WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਪੰਜਾਬ

ਵੋਟਾਂ ਦੀ ਗਿਣਤੀ ਦਾ ਸਮਾਂ ਨੇੜੇ ਆਉਂਦੇ ਹੀ ਉਮੀਦਵਾਰਾਂ ਦੇ ਦਿਲਾਂ ਦੀਆਂ ਧੜਕਣਾਂ ਵਧੀਆਂ

ਸਮਰਥਕਾਂ ਨਾਲ ਪਈਆਂ ਵੋਟਾਂ ਦੇ ਜੋੜ-ਤੋੜ ਵਿਚ ਲੱਗੇ ਰਹੇ ਉਮੀਦਵਾਰ
ਚੰਡੀਗੜ੍ਹ, 3 ਜੂਨ: ਪਿਛਲੇ ਕਰੀਬ ਸਵਾ ਮਹੀਨੇ ਦੀ ਸਖ਼ਤ ਮਿਹਨਤ ਤੋਂ ਬਾਅਦ 1 ਜੂਨ ਨੂੰ ਪਈਆਂ ਵੋਟਾਂ ਤੋਂ ਬਾਅਦ ਹੁਣ ਭਲਕੇ ਚੋਣ ਨਤੀਜ਼ੇ ਸਾਹਮਣੇ ਆ ਰਹੇ ਹਨ। ਵੋਟਾਂ ਦੀ ਗਿਣਤੀ ਦਾ ਸਮਾਂ ਨਜਦੀਕ ਆਉਂਦੇ ਹੀ ਉਮੀਦਵਾਰਾਂ ਦੇ ਦਿਲਾਂ ਦੀਆਂ ਧੜਕਣਾਂ ਵਧਣ ਲੱਗੀਆਂ ਹਨ। ਹਾਲਾਂਕਿ ਉੱਪਰੋ-ਉਪਰੀ ਇਹ ਉਮੀਦਵਾਰ ਅਪਣੀ ਜਿੱਤ ਦੇ ਦਾਅਵੇ ਕਰਦੇ ਥੱਕਦੇ ਨਜ਼ਰ ਨਹੀਂ ਆ ਰਹੇ ਹਨ ਪ੍ਰੰਤੂ ਵੋਟਰ ਪਾਤਸ਼ਾਹ ਦੀ ‘ਰਹੱਸਮਈ’ ਚੁੱਪੀ ਕਾਰਨ ਇਹ ਅੰਦਰੋ-ਅੰਦਰੀ ਸ਼ਸੋਪੰਜ਼ ਵਿਚ ਪਏ ਜਾਪ ਰਹੇ ਹਨ। ਦਸਣਾ ਬਣਦਾ ਹੈ ਕਿ ਹੁਣ ਪਿਛਲੇ ਕੁੱਝ ਸਾਲਾਂ ਤੋਂ ਵੋਟ ਪਾਉਣ ਤੋਂ ਬਾਅਦ ‘ਰੌਲਾ’ ਪਾਉਣ ਵਾਲਾ ਰੁਝਾਨ ਖ਼ਤਮ ਹੋ ਗਿਆ ਹੈ।

ਬਿਨਾਂ ਮੰਨਜ਼ੂਰੀ ਕਨੱਈਆ ਮਿੱਤਲ ਦਾ ਪ੍ਰੋਗਰਾਮ ਕਰਵਾਉਣ ਵਾਲੇ ਭਾਜਪਾ ਆਗੂਆਂ ਵਿਰੁੱਧ ਪਰਚਾ ਦਰਜ

ਹੁਣ ਵੋਟਰ ‘ਵੋਟ’ ਪਾਉਣ ਤੋਂ ਬਾਅਦ ਵੀ ਅਪਣਾ ਮੂੰਹ ਬੰਦ ਰੱਖ਼ਦਾ ਹੈ, ਜਿਸਦੇ ਚੱਲਦੇ ਅੰਦਾਜ਼ਾ ਲਗਾਉਣਾ ਵੀ ਮੁਸ਼ਕਿਲ ਹੋਇਆ ਪਿਆ ਹੈ। ਇਸਤੋਂ ਇਲਾਵਾ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੋÇਲੰਗ ਬੂਥਾਂ ’ਤੇ ‘ਇਕੱਠ’ ਨੂੰ ਦੇਖ ਕੇ ਜਿੱਤ-ਹਾਰ ਦੇ ਅੰਕੜੇ ਲੱਗਣੇ ਵੀ ਫ਼ਾਲਤੂ ਲੱਗਣ ਲੱਗ ਪਏ ਹਨ, ਕਿਉਂਕਿ ਜਿੱਤ-ਹਾਰ ਦਾ ਫੈਸਲਾ ਜਿਆਦਾਤਰ ‘ਗੁਪਤ’ ਵੋਟ ਹੀ ਕਰਦੀ ਹੈ। ਵੋਟਰਾਂ ਦੀ ਚੁੱਪੀ ਨੂੰ ਦੇਖਦਿਆਂ ਗੁਪਤਚਾਰ ਏਜੰਸੀਆਂ ਵੀ ਚੱਕਰਾਂ ਵਿਚ ਪਈਆਂ ਹੋਈਆਂ ਹਨ। ਐਗਜਿਟ ਪੋਲ ਜਾਂ ਅਗਾਊਂ ਸਰਵੇ ਵੀ ਫ਼ੇਲ ਹੁੰਦੇ ਦੇਖੇ ਗਏ ਹਨ। ਦਸਣਾ ਬਣਦਾ ਹੈਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਕੁੱਲ 328 ਉਮੀਦਵਾਰ ਮੈਦਾਨ ਵਿਚ ਹਨ ਤੇ ਪਹਿਲੀ ਵਾਰ ਹਰ ਸੀਟ ’ਤੇ ਬਹੁਕੌਣੇ ਮੁਕਾਬਲੇ ਦੇਖਣ ਨੂੰ ਮਿਲੇ ਹਨ।

ਆਮ ਲੋਕਾਂ ਨੂੰ ਮਹਿੰਗਾਈ ਦੀ ਵੱਡੀ ਮਾਰ , ਦੁੱਧ ਦੇ ਰੇਟਾਂ ਵਿੱਚ ਹੋਇਆ ਵਾਧਾ

ਭਾਜਪਾ ਵੀ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਨਾਲੋਂ ਅਲੱਗ ਹੋ ਕੇ ਹਰੇਕ ਸੀਟ ‘ਤੇ ਚੋਣ ਲੜੀ ਹੈ। ਜਿਸਦੇ ਚੱਲਦੇ ਸਿਆਸੀ ਮਾਹਰ ਇਹ ਗੱਲ ਵੀ ਦੇਖ ਰਹੇ ਹਨ ਕਿ ਭਗਵਾਂ ਪਾਰਟੀ ਕਿਸ ਸਿਆਸੀ ਜਮਾਤ ਦੀਆਂ ਵੋਟਾਂ ਨੂੰ ਕੱਟ ਰਹੀ ਹੈ। ਇਸੇ ਤਰ੍ਹਾਂ ਕਈ ਸੀਟਾਂ ਉਪਰ ਪੰਥਕ ਲਹਿਰ ਵੀ ਚੱਲੀ ਹੈ ਤੇ ਇਸਦਾ ਕਿਹੜੀਆਂ ਸਿਆਸੀ ਧਿਰਾਂ ’ਤੇ ਅਸਰ ਪੈਦਾ ਹੈ, ਇਹ ਵੀ ਸੋਚਣ ਵਾਲੀ ਗੱਲ ਹੈ। ਉਂਝ ਸਥਾਪਤ ਧਿਰਾਂ ਨੂੰ ਇਸ ਗੱਲ ਦਾ ਹੀ ਵੱਡਾ ਭਰੋਸਾ ਜਾਪ ਰਿਹਾ ਕਿ ਬਹੁ ਕੌਣੇ ਮੁਕਾਬਲੇ ਹੋਣ ਕਾਰਨ ਇਸ ਵਾਰ ਪਹਿਲਾਂ ਦੇ ਮੁਕਾਬਲੇ ਘੱਟ ਵੋਟਾਂ ਲੈਣ ਵਾਲਾ ਉਮੀਦਵਾਰ ਵੀ ਜਿੱਤ ਜਾਵੇਗਾ। ਬਹਰਹਾਲ ਆਉਣ ਵਾਲੇ ਕੁੱਝ ਘੰਟੇ ਇੰਨ੍ਹਾਂ ਉਮੀਦਵਾਰਾਂ ਤੇ ਉਨ੍ਹਾਂ ਦੇ ਸਮਰਥਕਾਂ ਲਈ ਕਾਫ਼ੀ ਔਖੇ ਬੀਤਣ ਵਾਲੇ ਹਨ ਤੇ ਉਨ੍ਹਾਂ ਵੱਲੋਂ ਬੇਸਬਰੀ ਦੇ ਨਾਲ ਭਲਕੇ ਮਸ਼ੀਨਾਂ ਦੇ ਖੁੱਲਣ ਦਾ ਇੰਤਜ਼ਾਰ ਕੀਤਾ ਜਾ ਰਿਹਾ।

 

Related posts

ਅਕਾਲੀ ਦਲ ਨੇ ਸਿਕੰਦਰ ਮਲੂਕਾ ਕੋਲੋਂ ਹਲਕਾ ਇੰਚਾਰਜ਼ੀ ਤੋਂ ਬਾਅਦ ਅਨੁਸਾਸਨੀ ਕਮੇਟੀ ਦੀ ਚੇਅਰਮੈਨੀ ਵੀ ਖੋਹੀ

punjabusernewssite

ਚੋਣ ਮੋਡ ਵਿੱਚ ਭਗਵੰਤ ਮਾਨ : ਅੱਜ ਆਨੰਦਪੁਰ ਸਾਹਿਬ ਤੇ ਅੰਮ੍ਰਿਤਸਰ ਲੋਕਸਭਾ ਹਲਕੇ ’ਤੇ ਕੀਤੀ ਚਰਚਾ

punjabusernewssite

ਪਟਿਆਲਾ ਜੇਲ੍ਹ ’ਚ ਰਾਤ ਕੱਟਣਗੇ ਮਜੀਠਿਆ

punjabusernewssite