ਨਸਬੰਦੀ ਕਰਕੇ ਕਾਨੂੰਨ ਅਨੁਸਾਰ ਡੋਗਜ਼ ਦੀ ਜਨਸੰਖਿਆ ਘਟਾਉਣ ਦੇ ਜਤਨ ਸ਼ੁਰੂ
Bathinda News:ਡੋਗਜ਼ ਲਵਰ ਸੁਸਾਇਟੀ ਨੇ ਅੱਜ ਮੇਅਰ ਪਦਮਜੀਤ ਸਿੰਘ ਮਹਿਤਾ ਨਾਲ ਉਨ੍ਹਾਂ ਦੇ ਦਫ਼ਤਰ ਵਿੱਚ ਮੁਲਾਕਾਤ ਕਰਕੇ ਡੋਗਜ਼ ਨਾਲ ਕੁੱਟਮਾਰ ਤੇ ਹੋ ਰਹੇ ਦੁਰਵਿਵਹਾਰ ਨੂੰ ਰੋਕਣ ਸਬੰਧੀ ਚਰਚਾ ਕੀਤੀ ਗਈ। ਸੁਸਾਇਟੀ ਅਹੁਦੇਦਾਰਾਂ ਨਾਲ ਲੰਮੇ ਸਮੇਂ ਤੱਕ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੋਗਜ਼ ਲਵਰ ਸੁਸਾਇਟੀ ਨੇ ਉਨ੍ਹਾਂ ਨਾਲ ਮੁਲਾਕਾਤ ਕਰਕੇ ਡੋਗਜ਼ ਨਾਲ ਹੋ ਰਹੀ ਕੁੱਟਮਾਰ ਅਤੇ ਕੀਤੇ ਜਾ ਰਹੇ ਦੁਰਵਿਵਹਾਰ ਨੂੰ ਰੋਕਣ ਦੇ ਨਾਲ ਨਾਲ ਡੋਗਜ਼ ਨੂੰ ਕਿਸ ਤਰੀਕੇ ਨਾਲ ਬਚਾਇਆ ਜਾ ਸਕਦਾ ਹੈ, ਸਬੰਧੀ ਚਰਚਾ ਕੀਤੀ ਗਈ।
ਇਹ ਵੀ ਪੜ੍ਹੋ ਜਿਲ੍ਹਾ ਪੁਲਿਸ ਵੱਲੋਂ ਪਬਲਿਕ ਦੇ ਗੁੰਮ ਹੋਏ 100 ਮੋਬਾਇਲ ਫੋਨ ਕੀਤੇ ਟਰੇਸ
ਉਨ੍ਹਾਂ ਦੱਸਿਆ ਕਿ ਇਸ ਦੌਰਾਨ ਇਹ ਫੈਸਲਾ ਲਿਆ ਗਿਆ ਕਿ ਡੋਗਜ਼ ਨਾਲ ਹੋ ਰਹੀ ਕੁੱਟਮਾਰ ਅਤੇ ਦੁਰਵਿਵਹਾਰ ਨੂੰ ਰੋਕਣ ਸਬੰਧੀ ਡੋਗਜ਼ ਲਵਰ ਸੁਸਾਇਟੀ ਨਾਲ ਮਿਲ ਕੇ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕਾਨੂੰਨ ਦੇ ਅਨੁਸਾਰ ਡੋਗਜ਼ ਦੀ ਜਨਸੰਖਿਆ ਨੂੰ ਘਟਾਉਣ ਲਈ ਨਸਬੰਦੀ ਮੁਹਿੰਮ ਨਗਰ ਨਿਗਮ ਵੱਲੋਂ ਸ਼ੁਰੂ ਕੀਤੀ ਗਈ ਹੈ। ਮੇਅਰ ਸ਼੍ਰੀ ਮਹਿਤਾ ਨੇ ਦੱਸਿਆ ਕਿ ਕਈ ਵਾਰ ਡੋਗਜ਼ ਬੱਚਿਆਂ ਨੂੰ ਵੱਢ ਲੈਂਦੇ ਹਨ, ਸਮਾਜ ਨੂੰ ਨੁਕਸਾਨ ਪਹੁੰਚਾਉਂਦੇ ਹਨ, ਅਜਿਹੇ ਵਿੱਚ ਇਸ ਦਾ ਹੱਲ ਕਾਨੂੰਨੀ ਤਰੀਕੇ ਨਾਲ ਕੀਤਾ ਜਾਣਾ ਜਰੂਰੀ ਹੈ। ਉਨ੍ਹਾਂ ਕਿਹਾ ਕਿ ਮਾਨਯੋਗ ਅਦਾਲਤ ਵੱਲੋਂ ਵੀ ਡੋਗਜ਼ ਨੂੰ ਡਿਸਪਲੈਸ ਨਾ ਕਰਨ ਸਬੰਧੀ ਆਦੇਸ਼ ਜਾਰੀ ਕੀਤੇ ਗਏ ਹਨ, ਅਜਿਹੇ ਵੀ ਡੋਗਜ਼ ਨੂੰ ਡਿਸਪਲੈਸ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਡੋਗਜ਼ ਲਵਰ ਸੁਸਾਇਟੀ ਵੱਲੋਂ ਮਾਨਯੋਗ ਅਦਾਲਤ ਤੋਂ ਜੇਕਰ ਆਦੇਸ਼ ਪਾਸ ਕਰਵਾ ਲਿਆ ਜਾਵੇ ਕਿ ਡੋਗਜ਼ ਨੂੰ ਗਊਸ਼ਾਲਾ ਦੀ ਤਰ੍ਹਾਂ ਇੱਕ ਜਗ੍ਹਾ ‘ਤੇ ਰੱਖਣ ਲਈ ਸ਼ੈਲਟਰ ਹੋਮ ਬਣਾਇਆ ਜਾਵੇ।
ਇਹ ਵੀ ਪੜ੍ਹੋ BIG NEWS : ਅੰਮ੍ਰਿਤਸਰ ‘ਚ ਮੰਦਰ ‘ਤੇ ਗ੍ਰਨੇਡ ਹਮਲਾ ਕਰਨ ਵਾਲੇ ਨੂੰ ਪੁਲਿਸ ਨੇ ਕੀਤਾ ਢੇਰ, ਦੂਜਾ ਹੋਇਆ ਫ਼ਰਾਰ
ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਆਦੇਸ਼ ਮਾਨਯੋਗ ਅਦਾਲਤ ਵੱਲੋਂ ਜਾਰੀ ਕੀਤਾ ਜਾਂਦਾ ਹੈ, ਤਾਂ ਨਗਰ ਨਿਗਮ ਵੱਲੋਂ ਇੱਕ ਵੱਡਾ ਸ਼ੈਲਟਰ ਹੋਮ ਸ਼ੈਲਟਰ ਲਈ ਬਣਾਉਣ ਸਬੰਧੀ ਯਤਨ ਕੀਤੇ ਜਾਣਗੇ, ਤਾਂ ਜੋ ਸਾਰੇ ਸ਼ੈਲਟਰ ਨੂੰ ਇੱਕ ਹੀ ਜਗ੍ਹਾ ‘ਤੇ ਸੇਫਲੀ ਤਰੀਕੇ ਨਾਲ ਰੱਖਿਆ ਜਾ ਸਕੇ ਅਤੇ ਉੱਥੇ ਹੀ ਉਨ੍ਹਾਂ ਦੀ ਨਸਬੰਦੀ ਕਰਕੇ ਜਨਸੰਖਿਆ ਨੂੰ ਨਿਅੰਤਰਿਤ ਕੀਤਾ ਜਾ ਸਕੇ, ਇਸ ਨਾਲ ਸਮਾਜ ਨੂੰ ਵੀ ਕੋਈ ਨੁਕਸਾਨ ਨਹੀਂ ਹੋਵੇਗਾ ਅਤੇ ਡੋਗਜ਼ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਹਾਨੀ ਨਹੀਂ ਪਹੁੰਚੇਗੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਉਕਤ ਕੰਮ ਲਈ ਡੋਗਜ਼ ਲਵਰ ਸੁਸਾਇਟੀ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਡੋਗਜ਼ ਲਵਰ ਸੁਸਾਇਟੀ ਨਾਲ ਮਿਲ ਕੇ ਚਲਾਈ ਜਾਵੇਗੀ ਜਾਗਰੂਕਤਾ ਮੁਹਿੰਮ: ਮੇਅਰ ਪਦਮਜੀਤ ਸਿੰਘ ਮਹਿਤਾ"