Bathinda News: ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਉਪਰਾਲੇ ਦੇ ਤਹਿਤ ਪਹਿਲੀ ਪ੍ਰਭਾਤ ਫੇਰੀ ਦਾ ਸ਼ੁਭ ਆਰੰਭ ਸਵੇਰੇ 5:00 ਵਜੇ ਗੁਰਦੁਆਰਾ ਸ੍ਰੀ ਹਰਿ ਰਾਏ ਸਾਹਿਬ ਭਾਰਤ ਨਗਰ ਤੋਂ ਕੀਤਾ ਗਿਆ। ਪ੍ਰਭਾਤ ਫੇਰੀ ਵਿਚ ਸ਼ਹਿਰ ਦੀ 150 ਤੋ ਵੱਧ ਸੰਗਤ, ਬੱਚਿਆਂ, ਮਹਿਲਾਵਾਂ, ਹਿੰਦੂ ਤੇ ਸਿੱਖ ਭਾਈਚਾਰੇ ਨੇ ਮਿਲਜੁਲ ਕੇ ਭਜਨ-ਕੀਰਤਨ ਕਰਦੇ ਹੋਏ ਸ਼ਿਰਕਤ ਕੀਤੀ।ਫੇਰੀ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਹਰਿ ਰਾਇ ਸਾਹਿਬ ਤੋਂ ਸ਼ੁਰੂ ਹੋ ਕੇ ਭਾਰਤ ਨਗਰ, ਪਟੇਲ ਨਗਰ ਰਾਹੀਂ ਸੰਗਤ ਨਿਵਾਸ ਬੀਬੀ ਸਰਨਜੀਤ ਕੌਰ ਦੇ ਘਰ ਪਟੇਲ ਨਗਰ ਤੱਕ ਪਹੁੰਚੀ। ਸੰਗਤ ਦੇ ਘਰਾਂ ਦੇ ਬਾਹਰ ਦੀਵੇ ਬਾਲ ਕੇ ਤੇ ਫੁੱਲਾਂ ਦੀ ਵਰਖਾ ਕਰਕੇ ਪ੍ਰਭਾਤ ਫੇਰੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।
ਇਹ ਵੀ ਪੜ੍ਹੋ ਬਠਿੰਡਾ ਦੇ ਇੱਕ ਡੇਰੇਦਾਰ ਵੱਲੋਂ ਗੁਰੂ ਗਰੰਥ ਸਾਹਿਬ ਦੇ ਬਰਾਬਰ ਕੁਰਸੀ ਢਾਹੁਣ ਦਾ ਮਾਮਲਾ ਭਖਿਆ, ਪੁਲਿਸ ਵੱਲੋਂ ਜਾਂਚ ਸ਼ੁਰੂ
ਨਿਸ਼ਾਨ ਸਾਹਿਬ ਨੂੰ ਫੁੱਲਾਂ ਦੇ ਹਾਰ ਪਾ ਕੇ ਆਦਰ ਸਨਮਾਨ ਦਿੱਤਾ ਗਿਆ।ਸੰਗਤ ਨਿਵਾਸ ‘ਤੇ ਮਹਿਲਾਵਾਂ ਅਤੇ ਗ੍ਰੰਥੀ ਸਿੰਘ ਇਕਬਾਲ ਸਿੰਘ ਵੱਲੋਂ ਭਜਨ ਕੀਰਤਨ ਕੀਤਾ ਗਿਆ ਬਾਅਦ ਵਿੱਚ ਗ੍ਰੰਥੀ ਸਿੰਘ ਭਾਈ ਇਕਬਾਲ ਸਿੰਘ ਜੀ ਨੇ ਅਰਦਾਸ ਕਰਾਈ। ਇਸ ਮੌਕੇ ‘ਤੇ ਸ਼੍ਰੀ ਰਾਮ ਲਾਲ ਰਾਵਲ ਜੀ ਨੇ ਸੰਗਤ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਿੱਖ ਧਰਮ ਸਭ ਤੋਂ ਨਵਾਂ ਤੇ ਅਧੁਨਿਕ ਧਰਮ ਹੈ ਜਿਸ ਦੀ ਸਥਾਪਨਾ ਗੁਰੂ ਨਾਨਕ ਦੇਵ ਜੀ ਨੇ ਕੀਤੀ। ਅਰਦਾਸ ਤੋਂ ਬਾਅਦ ਸੰਗਤ ਨੂੰ ਚਾਹ ਤੇ ਪ੍ਰਸਾਦ ਵੰਡਿਆ ਗਿਆ ਅਤੇ ਪ੍ਰਭਾਤ ਫੇਰੀ ਘਰ ਤੋ ਚੱਲ ਕੇ ਗੁਰਦੁਆਰਾ ਸਾਹਿਬ ਵਾਪਸ ਪਹੁੰਚ ਕੇ ਸਵੇਰੇ 7:00 ਵਜੇ ਸਮਾਪਤੀ ਅਰਦਾਸ ਨਾਲ ਸੰਪੰਨ ਹੋਈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।













