ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਖੇਡਾਂ ਦੇ ਖੇਤਰ ਇੱਕ ਹੋਰ ਮੀਲ ਪੱਥਰ
ਤਲਵੰਡੀ ਸਾਬੋ, 23 ਸਤੰਬਰ : ਖੇਡਾਂ ਦੇ ਖੇਤਰ ਵਿੱਚ ਹਰ ਰੋਜ਼ ਨਵੇਂ ਦਸਹਿਦੇ ਸਥਾਪਿਤ ਕਰ ਰਹੀ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਗੁਰੂ ਕਾਸ਼ੀ ਯੂਨੀਵਰਸਿਟੀ ਨੇ ਗੁਰਲਾਭ ਸਿੰਘ ਸਿੱਧੂ ਚਾਂਸਲਰ ਦੀ ਰਹਿ-ਨੁਮਾਈ ਹੇਠ ਇੱਕ ਹੋਰ ਮੀਲ ਪੱਥਰ ਸਥਾਪਿਤ ਕੀਤਾ। ਜਦੋਂ ਵਰਸਿਟੀ ਦੀ ਖਿਡਾਰਨ ਬਾਲੋ ਯਾਲਮ ਨੇ ਜੂਨੀਅਰ ਕਾਮਨਵੈਲਥ ਵੇਟ ਲਿਫਟਿੰਗ ਚੈਂਪੀਅਨਸ਼ਿਪ, ਫਿਜ਼ੀ ਵਿੱਚ ਸੋਨ ਤਮਗਾ ਜਿੱਤਿਆ।ਇਸ ਮੌਕੇ ਆਪਣੇ ਵਧਾਈ ਸੰਦੇਸ਼ ਵਿੱਚ ਸਿੱਧੂ ਨੇ ਖਿਡਾਰੀਆਂ, ਡਾਇਰੈਕਟਰ ਸਪੋਰਟਸ, ਡੀਨ ਫੈਕਲਟੀ ਆਫ਼ ਫਿਜ਼ੀਕਲ ਐਜੂਕੇਸ਼ਨ, ਕੋਚ ਅਤੇ ਸਮੂਹ ਵਰਸਿਟੀ ਪਰਿਵਾਰ ਨੂੰ ਸ਼ੁੱਭ ਇੱਛਾਵਾਂ ਭੇਂਟ ਕੀਤੀਆਂ। ਉਨ੍ਹਾਂ ਕਿਹਾ ਕਿ ਖਿਡਾਰੀਆਂ ਦੀ ਇਸ ਪ੍ਰਾਪਤੀ ਨੇ ਇਲਾਕੇ ਅਤੇ ਵਰਸਿਟੀ ਦਾ ਨਾਮ ਰੌਸ਼ਨ ਕੀਤਾ ਹੈ। ਇਹ ਸਭ ਖਿਡਾਰੀ ਅਤੇ ਉਨ੍ਹਾਂ ਦੇ ਕੋਚ ਦੀ ਮਿਹਨਤ ਅਤੇ ਸਮਰਪਣ ਸਦਕਾ ਹੈ।
ਕਲੇਰ ਦੇ ਬਿਆਨ ’ਤੇ ’ਆਪ’ ਦਾ ਤਿੱਖਾ ਪ੍ਰਤੀਕਰਮ, ਕਿਹਾ-ਇੰਜਣ ਬਦਲਣ ਦੀ ਲੋੜ ਅਕਾਲੀ ਦਲ ਨੂੰ ਹੈ
ਉਨ੍ਹਾਂ ਬਾਕੀ ਖਿਡਾਰੀਆਂ ਨੂੰ ਜੇਤੂਆਂ ਦੀ ਪ੍ਰਾਪਤੀ ਤੋਂ ਪ੍ਰੇਰਣਾ ਲੈ ਕੇ ਆਪਣੇ ਟੀਚੇ ਹੋਰ ਉੱਚੇ ਕਰਨ ਲਈ ਕਿਹਾ। ਉਨ੍ਹਾਂ ਦੱਸਿਆ ਕਿ ਵਰਸਿਟੀ ਖਿਡਾਰੀਆਂ ਦੇ ਖੇਡ ਪੱਧਰ ਨੂੰ ਉੱਚਾ ਚੁੱਕਣ ਲਈ ਅੰਤਰ-ਰਾਸ਼ਟਰੀ ਪੱਧਰ ਦੇ ਖੇਡ ਮੈਦਾਨ, ਮਾਹਿਰ ਕੋਚ, ਤਕਨੀਕੀ ਟ੍ਰੇਨਿੰਗ, ਆਧੁਨਿਕ ਇੰਸਟਰੂਮੈਂਟ ਅਤੇ ਉੱਚੇ ਦਰਜੇ ਦੀਆਂ ਖੇਡ ਸਹੂਲਤਾਂ ਉਪਲਬਧ ਕਰਵਾ ਰਹੀ ਹੈ।ਚੈਂਪੀਅਨਸ਼ਿਪ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਡਾ. ਰਾਜ ਕੁਮਾਰ ਸ਼ਰਮਾ, ਡਾਇਰੈਕਟਰ ਸਪੋਰਟਸ ਨੇ ਦੱਸਿਆ ਕਿ ਬਾਲੋ ਯਾਲਮ ਨੇ 59 ਕਿਲੋ ਭਾਰ ਵਰਗ ਵਿੱਚ 100 ਕਿੱਲੋ ਕਲੀਨ ਐਂਡ ਜਰਕ, 81 ਕਿਲੋ ਸਨੈਚ, ਕੁੱਲ 181 ਕਿਲੋ ਭਾਰ ਚੁੱਕ ਕੇ ਅਸਟ੍ਰੇਲਿਆ ਦੀ ਖਿਡਾਰਨ ਨੂੰ ਹਰਾਇਆ ਤੇ ਸੋਨ ਤਗਮਾ ਜਿੱਤਿਆ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਵਰਸਿਟੀ ਦੇ ਖਿਡਾਰੀਆਂ ਨੇ ਪੈਰਾ ਓਲੰਪਿਕ ਅਤੇ ਏਸ਼ੀਅਨ ਖੇਡਾਂ ਵਿੱਚ ਤਗਮਾ ਜਿੱਤ ਕੇ ਵਰਸਿਟੀ ਦੇ ਤਗਮਿਆਂ ਦੇ ਖਜ਼ਾਨੇ ਨੂੰ ਹੋਰ ਅਮੀਰ ਕੀਤਾ ਹੈ।
Big News: ਪੰਜਾਬ ਨੂੰ ਮਿਲੇ ਪੰਜ ਹੋਰ ਨਵੇਂ ਕੈਬਨਿਟ ਮੰਤਰੀ, ਰਾਜਪਾਲ ਨੇ ਚੁਕਾਈ ਸਹੁੰ
ਉਨ੍ਹਾਂ ਖਿਡਾਰੀਆਂ ਨੂੰ ਹੋਰ ਮਿਹਨਤ, ਪ੍ਰੈਕਟਿਸ ਅਤੇ ਅਨੁਸ਼ਾਸਨ ਵਿੱਚ ਰਹਿ ਕੇ ਅਭਿਆਸ ਕਰਨ ਦੀ ਸਲਾਹ ਦਿੱਤੀ।ਡਾ. ਬਲਵਿੰਦਰ ਕੁਮਾਰ ਸ਼ਰਮਾ, ਡੀਨ ਫੈਕਲਟੀ ਆਫ਼ ਫਿਜ਼ੀਕਲ ਐਜੁਕੇਸ਼ਨ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਖੇਡਾਂ ਸਾਨੂੰ ਸਮੇਂ ਦਾ ਪਾਲਣ, ਅਨੁਸ਼ਾਸਨ ਵਿੱਚ ਰਹਿਣ, ਸ਼ਰੀਰਕ ਅਤੇ ਮਾਨਸਿਕ ਪੱਖੋਂ ਤੰਦਰੁਸਤ ਰੱਖਦੀਆਂ ਹਨ ਸੋ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀ ਨਸ਼ਿਆਂ ਤੋਂ ਮੁਕਤ ਰਹਿੰਦੇ ਹਨ। ਉਨ੍ਹਾਂ ਆਉਣ ਵਾਲੀਆਂ ਖੋਲੇ ਇੰਡੀਆਂ ਖੇਡਾਂ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਵਰਸਿਟੀ ਦੇ ਖਿਡਾਰੀਆਂ ਵੱਲੋਂ ਹੋਰ ਤਗਮੇ ਜਿੱਤਣ ਦੀ ਆਸ ਪ੍ਰਗਟਾਈ।
Share the post "ਜੂਨੀਅਰ ਕਾਮਨਵੈਲਥ ਵੇਟ ਲਿਫਟਿੰਗ ਚੈਂਪੀਅਨਸ਼ਿਪ, ਫਿਜ਼ੀ ਵਿੱਚ ਬਾਲੋ ਯਾਲਮ ਨੇ ਜਿੱਤਿਆ ਸੋਨ ਤਮਗਾ"