ਬਠਿੰਡਾ, 11 ਦਸੰਬਰ: ਭਾਰਤ ਸਕਾਊਟ ਐਂਡ ਗਾਈਡਸ ਪੰਜਾਬ ਦੇ ਸਲਾਨਾ ਪ੍ਰੋਗਰਾਮ ਅਨੁਸਾਰ ਅਤੇ ਜਿਲਾ ਸਿੱਖਿਆ ਅਫਸਰ ਸਕੈਂਡਰੀ ਸਿੱਖਿਆ ਸ਼ਿਵਪਾਲ ਗੋਇਲ ਦੇ ਹੁਕਮਾਂ ’ਤੇ ਸ਼ਹੀਦ ਮੇਜਰ ਰਵੀ ਇੰਦਰ ਸਿੰਘ ਸੰਧੂ ਸੀਨੀਅਰ ਸੈਕੈਂਡਰੀ ਸਕੂਲ ਸਮਾਰਟ ਸਕੂਲ ਬਠਿੰਡਾ ਵਿਖੇ ਪ੍ਰਿੰਸੀਪਲ ਕੁਲਵਿੰਦਰ ਸਿੰਘ ਦੀ ਰਹਿਨੁਮਾਈ ਹੇਠ ਚਾਰ ਰੋਜ਼ਾ ਤ੍ਰਿਤੀਆ ਸੋਪਾਨ ਕੈਂਪ ਦੀ ਸ਼ੁਰੂਆਤ ਕੀਤੀ ਗਈ। ਅੰਮ੍ਰਿਤ ਪਾਲ ਸਿੰਘ ਬਰਾੜ ਦੀ ਅਗਵਾਈ ਵਿੱਚ ਲੱਗੇ ਇਸ ਕੈਂਪ ਵਿੱਚ ਛੇ ਸਕੂਲਾਂ ਦੇ ਲਗਭਗ 12 ਪੈਟਰੋਲ ਭਾਗ ਲੈ ਰਹੇ ਹਨ। ਭਾਗ ਲੈਣ ਵਾਲੇ ਸਕਾਊਟਸ ਐਂਡ ਗਾਈਡਸ ਦੀ ਕੁੱਲ ਗਿਣਤੀ 100 ਦੇ ਲਗਭਗ ਬਣਦੀ ਹੈ।
ਇਹ ਵੀ ਪੜ੍ਹੋ Bathinda News: ਕਾਂਗਰਸ ਨੇ ਨਿਗਮ ਦੀ ਉਪ ਚੋਣ ਲਈ ਮੱਖਣ ਲਾਲ ਠੇਕੇਦਾਰ ਨੂੰ ਐਲਾਨਿਆਂ ਉਮੀਦਵਾਰ
ਪਹਿਲੇ ਦਿਨ ਰਜਿਸਟਰੇਸ਼ਨ ਨਾਲ ਸ਼ੁਰੂ ਹੋਏ ਇਸ ਕੈਂਪ ਵਿੱਚ ਸਭ ਤੋਂ ਪਹਿਲਾਂ ਪੈਟਰੋਲ ਬਣਾਏ ਗਏ। ਪੈਟਰੋਲ ਦਾ ਨਾਮ ਰੱਖ ਕੇ, ਪੈਟਰੋਲ ਲੀਡਰ ਸਥਾਪਿਤ ਕਰਦਿਆਂ ਸਕਾਊਟਸ ਦੇ ਇਤਿਹਾਸ ਅਤੇ ਇਸ ਦੇ ਜਨਮਦਾਤਾ ਲਾਰਡ ਬੈਡਨ ਪਾਵਲ ਦੀ ਜੀਵਨੀ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। ਅੱਜ ਦੂਜੇ ਦਿਨ ਦੀਆਂ ਕਿਰਿਆਵਾਂ ਝੰਡੇ ਦੀ ਰਸਮ ਨਾਲ ਸ਼ੁਰੂ ਕੀਤੀਆਂ ਗਈਆਂ। ਝੰਡਾ, ਝੰਡਾ ਗੀਤ, ਬੀਪੀ ਸਿਕਸ ਕਸਰਤਾਂ, ਸਕਾਊਟ ਮੋਟੋ, ਸਕਾਊਟ/ ਗਾਈਡ ਬੈਜ,ਸਕਾਊਟ ਚਿਨ, ਸਕਾਊਟ ਸਲਊਟ, ਖੱਬਾ ਹੱਥ ਮਿਲਾਉਣਾ, ਸਕਾਊਟ ਜੈਲ, ਰੋਜਾਨਾ ਇੱਕ ਚੰਗਾ ਕੰਮ ਕਰਨਾ ਆਦਿ ਗਤੀਵਿਧੀਆਂ ਕਰਵਾਈਆਂ ਗਈਆਂ।
ਇਹ ਵੀ ਪੜ੍ਹੋ Gurdaspur News: ਵਿਜੀਲੈਂਸ ਬਿਊਰੋ ਨੇ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕੀਤਾ ਕਾਬੂ
ਸਕਾਊਟ ਮਾਸਟਰ ਗੁਰਮੇਲ ਸਿੰਘ ਬੇਗਾ, ਮੈਡਮ ਗੁਲਵਿੰਦਰ ਕੌਰ, ਮੈਡਮ ਪਰਮਜੀਤ ਕੌਰ ਕਲੇਰ ਨੇ ਵੱਖ-ਵੱਖ ਗਤੀਵਿਧੀਆਂ ਨੇਪਰੇ ਚੜਾਉਣ ਵਿੱਚ ਸਕਾਊਟਸ ਐਂਡ ਗਾਈਡਸ ਦੀ ਅਗਵਾਈ ਕੀਤੀ। ਸਕਾਊਟਸ ਮਾਸਟਰ ਮਹਿੰਦਰ ਸਿੰਘ ਨੇ ਦੱਸਿਆ ਕਿ ਆਉਂਦੇ ਦੋ ਦਿਨਾਂ ਵਿੱਚ ਮਾਰਚ ਪਾਸਟ, ਫਰਸਟ ਏਡ, ਵੱਖ-ਵੱਖ ਗੰਢਾਂ, ਸਕਾਊਟ ਖੇਡਾਂ, ਬੈਜ ਸਿਸਟਮ, ਆਰਜੀ ਘਰ ਬਣਾਉਣ ਅਤੇ ਇੰਸਪੈਕਸ਼ਨ ਦੀਆਂ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਇਹ ਚਾਰ ਰੋਜ਼ਾ ਕੈਂਪ ਵਿਦਿਆਰਥੀਆਂ ਦੀ ਜਾਣਕਾਰੀ ਵਿੱਚ ਨਿਘਰ ਵਾਧਾ ਕਰੇਗਾ। ਇਸ ਕੈਂਪ ਵਿੱਚ ਸਕਾਊਟਸ ਐਂਡ ਗਾਈਡਸ ਦੀ ਅਗਵਾਈ ਲਈ ਸਕਾਊਟ/ਗਾਈਡ ਮਾਸਟਰ ਸਰਬਜੀਤ ਸ਼ਰਮਾ, ਅਮਰਿੰਦਰ ਸਿੰਘ ਅਤੇ ਮੈਡਮ ਰਜਨੀ ਗੁਪਤਾ ਵੀ ਭਾਗ ਲੈ ਰਹੇ ਹਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK
Share the post "ਭਾਰਤ ਸਕਾਊਟ ਐਂਡ ਗਾਈਡਸ ਪੰਜਾਬ ਦੇ ਸਲਾਨਾ ਪ੍ਰੋਗਰਾਮ ਅਨੁਸਾਰ ਚਾਰ ਰੋਜ਼ਾ ਤ੍ਰਿਤੀਆ ਸੋਪਾਨ ਕੈਂਪ ਦੀ ਸ਼ੁਰੂਆਤ"