ਰਜਿੰਦਰਾ ਕਾਲਜ਼ ’ਚ ਬਾਲ ਵਿਆਹ ਦੇ ਮੱਦੇਨਜ਼ਰ ਕਰਵਾਇਆ ਜਾਗਰੂਕਤਾ ਪ੍ਰੋਗਰਾਮ

0
85
+1

ਬਠਿੰਡਾ, 28 ਸਤੰਬਰ : ਸਥਾਨਕ ਸਰਕਾਰੀ ਰਜਿੰਦਰਾ ਕਾਲਜ ਵਿਖੇ ਬਾਲ ਵਿਆਹ ਦੇ ਮੱਦੇਨਜ਼ਰ ਇਕ ਰੋਜਾ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਸੁਰੇਸ਼ ਕੁਮਾਰ ਗੋਇਲ ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਹਨਾਂ ਕਾਨੂੰਨੀ ਸੇਵਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਰਵਾਏ ਗਏ ਇਸ ਸਮਾਗਮ ਦੌਰਾਨ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ਼੍ਰੀਮਤੀ ਰਵਨੀਤ ਕੌਰ ਨੇ ਸਮੂਹ ਬਲਾਕ ਵਿਕਾਸ ਪ੍ਰੋਜੈਕਟ ਅਫਸਰ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਸਮੂਹ ਪ੍ਰਿੰਸੀਪਲਾਂ ਨੂੰ ਐਕਟ ਦੇ ਸੈਕਸ਼ਨ 16 ਅਨੁਸਾਰ ਚਾਈਲਡ ਮੈਰਿਜ ਪ੍ਰੋਹੀਬੇਸ਼ਨ ਅਫਸਰ ਘੋਸ਼ਿਤ ਕੀਤਾ ਅਤੇ ਇਸ ਐਕਟ ਸਬੰਧੀ ਮੁਕੰਮਲ ਤੌਰ ਤੇ ਜਾਣੂ ਕਰਵਾਇਆ ਗਿਆ।

ਵਿਧਾਇਕ ਜਗਰੂਪ ਗਿੱਲ ਤੇ ਡਿਪਟੀ ਕਮਿਸ਼ਨਰ ਨੇ ਕੀਤਾ ਰਿੰਗ ਰੋਡ ਅਤੇ ਇੰਡਸਟਰੀਅਲ ਗਰੋਥ ਸੈਂਟਰ ਦਾ ਦੌਰਾ

ਇਸ ਸਬੰਧੀ ਸਮੂਹ ਸੀ.ਡੀ.ਪੀ.ਓ ਅਤੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਨੂੰ ਇਸ ਐਕਟ ਬਾਰੇ ਅਤੇ ਲੋੜਵੰਦ, ਗਰੀਬ ਬੱਚਿਆਂ ਦੀ ਪੜਾਈ ਸਬੰਧੀ ਮਿਸ਼ਨ ਵਾਤੱਸਲਿਆ ਅਧੀਨ ਸਪੋਂਸਰਸ਼ਿਪ ਅਤੇ ਫੋਸਟਰ ਕੇਅਰ ਸਕੀਮ ਸਬੰਧੀ ਜਾਣੂ ਕਰਵਾਇਆ ਗਿਆ ਤਾਂ ਜੋ ਵੱਧ ਤੋਂ ਵੱਧ ਲੋੜਵੰਦ ਬੱਚਿਆਂ ਨੂੰ ਇਸ ਸਕੀਮ ਦਾ ਲਾਭ ਦਿੱਤਾ ਜਾ ਸਕੇ।ਇਸ ਮੌਕੇ ਮਿਉਂਸੀਪਲ ਕੋਰਪੇਰੇਸ਼ਨ ਦੇ ਅਧਿਕਾਰੀਆਂ ਤੇ ਰਕੇਸ਼ ਨਰੂਲਾ ਵਲੋਂ ਜੀਰੋ ਵੇਸਟ ਮੈਨੇਜਮੈਂਟ ਸਬੰਧੀ ਕੂੜੇ ਦੀ ਸਾਂਭ-ਸੰਭਾਲ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਡੀ.ਈ.ਓ ਸੈਕੰਡਰੀ ਸ਼ਿਵਪਾਲ ਗੋਇਲ , ਜਿਲ੍ਹਾ ਪ੍ਰੋਗਰਾਮ ਅਫਸਰ ਪੰਕਜ ਕੁਮਾਰ, ਸੀ.ਡੀ.ਪੀ.ਓ ਖੁਸ਼ਵੀਰ ਕੋਰ, ਸੀ.ਡੀ.ਪੀ.ਓ ਊਸ਼ਾ ਰਾਧੇ ਸ਼ਾਮ ਆਦਿ ਹਾਜ਼ਰ ਸਨ।

 

+1

LEAVE A REPLY

Please enter your comment!
Please enter your name here