ਬਠਿੰਡਾ, 12 ਸਤੰਬਰ : 100-ਦਿਨਾਂ ਸਪੈਸ਼ਲ ਅਵੈਰਨੈਸ ਕੰਪੇਨਜ ਅੰਡਰ ਮਿਸ਼ਨ ਸ਼ਕਤੀ ਤਹਿਤ ਸਖੀ ਸੈਂਟਰ ਬਠਿੰਡਾ ਵੱਲੋਂ ਲਗਾਤਾਰ ਕੈਂਪ ਲਗਾਏ ਜਾ ਰਹੇ ਹਨ। ਇਹ ਜਾਣਕਾਰੀ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ਼੍ਰੀ ਪੰਕਜ ਕੁਮਾਰ ਨੇ ਦਿੱਤੀ।ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਭਾਗ ਵੱਲੋਂ ਅੱਤਿਆਚਾਰ ਤੋਂ ਪੀੜਿਤ ਮਹਿਲਾਵਾਂ ਦੀ ਮੱਦਦ ਲਈ ਬਠਿੰਡਾ ਵਿਖੇ ਵਨ ਸਟਾਪ ਸੈਂਟਰ (ਸਖੀ) ਚੱਲ ਰਿਹਾ ਹੈ। ਇਸ ਸੈਂਟਰ ਦਾ ਮੁੱਖ ਉਦੇਸ਼ ਪਰਿਵਾਰ ਅਤੇ ਸਮਾਜ ਦੇ ਅੰਦਰ ਪ੍ਰਾਈਵੇਟ ਅਤੇ ਪਬਲਿਕ ਸਥਾਨਾਂ ਵਿੱਚ ਹਿੰਸਾ ਤੋਂ ਪ੍ਰਭਾਵਿਤ ਔਰਤਾਂ (ਘਰੇਲੂ ਹਿੰਸਾ, ਜਿਨਸੀ ਸ਼ੋਸ਼ਣ, ਸਾਈਬਰ ਕਰਾਇਮ, ਰੇਪ ਆਦਿ ਤੋਂ ਪ੍ਰਭਾਵਿਤ) ਨੂੰ ਇੱਕੋ ਛੱਤ ਥੱਲੇ ਵਿਸ਼ੇਸ਼ ਸਹੂਲਤਾਂ ਦੇਣਾ ਹੈ।
ਜਿਵੇਂ ਕਿ ਅੱਤਿਆਚਾਰ ਤੋਂ ਪੀੜਿਤ ਔਰਤਾਂ ਦੀ ਕਾਊਂਸਲਿੰਗ ਕਰਨੀ, ਕਾਨੂੰਨੀ ਸਲਾਹ ਦੇਣਾ, ਪੁਲਿਸ ਮੱਦਦ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਹਾਇਤਾ ਨਾਲ ਲੋੜਵੰਦ ਔਰਤਾਂ ਨੂੰ ਮੁਫਤ ਵਕੀਲ ਦਿਵਾਉਣਾ ਅਤੇ ਅਜਿਹੀਆਂ ਔਰਤਾਂ ਨੂੰ 5 ਦਿਨਾਂ ਲਈ ਸ਼ੈਲਟਰ ਵੀ ਪ੍ਰਦਾਨ ਕਰਵਾਉਣਾ ਹੈ।ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਗਿਆ ਕਿ ਵਨ ਸਟਾਪ ਸੈਂਟਰ (ਸਖੀ) ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੂੰ ਆਮ ਅਤੇ ਜ਼ਰੂਰਤਮੰਦ ਮਹਿਲਾਵਾਂ ਤੱਕ ਪਹੁੰਚਾਉਣ ਲਈ 21 ਜੂਨ 2024 ਤੋਂ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ ਅਤੇ ਇਹ ਕੈਂਪ 04 ਅਕਤੂਬਰ 2024 ਤੱਕ ਲਗਾਏ ਜਾਣਗੇ।
ਫ਼ਿਰੋਜ਼ਪੁਰ ਵਿਖੇ ’’ਸਾਰਾਗੜ੍ਹੀ ਜੰਗੀ ਯਾਦਗਾਰ” ਹੋਈ ਲੋਕ ਅਰਪਣ- ਡਾ. ਬਲਜੀਤ ਕੌਰ
ਹੁਣ ਤੱਕ ਇਹ ਕੈਂਪ ਆਂਗਣਵਾੜੀ ਸੈਂਟਰ ਨਥਾਣਾ, ਭੁੱਚੋ ਮੰਡੀ, ਬਾਲਿਆਵਾਲੀ, ਸੰਗਤ, ਪਿੰਡ ਗੁਰਸਰ ਸੈਣੇਵਾਲਾ, ਘੁੱਦਾ, ਤਲਵੰਡੀ ਸਾਬੋ, ਮੌੜ, ਫੂਲ ਆਦਿ ਵਿਖੇ ਸਬੰਧਤ ਬਾਲ ਵਿਕਾਸ ਪ੍ਰੋਜੈਕਟ ਅਫਸਰ ਦੀ ਰਹਿਨੁਮਾਈ ਹੇਠ ਲਗਾਏ ਗਏ ਹਨ।ਇਸ ਤੋਂ ਇਲਾਵਾ ਮਿਸ ਸੋਨੀਆ ਰਾਣੀ ਅਤੇ ਬਲਵੀਰ ਕੌਰ (ਜਿਲ੍ਹਾ ਹੱਬ ਕੁਆਡੀਨੇਟਰ) ਵੱਲੋਂ ਵੀ ਸਖੀ ਸੈਂਟਰ ਦੀਆਂ ਸਕੀਮਾਂ ਬਾਰੇ ਵੀ ਜਾਗਰੂਕ ਕੀਤਾ ਜਾਂਦਾ ਹੈ।
Share the post "ਵਨ ਸਟਾਪ ਸੈਂਟਰ (ਸਖੀ) ਵੱਲੋਂ ਬਲਾਕ ਪੱਧਰ ਤੇ ਲਗਾਏ ਜਾ ਰਹੇ ਹਨ ਜਾਗਰੂਕਤਾ ਕੈਂਪ"