👉2 ਪਿਸਤੌਲਾਂ ਅਤੇ ਇੱਕ ਫ਼ਾਰਚੂਨਰ ਗੱਡੀ ਕੀਤੀ ਬਰਾਮਦ
ਫ਼ਰੀਦੋਕਟ, 8 ਜਨਵਰੀ: ਬੀਤੀ ਅੱਧੀ ਰਾਤ ਜ਼ਿਲ੍ਹੇ ਦੇ ਬੀੜ ਸਿੱਖਾਵਾਲਾ ਇਲਾਕੇ ’ਚ ਪੁਲਿਸ ਅਤੇ ਬੰਬੀਹਾ ਗੈਂਗ ਦੇ ਗੁਰਗਿਆਂ ਵਿਚਕਾਰ ਮੁਕਾਬਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਮੁਕਾਬਲੇ ਵਿਚ ਦੋਨੋਂ ਗੁਰਗੇ ਜਖ਼ਮੀ ਹੋ ਗਏ, ਜਿੰਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਪਤਾ ਲੱਗਿਆ ਹੈ ਕਿ ਇੰਨ੍ਹਾਂ ਕੋਲੋਂ ਦੋ ਪਿਸਤੌਲ .315 ਬੋਰ ਅਤੇ .32 ਬੋਰ ਤੋਂ ਇਲਾਵਾ ਇੱਕ ਫ਼ਾਰਚੂਨਰ ਗੱਡੀ ਵੀ ਬਰਾਮਦ ਕੀਤੀ ਗਈ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਫਰੀਦਕੋਟ ਦੇ ਐਸ.ਐਸ.ਪੀ ਡਾ. ਪ੍ਰਗਿਆ ਜੈਨ ਨੇ ਦਸਿਆ ਕਿ ਗ੍ਰਿਫਤਾਰ ਕੀਤੇ ਮੁਲਜਮਾਂ ਦੀ ਪਹਿਚਾਣ ਪਹਿਚਾਣ ਸੁਖਜੀਤ ਸਿੰਘ ਉਰਫ ਸੁੱਖ ਰੋਮਾਣਾ ਉਰਫ ਕਾਲਾ ਵਾਸੀ ਰੋਮਾਣਾ ਅਲਬੇਲ ਸਿੰਘ ਅਤੇ ਹਰਮਨਦੀਪ ਸਿੰਘ ਉਰਫ ਵਾਸੀ ਬਹਿਬਲ ਕਲਾ ਵਜੋ ਹੋਈ ਹੈ।
ਇਹ ਵੀ ਪੜ੍ਹੋ 8 ਸਾਲ ਪਹਿਲਾਂ ਪ੍ਰੇਮ ਵਿਆਹ ਕਰਵਾਉਣ ਵਾਲੀ ਕਲਯੁਗੀ ‘ਪਤਨੀ’ ਨੇ ਹੁਣ ਆਪਣੇ ਆਸ਼ਕ ਨਾਲ ਮਿਲਕੇ ‘ਪਤੀ’ ਦਾ ਕਤਲ ਕਰਵਾਇਆ
ਪੁਲਿਸ ਮੁਖੀ ਮੁਤਾਬਕ ਇਹ ਦੋਨੋਂ ਬੰਬੀਹਾ ਗੈਗ ਦੇ ਏ ਕੈਟਾਗਿਰੀ ਗੈਗਸਟਰ ਹਰਸਿਮਰਨਜੀਤ ਉਰਫ ਸਿੰਮਾ ਦੇ ਸਾਥੀ ਹਨ। ਸਿੰਮਾ ਉਪਰ ਕਤਲ, ਨਸ਼ੇ, ਚੋਰੀ, ਖੋਹ ਅਤੇ ਅਸਲੇ ਐਕਟ ਤਹਿਤ ਕਰੀਬ 26 ਮੁਕੱਦਮੇ ਦਰਜ ਰਜਿਸਟਰ ਹਨ। ਇਹ ਕਾਰਵਾਈ ਸੀ.ਆਈ.ਏ ਜੈਤੋ ਅਤੇ ਥਾਣਾ ਜੈਤੋ ਦੀਆਂ ਟੀਮਾਂ ਵੱਲੋਂ ਬੀੜ ਸਿੱਖਾ ਵਾਲਾ ਇਲਾਕੇ ਵਿਚ ਕੀਤੀ ਗਈ, ਜਿੱਥੇ ਗੁਪਤ ਸੂਚਨਾ ਮਿਲਣ ਤੋਂ ਬਾਅਦ ਮੁਲਜਮਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨਾਂ ਨੇ ਪੁਲਿਸ ਟੀਮ ਤੇ ਹਮਲਾ ਕਰ ਦਿੱਤਾ, ਜਿਸ ਵਿੱਚ ਸਰਕਾਰੀ ਗੱਡੀ ਉੱਪਰ ਵੀ 03 ਫਾਇਰ ਲੱਗੇ ਅਤੇ ਮੌਕੇ ਤੋ ਭੱਜਣ ਦੀ ਕੋਸ਼ਿਸ਼ ਕੀਤੀ,
ਇਹ ਵੀ ਪੜ੍ਹੋ ਨਗਰ ਨਿਗਮ ਦੇ ਮੇਅਰ ਦੀ ਚੋਣ ਦਾ ਹੋਇਆ ਐਲਾਨ, ਰਾਜਧਾਨੀ ’ਚ ਮੁੜ ਸਿਆਸੀ ਸਰਗਰਮੀਆਂ ਵਧੀਆਂ
ਜਿਸ ਦੇ ਜਵਾਬ ਵਿੱਚ ਪੁਲਿਸ ਨੇ ਆਤਮਰੱਖਿਆ ਵਿੱਚ ਕਾਰਵਾਈ ਕਰਦਿਆ ਜਵਾਬੀ ਫਾਇਰਿੰਗ ਕੀਤੀ। ਜਿਸ ਵਿੱਚ ਇਹ 02 ਮੁਲਜਮ ਜਖਮੀ ਹੋ ਗਏ। ਐਸਐਸਪੀ ਡਾ ਜੈਨ ਨੇ ਦਸਿਆ ਕਿ ਕਾਬੂ ਕੀਤੇ ਮੁਲਜਮ ਮੁਕੱਦਮਾ ਨੰਬਰ 79 ਮਿਤੀ 28.09.2024 ਅ/ਧ 312/111/223,55 ਬੀ.ਐਨ.ਐਸ 25(6)(7)27/54/59 ਅਸਲਾ ਐਕਟ ਥਾਣਾ ਬਾਜਾਖਾਨਾ ਵਿੱਚ ਲੋੜੀਦੇ ਸਨ। ਸੁਖਜੀਤ ਸਿੰਘ ਉਰਫ ਸੁੱਖ ਰੋਮਾਣਾ ਉਰਫ ਕਾਲਾ ਵਿਰੁਧ ਥਾਣਾ ਬੰਟਰ ਹਿਮਾਚਲ ਪ੍ਰਦੇਸ਼ ਵਿਚ ਮੁਕੱਦਮਾ ਨੰਬਰ 213/23 ਅ/ਧ ਐਨ.ਡੀ.ਪੀ.ਐਸ ਐਕਟ ਦਰਜ਼ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
Share the post "ਫਰੀਦਕੋਟ ’ਚ ਅੱਧੀ ਰਾਤ ਨੂੰ ਪੁਲਿਸ ਤੇ ਬੰਬੀਹਾ ਗੈਗ ਦੇ ਗੈਗਸਟਰਾਂ ’ਚ ਹੋਇਆ ਮੁਕਾਬਲਾ, ਦੋ ਜਖ਼ਮੀ"