ਘੋਰ ਕਲਯੁਗ; 16 ਸਾਲਾਂ ਨਾਬਾਲਿਗ ਲੜਕੇ ਨੇ ਫ਼ੋਨ ਦੇ ਲਈ ਦੋਸਤ ਦਾ ਕੀਤਾ ਕ.ਤ+ਲ

0
437
+1

👉ਸ਼ੈਤਾਨੀ ਦਿਮਾਗ ਨਾਲ ਕ+ਤਲ ਨੂੰ ਹਾਦਸਾ ਬਣਾਉਣ ਲਈ ਲਾਸ਼ ਨੂੰ ਰੇਲਵੇ ਲਾਈਨਾਂ ’ਤੇ ਸੁੱਟਿਆ
Patiala News: ਕਲਯੁੱਗ ਦੇ ਇਸ ਜਮਾਨੇ ਵਿਚ ਹਰ ਰੋਜ਼ ਅਜਿਹੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਹਨ, ਜਿਸਦੇ ਨਾਲ ਸੁਣਨ ਵਾਲੇ ਨੂੰ ਵੀ ਡਰ ਲੱਗ ਰਿਹਾ ਹੈ। ਇਸੇ ਤਰ੍ਹਾਂ ਦੀ ਪਟਿਆਲਾ ’ਚ ਵਾਪਰੀ ਇੱਕ ਘਟਨਾ ਨੇ ਵੀ ਮਾਪਿਆਂ ਲਈ ਚਿੰਤਾਂ ਦੇ ਸਵਾਲ ਖ਼ੜੇ ਕਰ ਦਿੱਤੇ ਹਨ। ਇਸ ਘਟਨਾ ਦੇ ਵਿਚ ਇੱਕ 16 ਸਾਲਾਂ ਨਾਬਾਲਿਗ ਲੜਕੇ ਨੇ ਆਪਣੇ ਇੱਕ ਦੋਸਤ ਦਾ ਸਿਰਫ਼ ਫ਼ੋਨ ਦੇ ਲਈ ਹੀ ਕਤਲ ਕਰ ਦਿੱਤਾ ।

ਇਹ ਵੀ ਪੜ੍ਹੋ  ਵਕਫ਼ ਸੋਧ ਬਿੱਲ ਅੱਜ ਹੋਵੇਗਾ ਸੰਸਦ ’ਚ ਪੇਸ਼; ਹੰਗਾਮੇ ਦੀ ਸੰਭਾਵਨਾ

ਗੱਲ ਇਕੱਲੇ ਕਤਲ ਤੱਕ ਹੀ ਸੀਮਤ ਨਹੀਂ, ਬਲਕਿ ਇਸ ਛੋਟੇ ਬੱਚੇ ਨੇ ਆਪਣਾ ਸ਼ੈਤਾਨੀ ਦਿਮਾਗ ਵਰਤਦਿਆਂ ਆਪਣੇ ਇੱਕ ਹੋਰ ਦੋਸਤ ਦੀ ਮੱਦਦ ਨਾਲ ਕਤਲ ਕੀਤੇ ਨਵਜੋਤ ਸਿੰਘ ਨਾਂ ਦੇ ਮੁੰਡੇ ਦੀ ਲਾਸ਼ ਨੂੰ ਹਾਦਸਾ ਬਣਾਉਣ ਦੇ ਲਈ ਲਾਸ਼ ਨੂੰ ਰੇਲਵੇ ਲਾਈਨਾਂ ਉਪਰ ਸੁੱਟ ਦਿੱਤਾ ਪ੍ਰੰਤੂ ਉਹ ਪੁਲਿਸ ਦੀਆਂ ਤੇਜ਼ ਨਜ਼ਰਾਂ ਤੋਂ ਬਚ ਨਹੀਂ ਸਕਿਆ, ਜਿਸਤੋਂ ਬਾਅਦ ਹੁਣ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਮਾਮਲੇ ਦਾ ਇੱਕ ਹੋਰ ਦੁਖ਼ਦਾਈ ਪਹਿਲੂ ਇਹ ਵੀ ਹੈ ਕਿ ਇਸ ਘਟਨਾ ਨੂੰ ਅੰਜਾਮ ਮ੍ਰਿਤਕ ਦੇ ਜਨਮ ਦਿਨ ਵਾਲੇ ਦਿਨ ਦਿੱਤਾ ਗਿਆ ਜਦ ਉਹ ਆਪਣੇ ਦੋਸਤਾਂ ਨੂੰ ਪਾਰਟੀ ਕਰਕੇ ਹਟਿਆ ਸੀ। ਇਸ ਪਾਰਟੀ ਵਿਚ ਉਕਤ ਕਾਤਲ ਵੀ ਸ਼ਾਮਲ ਸੀ। ਇਸ ਘਟਨਾ ਦੀ ਪੂਰੇ ਇਲਾਕੇ ਵਿਚ ਚਰਚਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

+1

LEAVE A REPLY

Please enter your comment!
Please enter your name here