ਚੰਡੀਗੜ੍ਹ, 12 ਸਤੰਬਰ: ਬੁੱਧਵਾਰ ਦੇਰ ਸ਼ਾਮ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ’ਚ ਸੈਕਟਰ ਦਸ ਸਥਿਤ ਇੱਕ ਕੋਠੀ ਵਿਚ ਹੋਏ ਬਲਾਸਟ ਦੀਆਂ ਤੰਦਾਂ ਹੁਣ ਸੁਲਝਣ ਲੱਗੀਆਂ ਹਨ। ਪੁਲਿਸ ਨੇ ਬੀਤੀ ਦੇਰ ਰਾਤ ਹੀ ਉਸ ਆਟੋ ਰਿਕਸ਼ਾ ਚਾਲਕ ਨੂੰ ਹਿਰਾਸਤ ਵਿਚ ਲੈਣ ਦੀ ਸੂਚਨਾ ਹੈ, ਜਿਸਦੇ ਆਟੋ ਉਪਰ ਬੈਠ ਕੇ ਹਮਲਾਵਾਰ ਆਏ ਤੇ ਭੱਜੇ ਸਨ। ਆਟੋ ਰਿਕਸ਼ਾ ਚਾਲਕ 43 ਸੈਕਟਰ ਵਿਚੋਂ ਕਾਬੂ ਕੀਤਾ ਗਿਆ। ਹਮਲਾਵਾਰਾਂ ਦੇ ਬੱਸ ਰਾਹੀਂ ਅੱਗੇ ਫ਼ਰਾਰ ਹੋਣ ਦੀਆਂ ਸੰਭਾਵਨਾਵਾਂ ਹਨ। ਪੁਲਿਸ ਨੇ ਦੋ ਸ਼ੱਕੀ ਹਮਲਾਵਾਰਾਂ ਦੀਆਂ ਫ਼ੋਟੋਆਂ ਜਾਰੀ ਕਰਦਿਆਂ ਉਨ੍ਹਾਂ ਦੀ ਸੂਹ ਦੇਣ ਵਾਲਿਆਂ ਨੂੰ 2 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।
Exclusive : BDA ਵੱਲੋਂ ਮਨਪ੍ਰੀਤ ਬਾਦਲ ਦੇ ਵਿਵਾਦਤ ਪਲਾਟ ਦਾ ਨਕਸ਼ਾ ਰੱਦ,ਜਾਂਚ ਸ਼ੁਰੂ
ਇਸ ਮਾਮਲੇ ਵਿਚ ਚੰਡੀਗੜ੍ਹ ਪੁਲਿਸ ਤੋਂ ਇਲਾਵਾ ਪੰਜਾਬ ਤੇ ਹਰਿਆਣਾ ਸਹਿਤ ਕੇਂਦਰੀ ਏਜੰਸੀਆਂ ਵੀ ਜਾਂਚ ਵਿਚ ਡਟੀਆਂ ਹੋਈਆਂ ਹਨ। ਮੁਢਲੀ ਤਫ਼ਤੀਸ ਤੋਂ ਬਾਅਦ ਇਸ ਹਮਲੇ ਨੂੰ ਗੈਂਗਸਟਰਵਾਦ ਅਤੇ ਅੱਤਵਾਦ ਨਾਲ ਜੋੜ ਕੇ ਵੇਖਿਆ ਜਾ ਰਿਹਾ। ਇਸ ਹਮਲੇ ਦੀ ਵੀਡੀਓ ਸੀਸੀਟੀਵੀ ਕੈਮਰੇ ਵਿਚ ਵੀ ਕੈਦ ਹੋ ਹੋਈ ਹੈ। ਇਹ ਮਕਾਨ ਕਿਸੇ ਐਨਆਰਆਈ ਦਾ ਦਸਿਆ ਜਾ ਰਿਹਾ ਹੈ, ਜਿਸ ਵਿਚ ਕੁੱਝ ਸਮਾਂ ਪਹਿਲਾਂ ਇੱਕ ਪੁਲਿਸ ਅਧਿਕਾਰੀ ਕਿਰਾਏ ’ਤੇ ਰਹਿ ਰਿਹਾ ਸੀ ਤੇ ਹੁਣ ਸਾਬਕਾ ਪ੍ਰਿੰਸੀਪਲ ਦੇ ਰਹਿਣ ਦੀ ਜਾਣਕਾਰੀ ਹੈ।
ਹਰਿਆਣਾ ਮੰਤਰੀ ਮੰਡਲ ਵੱਲੋਂ ਵਿਧਾਨ ਸਭਾ ਭੰਗ ਕਰਨ ਦੀ ਸਿਫ਼ਾਰਿਸ਼
ਪੁਲਿਸ ਸੂਤਰਾਂ ਮੁਤਾਬਕ ਹਮਲਾਵਾਰ ਸੈਕਟਰ 43 ਤੋਂ ਸੈਕਟਰ 17 ਪੁੱਜੇ, ਜਿੱਥੇ ਅੱਗੇ ਉਹ ਸੈਕਟਰ 10 ਸਥਿਤ ਇਸ ਕੋਠੀ ਨੰਬਰ 575 ਕੋਲ ਆਏ। ਹਮਲਾਵਾਰ ਆਟੋ ਵਿਚ ਸਵਾਰ ਸਨ ਤੇ ਉਨ੍ਹਾਂ ਵਿਚੋਂ ਇੱਕ ਜਣੇ ਨੂੰ ਫ਼ੁਰਤੀ ਦਿਖਾਉਂਦਿਆਂ ਇੱਕ ਗ੍ਰਨੇਡ ਨੁਮਾ ਵਸਤੂ ਨੂੰ ਉਕਤ ਕੋਠੀ ਵਿਚ ਸੁੱਟ ਦਿੱਤਾ, ਜਿਸ ਕਾਰਨ ਭਿਆਨਕ ਧਮਾਕਾ ਹੋਇਆ ਤੇ ਇਹ ਅਵਾਜ ਇਲਾਕੇ ਦੇ ਇੱਕ ਕਿਲੋਮੀਟਰ ਤੱਕ ਸੁਣਾਈ ਦਿੱਤੀ। ਇਸਤੋਂ ਬਾਅਦ ਆਟੋ ਰਿਕਸ਼ਾ ਚਾਲਕ ਹਮਲਾਵਾਰਾਂ ਨੂੰ ਪੂਰੇ ਤੇਜ਼ੀ ਨਾਲ ਆਟੋ ਚਲਾ ਕੇ ਭਜਾਉਣ ਵਿਚ ਸਫ਼ਲ ਰਿਹਾ ਤੇ ਮੁੜ 43 ਸੈਕਟਰ ਛੱਡ ਦਿੱਤਾ। ਬੀਤੀ ਰਾਤ ਤੋਂ ਇਲਾਵਾ ਸਵੇਰ ਸਮੇਂ ਵੀ ਪੁਲਿਸ ਤੇ ਏਜੰਸੀਆਂ ਦੇ ਅਧਿਕਾਰੀ ਮੌਕੇ ’ਤੇ ਪੁੱਜੇ ਹੋਏ ਹਨ।
Share the post "ਚੰਡੀਗੜ੍ਹ ਬਲਾਸਟ: ਆਟੋ ਡਰਾਈਵਰ ਗ੍ਰਿਫਤਾਰ, ਦੋ ਸ਼ੱਕੀਆਂ ’ਤੇ ਰੱਖਿਆ 2-2 ਲੱਖ ਦਾ ਇਨਾਮ"