ਕੋਟਕਪੂਰਾ,2 ਦਸੰਬਰ:ਪਿੰਡ ਢੈਪਈ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੰਨ ਧੰਨ ਬਾਬਾ ਜੋਗੀ ਪੀਰ ਜੀ ਦੇ ਸਥਾਨ ਤੇ 1 ਦਸੰਬਰ ਨੂੰ ਬਾਬਾ ਨਿਰਮਲ ਢੈਪਈ ਦੀ ਅਗਵਾਈ ਹੇਠ ਅਤੇ ਸਮੂਹ ਸੰਗਤਾਂ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਇਹ ਸਲਾਨਾ ਭੰਡਾਰਾ ਕਰਵਾਇਆ ਜਾਂਦਾ ਹੈ ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਬਾਬਾ ਨਿਰਮਲ ਢੈਪਈ ਨੇ ਦੱਸਿਆ ਕਿ ਇਸ ਸਥਾਨ ਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਅਰਦਾਸ ਕੀਤੀ ਅਤੇ ਸਲਾਨਾ ਭੰਡਾਰਾ ਕਰਵਾਇਆ।
ਇਹ ਵੀ ਪੜ੍ਹੋ ਜਿਮਨੀ ਚੋਣਾਂ ’ਚ ਆਪ ਦੇ ਚੁਣੇ ਗਏ ਤਿੰਨ ਵਿਧਾਇਕਾਂ ਨੇ ਵਿਧਾਨ ਸਭਾ ਵਿਚ ਚੁੱਕੀ ਸਹੁੰ
ਉਨ੍ਹਾਂ ਦੱਸਿਆ ਕਿ ਇੱਥੇ ਲੋਕਾਂ ਦੇ ਦੁੱਖ -ਰੋਗ ਠੀਕ ਹੁੰਦੇ ਹਨ ਅਤੇ ਲੋਕਾਂ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ ਬਾਬਾ ਨਿਰਮਲ ਢੈਪਈ ਨੇ ਇਸ ਤਰ੍ਹਾਂ ਹੀ ਸੰਤ ਮਹਾਂਪੁਰਸ਼ਾਂ ਵੱਲੋਂ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਅਤੇ ਕਿ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ । ਇਸ ਮੌਕੇ ਸ. ਕੁਲਤਾਰ ਸਿੰਘ ਸੰਧਵਾਂ ਨੇ ਆਈਆਂ ਹੋਈਆ ਸੰਗਤਾਂ ਨੂੰ ਬਾਬਾ ਜੋਗੀ ਪੀਰ ਦੀ ਜੀਵਨੀ ਤੇ ਚਾਨਣਾ ਪਾਇਆ ਅਤੇ ਸੰਗਤਾਂ ਨੂੰ ਧਾਰਮਿਕ ਖਿਆਲਾਂ ਨਾਲ ਜੁੜਨ ਲਈ ਪ੍ਰੇਰਿਆ। ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਵੀ ਕੀਤੀ ਇਸ ਮੌਕੇ ਉਨ੍ਹਾਂ ਨੂੰ ਸੰਤਾਂ ਮਹਾਪੁਰਸ਼ਾਂ ਵੱਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਇਹ ਵੀ ਪੜ੍ਹੋ ਔਰਤਾਂ ਹਰ ਖੇਤਰ ਵਿੱਚ ਮਾਰ ਸਕਦੀਆਂ ਹਨ ਮੱਲਾਂ: ਡਾਕਟਰ ਬਲਜੀਤ ਕੌਰ
ਇਸ ਮੌਕੇ ਤੇ ਮਨਪ੍ਰੀਤ ਸਿੰਘ ਮਨੀ ਧਾਲੀਵਾਲ ,ਅਮਨਦੀਪ ਸਿੰਘ (ਬਾਬਾ),ਮਲਕੀਤ ਦਾਸ ਗੁਊਸਾਲਾਂ ਕਰਨ ਦਾਸ ਜੰਗੀਆਂ ,ਸੰਤ ਸੁੰਦਰ ਦਾਸ, ਜਗਦੇਵ ਮੁਨੀ,ਸੱਤ ਮੁਨੀ ਭਗਤੂਆਣਾ ,ਬਾਬਾ ਗੁਰਬਖਸ਼ ਸਿੰਘ ਸੇਵੇਵਾਲਾ ,ਬਾਬਾ ਜੱਸਾ ਸੋਹੀਆਂ ਬਾਬਾ ਰਣਜੀਤ ਚਿਸ਼ਤੀ, ਸਰਪੰਚ ਗੁਰਭਜਨ ਸਿੰਘ ਨੱਥੇਵਾਲਾ, ਪਰਮੇਸ਼ਰ ਸਿੰਘ ਗੁਰਪ੍ਰੀਤ ਕੌਰ ਸਰਪੰਚ ਮੰਡਿਆਣੀ ,ਬੀਬੀ ਅਮਰਜੀਤ ਕੌਰ ਪੰਜਗਰਾਈਂ ਸੂਬਾ ਬਾਦਲ, ਬਲਜੀਤ ਸਿੰਘ ਖੀਵਾ,ਹਨੀ ਬਰਾੜ, ਸਾਬਕਾ ਸਰਪੰਚ ਰਣਜੀਤ ਸਿੰਘ ਚਹਿਲ,ਦਰਸ਼ਨ ਕਾਮਰੇਡ ਅਤੇ ਮੌਜੂਦਾ ਸਰਪੰਚ ਰਣਧੀਰ ਸਿੰਘ ਧੀਰਾ ਚਹਿਲ ਨੇ ਇਲਾਕੇ ਦੇ ਸਰਪੰਚ ਪੰਚ ਅਤੇ ਪਹੁੰਚੀਆਂ ਹੋਈਆਂ ਨਾਮਵਰ ਸ਼ਖ਼ਸੀਅਤਾਂ ਦਾ ਤਹਿਦਿਲੋਂ ਧੰਨਵਾਦ ਕੀਤਾ ਇਸ ਤੋਂ ਇਲਾਵਾ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।