ਬਠਿੰਡਾ, 13 ਮਾਰਚ: ਜ਼ਿਲ੍ਹਾ ਪੁਲਿਸ ਵੱਲੋਂ ਮਾੜੇ ਅਨਸਰਾਂ ’ਤੇ ਨਕੇਲ ਕੱਸਣ ਲਈ ਵਿੱਢੀ ਗਈ ਮੁਹਿੰਮ ਤਹਿਤ ਐਸਐਸਪੀ ਹਰਮਨਬੀਰ ਸਿੰਘ ਗਿੱਲ ਦੀ ਅਗਵਾਈ ਹੇਠ ਸੀਆਈਏ-2 ਦੀ ਟੀਮ ਨੇ ਪਿਛਲੇ ਦਿਨੀਂ ਏ.ਟੀ.ਐਮ ਨੂੰ ਲੁੱਟਣ ਦੀ ਕੋਸ਼ਿਸ ਕਰਨ ਵਾਲੇ ਅਤੇ ਇੱਕ ਪ੍ਰਾਈਵੇਟ ਫ਼ਾਈਨਾਂਸ ਕੰਪਨੀ ਦੇ ਕਰਿੰਦੇ ਤੋਂ ਨਗਦੀ ਲੁੱਟਣ ਵਾਲੇ ਗਿਰੋਹ ਨੂੰ ਕਾਬੂ ਕੀਤਾ ਗਿਆ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ ਭੁੱਚੋ ਹਰਸ਼ਪ੍ਰੀਤ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ 07—08 ਮਾਰਚ ਦੀ ਦਰਮਿਆਨੀ ਰਾਤ ਨੂੰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਪਿੰਡ ਸੇਮਾ ਵਿਖੇ ਐਕਸਿਸ ਬੈਂਕ ਦੀ ਏ.ਟੀ.ਐਮ. ਮਸ਼ੀਨ ਨੂੰ ਲੁੱਟਣ ਦੀ ਨੀਅਤ ਨਾਲ ਭੰਨਤੋੜ ਕੀਤੀ ਗਈ ਸੀ। ਜਿਸ ਸਬੰਧੀ ਮੁਕੱਦਮਾ ਨੰਬਰ 20 ਮਿਤੀ 12.03.2024 ਅ/ਧ: 457,380,511 ਜ਼ਸ਼ਙ ਥਾਣਾ ਨਥਾਣਾ ਦਰਜ ਕੀਤਾ ਗਿਆ ਸੀ। ਇਸ ਤਰਾਂ ਮਿਤੀ 11.03.2024 ਨੂੰ ਸ਼ਾਮ ਸਮੇਂ ਬਾਠ ਰੋਡ ਬਾਹੱਦ ਪਿੰਡ ਲਹਿਰਾ ਬੇਗਾ ਤੋਂ ਚਾਰ ਵਿਅਕਤੀਆਂ ਵੱਲੋਂ ਇੱਕ ਪ੍ਰਾਇਵੇਟ ਫਾਇਨਾਂਸ ਕੰਪਨੀ ਦੇ ਕਰਿੰਦੇ ਨੂੰ ਘੇਰ ਕੇ ਉਸ ਪਾਸੋਂ ਕਰੀਬ 30 ਹਜਾਰ ਰੁਪਏ ਦੀ ਨਕਦੀ ਸਮੇਤ ਬੈਗ ਦੀ ਖੋਹ ਕੀਤੀ ਗਈ ਸੀ।
ਰਾਤ ਸਮੇਂ ਵਹੀਕਲਾਂ ਨੂੰ ਘੇਰ ਕੇ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ 3 ਮੈਂਬਰ ਕਾਬੂ
ਜਿਸ ਸਬੰਧੀ ਮੁਕੱਦਮਾ ਨੰਬਰ 19 ਮਿਤੀ 11.03.2024 ਅ/ਧ: 9P3 25/54/59 ਆਰਮਜ਼ ਐਕਟ ਤਹਿਤ ਥਾਣਾ ਨਥਾਣਾ ਦਰਜ ਕੀਤਾ ਗਿਆ ਸੀ। ਇਹਨਾਂ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਟਰੇਸ ਕਰਨ ਲਈ ਬਣਾਈ ਗਈਆਂ ਬਠਿੰਡਾ ਪੁਲਿਸ ਅਤੇ ਪੁਲਿਸ ਚੌਂਕੀ ਭੁੱਚੋ ਦੀ ਟੀਮ ਨੂੰ ਉਸ ਸਮੇ ਸਫਲਤਾ ਮਿਲੀ ਜਦੋ ਦੌਰਾਨੇ ਗਸ਼ਤ ਬਾਹੱਦ ਲਹਿਰਾ ਬੇਗਾ ਤੋਂ ਹਰਪ੍ਰੀਤ ਸਿੰਘ ਉਰਫ ਹੈਪੀ, ਹਰਜਿੰਦਰ ਸਿੰਘ ਉਰਫ ਜਿੰਦੂ , ਜਸਪ੍ਰੀਤ ਸਿੰਘ ਉਰਫ ਗੁਰਵਿੰਦਰ ਵਾਸੀਆਨ ਪਿੰਡ ਬਾਠ ਨੂੰ ਸਵਿਫਟ ਕਾਰ , ਇੱਕ ਮੋਟਰਸਾਇਕਲ ਸੀ.ਡੀ. ਡੀਲਕਸ, ਇੱਕ ਦੇਸੀ ਪਿਸਤੌਲ.32 ਬੋਰ ਸਮੇਤ 01 ਜਿੰਦਾ ਰੌਂਦ ਸਮੇਤ ਕਾਬੂ ਕੀਤਾ ਗਿਆ। ਇਸਤੋਂ ਇਲਾਵਾ ਇੰਨ੍ਹਾਂ ਕੋਲੋਂ ਏ.ਟੀ.ਐਮ. ਮਸ਼ੀਨ ਦੀ ਭੰਨ ਤੋੜ ਲਈ ਵਰਤੀ ਲੋਹਾ ਕਟਰ ਮਸ਼ੀਨ, ਇੱਕ ਲੋਹਾ ਆਰੀ, ਇੱਕ ਲੋਹਾ ਰਾਡ ਜਿਸ ਪਰ ਲੋਹਾ ਗਰਾਰੀ ਫਿੱਟ ਕੀਤੀ ਹੋਈ, ਇੱਕ ਕਾਪਾ ਲੋਹਾ, ਇੱਕ ਕੁਹਾੜਾ, ਇੱਕ ਐਲੁਮੀਨੀਅਮ ਪਾਇਪ ਤੋਂ ਇਲਾਵਾ ਉਕਤ ਲੁੱਟ ਖੋਹ ਦੀ ਵਾਰਦਾਤ ਵਿੱਚ ਖੋਹ ਕੀਤੀ ਨਕਦੀ ਵਿੱਚੋਂ 2000 ਰੁਪਏ ਬ੍ਰਾਮਦ ਕਰਵਾਏ ਗਏ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਕਥਿਤ ਦੋਸ਼ੀਆਂ ਕੋਲੋਂ ਡੂੰਘਾਈ ਨਾਲ ਪੁਛਪੜਤਾਲ ਕੀਤੀ ਜਾ ਰਹੀ ਹੈ।
Share the post "ਏ.ਟੀ.ਐਮ. ਮਸ਼ੀਨ ਲੁੱਟਣ ਅਤੇ ਪ੍ਰਾਇਵੇਟ ਫਾਇਨਾਂਸ ਕੰਪਨੀ ਦੇ ਕਰਿੰਦੇ ਤੋਂ ਨਗਦੀ ਲੁੱਟਣ ਵਾਲੇ ਤਿੰਨ ਕਾਬੂ"