ਐਥਲੀਟ ਮਨਪ੍ਰੀਤ ਕੌਰ ਨੇ ਫਿਰ ਚਮਕਾਇਆ ਮਾਲਵਾ ਸ਼ਰੀਰਿਕ ਸਿੱਖਿਆ ਕਾਲਜ ਦਾ ਨਾਮ

0
49
+1

ਬਠਿੰਡਾ, 12 ਨਵੰਬਰ: ਸਥਾਨਕ ਮਾਲਵਾ ਸ਼ਰੀਰਿਕ ਸਿੱਖਿਆ ਕਾਲਜ ਦੀ ਬੀ.ਪੀ.ਈ. ਪਹਿਲਾ ਸਾਲ ਦੀ ਹੋਣਹਾਰ ਐਥਲੀਟ ਨੇ ਲੁਧਿਆਣਾ ਵਿਖੇ 07 ਤੋਂ 09 ਨਵੰਬਰ 2024 ਨੂੰ ਸਪੰਨ ਹੋਈਆ ਖੇਡਾਂ ਵਤਨ ਪੰਜਾਬ ਦੀਆਂ ਵਿੱਚ 400 ਮੀਟਰ ਅਤੇ 800 ਮੀਟਰ ਦੌੜ ਵਿੱਚੋਂ ਕ੍ਰਮਵਾਰ ਚਾਂਦੀ ਅਤੇ ਕਾਂਸ਼ੀ ਦਾ ਤਮਗਾ ਕਾਲਜ ਦੀ ਝੋਲੀ ਪਾ ਕੇ ਕਾਲਜ ਦੇ ਨਾਮ ਨੂੰ ਚਾਰ-ਚੰਨ ਲਗਾ ਦਿੱਤੇ। ਜਿਕਰਯੋਗ ਹੈ ਕਿ ਇਹ ਪ੍ਰਤੀਭਾਸ਼ਾਲੀ ਵਿਦਿਆਰਥਣ ਐਥਲੀਟ ਪਹਿਲਾ ਵੀ ਕਲਾਜ ਦੀ ਝੋਲੀ ਵਿੱਚ ਕਈ ਤਮਗੇ ਪਾ ਚੁੱਕੀ ਹੈ।

ਇਹ ਵੀ ਪੜ੍ਹੋਮੁੱਖ ਮੰਤਰੀ ਵੱਲੋਂ ਖੇਤੀ ਵਿਗਿਆਨੀਆਂ ਅਤੇ ਮਾਹਿਰਾਂ ਨੂੰ ਪੰਜਾਬ ਬਚਾਉਣ ਲਈ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਅਪਣਾਉਣ ਬਾਰੇ ਸੇਧ ਦੇਣ ਦੀ ਅਪੀਲ

ਇਸੇ ਤਰ੍ਹਾਂ ਇਸੇ ਕਾਲਜ ਦੇ ਵਿਦਿਆਰਥੀ ਅਨਮੋਲਪ੍ਰੀਤ ਸਿੰਘ ਬੀ.ਪੀ.ਈ. ਭਾਗ ਪਹਿਲਾਂ ਨੇ ਵੀ ਉਪਰੋਕਤ ਖੇਡਾਂ ਵਿਚੋਂ 4ਯ100 ਮੀਟਰ ਦੌੜ ਵਿਚੋਂ ਚਾਂਦੀ ਦਾ ਤਮਗਾ ਜਿੱਤ ਕੇ ਕਾਲਜ ਦਾ ਨਾਮ ਰੋਸ਼ਨ ਕੀਤਾ।ਇਹਨਾਂ ਐਥਲੀਟਾਂ ਦੀ ਜਿਕਰਯੋਗ ਪ੍ਰਾਪਤੀ ਤੇ ਕਾਲਜ ਡੀਨ ਰਘਬੀਰ ਚੰਦ ਸ਼ਰਮਾ ਅਤੇ ਸਮੂਹ ਸਟਾਫ ਨੇ ਇਸ ਹੋਣਹਾਰ ਐਥਲੀਟਾਂ ਨੂੰ ਵਧਾਈ ਦਿੱਤੀ। ਕਾਲਜ ਮੈਨੇਜਮੈਂਟ ਚੇਅਰਮੈਨ ਰਮਨ ਸਿੰਗਲਾ, ਮੈਬਰ ਰਾਕੇਸ਼ ਗੋਇਲ ਅਤੇ ਹੋਰ ਮੈਨੇਜਮੈਂਟ ਮੈਂਬਰਾਂ ਨੇ ਮਨਪ੍ਰੀਤ ਕੌਰ ਅਤੇ ਅਨਮੋਲਪ੍ਰੀਤ ਸਿੰਘ ਨੂੰ ਉਹਨਾਂ ਦੀ ਇਸ ਪ੍ਰਾਪਤੀ ਤੇ ਵਧਾਈ ਦਿੱਤੀ ਅਤੇ ਆਉਣ ਵਾਲੀ ਪ੍ਰਤੀਯੋਗਤਾਵਾ ਲਈ ਸ਼ੁੱਭ ਇੱਛਾਵਾਂ ਦਿੱਤੀਆ।

 

+1

LEAVE A REPLY

Please enter your comment!
Please enter your name here