸੀ ਕਿ ਝੂਠੇ ਬਿਆਨਾਂ ਦੇ ਆਧਾਰ ਉਪਰ ਇਹ ਕਾਰਵਾਈ ਕੀਤੀ ਗਈ ਹੈ ਜਦਕਿ ਦਿੱਲੀ ਦੇ ਮੁੱਖ ਮੰਤਰੀ ਵਿਰੁਧ ਕੋਈ ਸਬੂਤ ਨਹੀਂ ਹੈ। ਗੌਰਤਲਬ ਹੈ ਕਿ ਈਡੀ ਵੱਲੋਂ ਕਥਿਤ ਸਰਾਬ ਘੋਟਾਲੇ ਵਿਚ ਕੇਜ਼ਰੀਵਾਲ ਨੂੰ ਕਈ ਵਾਰ ਸੰਮਨ ਜਾਰੀ ਕੀਤੇ ਗਏ ਸਨ ਪ੍ਰੰਤੂ ਪੇਸ਼ ਨਾ ਹੌਣ ਤੋਂ ਬਾਅਦ 21 ਮਾਰਚ ਦੀ ਦੇਰ ਸ਼ਾਮ ਸਰਕਾਰੀ ਰਿਹਾਇਸ਼ ਤੋਂ ਗ੍ਰਿਫਤਾਰ ਕਰ ਲਿਆ ਸੀ। ਇਸਤੋਂ ਬਾਅਦ ਸੁਪਰੀਮ ਕੋਰਟ ਨੇ ਅਰਵਿੰਦ ਕੇਜ਼ਰੀਵਾਲ ਨੂੰ ਆਪਣੀ ਪਾਰਟੀਦੇ ਉਮੀਦਵਾਰਾਂ ਦੇ ਪ੍ਰਚਾਰ ਲਈ 10 ਮਈ ਨੂੰ ਅੰਤਰਿਮ ਜਮਾਨਤ ਦਿੱਤੀ ਸੀ ਤੇ 2 ਜੂਨ ਨੂੰ ਉਹ ਮੁੜ ਜੇਲ੍ਹ ਚਲੇ ਗਏ ਸਨ।
Share the post "Big News: ਕਥਿਤ ਸ਼ਰਾਬ ਘੋਟਾਲੇ ਵਿਚ ਅਰਵਿੰਦ ਕੇਜ਼ਰੀਵਾਲ ਨੂੰ ਮਿਲੀ ਜਮਾਨਤ, ਭਲਕੇ ਆਉਣਗੇ ਜੇਲ੍ਹ ਤੋਂ ਬਾਹਰ"