Thursday, January 1, 2026
WhatsApp Image 2025-12-31 at 11.41.57
WhatsApp Image 2025-12-31 at 11.42.17
Untitled design (2)
Untitled design (4)
WhatsApp Image 2025-12-31 at 12.52.35 (1)
WhatsApp Image 2025-12-31 at 11.45.06
previous arrow
next arrow

ਬਲਵਿੰਦਰ ਭੁੱਲਰ ਦਾ ਕਹਾਣੀ ਸੰਗ੍ਰਹਿ ‘ਪੱਖੀ ਵਾਲੀ ਸ਼ਲਮਾ’ ਲੋਕ ਅਰਪਣ

Date:

spot_img

Bathinda News:ਸਥਾਨਕ ਟੀਚਰਜ ਹੋਮ ਵਿਖੇ ਹੋਏ ਸਾਹਿਤਕ ਸਮਾਗਮ ਦੌਰਾਨ ਬਲਵਿੰਦਰ ਸਿੰਘ ਭੁੱਲਰ ਦੀ ਪੁਸਤਕ ਕਹਾਣੀ ਸੰਗ੍ਰਹਿ ‘‘ਪੱਖੀ ਵਾਲੀ ਸ਼ਲਮਾ’’ ਨੂੰ ਲੋਕ ਅਰਪਣ ਕੀਤਾ ਗਿਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਪ੍ਰਿੰ: ਬੱਗਾ ਸਿੰਘ, ਕਹਾਣੀਕਾਰ ਅਤਰਜੀਤ, ਗ਼ਜਲਗੋ ਸੁਰਿੰਦਰਪ੍ਰੀਤ ਘਣੀਆ ਤੇ ਟੀਚਰਜ ਹੋਮ ਟਰੱਸਟ ਦੇ ਜਨਰਲ ਸਕੱਤਰ ਲਛਮਣ ਮਲੂਕਾ ਸ਼ਾਮਲ ਸਨ।ਭੁੱਲਰ ਦਾ ਇਹ ਦੂਜਾ ਕਹਾਣੀ ਸੰਗ੍ਰਹਿ ਹੈ, ਜਿਸ ਵਿੱਚ ਵੱਖ ਵੱਖ ਵਿਸ਼ਿਆਂ ਦੀਆਂ ਕੁੱਲ ਤੇਰਾਂ ਕਹਾਣੀਆਂ ਹਨ।ਸਮਾਗਮ ਨੂੰ ਸੰਬੋਧਨ ਕਰਦਿਆਂ ਅਤਰਜੀਤ ਨੇ ਕਿਹਾ ਕਿ ਲੇਖਕ ਕੋਲ ਕਹਾਣੀ ਦਾ ਹੋਣਾ ਹੀ ਵੱਡੀ ਗੱਲ ਹੁੰਦੀ ਹੈ ਅਤੇ ਬਲਵਿੰਦਰ ਭੁੱਲਰ ਕੋਲ ਕਹਾਣੀ ਹੈ ਅਤੇ ਕਹਾਣੀਆਂ ਦੇ ਵਿਸ਼ੇ ਕਮਾਲ ਦੇ ਹਨ।

ਇਹ ਵੀ ਪੜ੍ਹੋ ਬਠਿੰਡਾ ‘ਚ ਵੀ ਆਪ ਦੇ ‘ਝਾੜੂ’ ਨੇ ਫੇਰਿਆ ਹੁੰਝਾ, ਪਦਮਜੀਤ ਮਹਿਤਾ ਬਣੇ ਮੇਅਰ

ਕਹਾਣੀਆਂ ਵਿੱਚ ਦਰਦ, ਮੁਹੱਬਤ, ਤਰਕ ਤੇ ਮਨੋਰੰਜਨ ਹੈ, ਪਰ ਕਈ ਥਾਵੀਂ ਲੇਖਕ ਦਾ ਪੱਤਰਕਾਰ ਹੋਣਾ ਵੀ ਝਲਕਦਾ ਹੈ। ਸ੍ਰੀ ਲਛਮਣ ਮਲੂਕਾ ਨੇ ਕਿਹਾ ਕਿ ਕਹਾਣੀ ਦਾ ਮੂਲ ਆਧਾਰ ਆਦਰਸ਼ਵਾਦ, ਦੇਸ ਭਗਤੀ ਤੇ ਵਿਗਿਆਨ ਹੋਣਾ ਚਾਹੀਦਾ ਹੈ ਜੋ ਭੁੱਲਰ ਦੀਆਂ ਕਹਾਣੀਆਂ ਵਿੱਚ ਵੇਖਣ ਨੂੰ ਮਿਲਦਾ ਹੈ। ਪੰਜਾਬੀ ਸਾਹਿਤ ਸਭਾ ਬਠਿੰਡਾ ਦੇ ਪ੍ਰਧਾਨ ਜਸਪਾਲ ਮਾਨਖੇੜਾ ਨੇ ਕਿਹਾ ਕਿ ਭੁੱਲਰ ਦੀਆਂ ਕਹਾਣੀਆਂ ਲੋਕ ਦਰਦਾਂ ਤੇ ਲੋਕ ਮੁੱਦਿਆਂ ਨਾਲ ਜੁੜੀਆਂ ਹੁੰਦੀਆਂ ਹਨ।ਉੱਘੇ ਗ਼ਜ਼ਲਗੋ ਸੁਰਿੰਦਰਪ੍ਰੀਤ ਘਣੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਨੁਭਵ ਲੇਖਕ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਲੋਕ ਪੱਖੀ ਲੇਖਕ ਦੇ ਅਨੁਭਵ ਵੀ ਲੋਕ ਹਿਤਾਂ ਦੀ ਗੱਲ ਕਰਦੇ ਹਨ, ਭਾਵੇਂ ਉਹ ਕਿਸੇ ਵੀ ਵਿਧਾ ਵਿੱਚ ਰਚਨਾ ਕਰੇ।

ਇਹ ਵੀ ਪੜ੍ਹੋ  ਝੂਠਾ ਪੁਲਿਸ ਮੁਕਾਬਲਾ ਬਣਾ ਕੇ ਦੋ ਨੌਜਵਾਨਾਂ ਨੂੰ ਮਾਰਨ ਵਾਲ ਪੁਲਿਸ ਅਫ਼ਸਰਾਂ ਨੂੰ ਹੋਈ ਉਮਰਕੈਦ

ਭੁੱਲਰ ਦੀਆਂ ਲਿਖਤਾਂ ਲੋਕ ਹਿਤਾਂ ਦੀ ਬਾਤ ਪਾਉਂਦੀਆਂ ਹਨ। ਪ੍ਰਿੰ: ਬੱਗਾ ਸਿੰਘ ਨੇ ਕਿਹਾ ਕਿ ਭੁੱਲਰ ਦੀ ਕਹਾਣੀ ਪੜ੍ਹ ਕੇ ਤਸੱਲੀ ਪ੍ਰਗਟ ਹੁੰਦੀ ਹੈ, ਕਿਉਂਕਿ ਉਹ ਲੋਕ ਪੱਖ ਤੇ ਤਰਕ ਦੇ ਆਧਾਰ ਤੇ ਹਨ। ਕਹਾਣੀਕਾਰ ਆਗਾਜ਼ਵੀਰ, ਰਣਜੀਤ ਗੌਰਵ, ਦਮਜੀਤ ਦਰਸ਼ਨ, ਅਮਰਜੀਤ ਜੀਤ, ਅਮਰਜੀਤ ਸਿੰਘ ਸਿੱਧੂ ਤੇ ਕਮਲ ਬਠਿੰਡਾ ਨੇ ਵੀ ਸ੍ਰੀ ਭੁੱਲਰ ਨੂੰ ਵਧਾਈ ਦਿੰਦਿਆਂ ਕਹਾਣੀਆਂ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸਰਵ ਭੁਪਿੰਦਰ ਸਿੰਘ ਮਾਨ, ਹਰਭੁਪਿੰਦਰ ਸਿੰਘ, ਲਾਲ ਚੰਦ ਸਿੰਘ, ਅਮਰਜੀਤ ਜੀਤ, ਮਨਜੀਤ ਬਠਿੰਡਾ, ਜਸਵਿੰਦਰ ਜਸ, ਜਰਨੈਲ ਭਾਈਰੂਪਾ, ਅਮਰਜੀਤ ਸਿੰਘ ਮਾਨ, ਦਿਲਜੀਤ ਸਿੰਘ ਬੰਗੀ ਆਦਿ ਵੀ ਮੌਜੂਦ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

 

LEAVE A REPLY

Please enter your comment!
Please enter your name here

Share post:

ADVERTISEMENT

spot_img

ADVERTISEMENT

spot_img

ADVERTISEMENT

spot_img

ADVERTISEMENT

spot_img

ADVERTISEMENT

spot_img
spot_img

Popular

More like this
Related

ਮੌਨਸੂਨ ਤੋਂ ਪਹਿਲਾਂ ਸਾਰੇ ਡ੍ਰੇਨਾਂ ਦੀ ਸਫਾਈ ਸਮੇ ਰਹਿੰਦੇ ਯਕੀਨੀ ਕੀਤੀ ਜਾਵੇ-ਮੁੱਖ ਮੰਤਰੀ

👉ਹੱੜ੍ਹ ਕੰਟੋਲ ਲਈ 637.25 ਕਰੋੜ ਰੁਪਏ ਦੀ 388 ਯੋਜਨਾਵਾਂ...

Bathinda Police ਵੱਲੋਂ CEIR ਪੋਰਟਲ ਦੀ ਮੱਦਦ ਨਾਲ ਗੁੰਮ ਹੋਏ 115 ਮੋਬਾਇਲ ਫੋਨ ਬਰਾਮਦ ਕਰਵਾ ਕੇ ਮਾਲਕਾਂ ਦੇ ਹਵਾਲੇ ਕੀਤੇ

Bathinda News: Bathinda Police (ਬਠਿੰਡਾ ਪੁਲਿਸ) ਵੱਲੋਂ ਐੱਸਐੱਸਪੀ ਅਮਨੀਤ...

Bathinda Police ਵੱਲੋਂ ਨਵਾਂ ਸਾਲ ਚੜ੍ਹਣ ਤੋਂ ਪਹਿਲਾਂ ਅੱਧਾ ਕਿਲੋ ਹੈਰੋਇਨ ਸਮੇਤ ਇੱਕ ਕਾਬੂ

Bathinda News: Bathinda Police (ਬਠਿੰਡਾ ਪੁਲਿਸ) ਵੱਲੋਂ ਨਸ਼ਾ ਤਸਕਰੀ...