ਬਰਨਾਲਾ ਪੁਲਿਸ ਦੀ ਵੱਡੀ ਪ੍ਰਾਪਤੀ; ਤਿੰਨ ਦਿਨ ਪਹਿਲਾਂ ‘ਝੁੱਗੀ-ਝੋਪੜੀ’ ‘ਚੋਂ ਅਗਵਾ ਕੀਤੇ ਬੱਚੇ ਨੂੰ ਕੀਤਾ ਬਰਾਮਦ

0
269
+2

👉ਮੁਲਜਮਾਂ ਵਿਚ ਲੁਧਿਆਣਾ ਦਾ ਨਾਮੀ ਡਾਕਟਰ ਵੀ ਸ਼ਾਮਲ, ਕੁੱਲ 9 ਮੁਲਜਮਾਂ ਨੂੰ ਕੀਤਾ ਗ੍ਰਿਫਤਾਰ
Barnala News: ਲੰਘੀ 4 ਅਪ੍ਰੈਲ ਨੂੰ ਦਿਨ-ਦਿਹਾੜੇ ਬਰਨਾਲਾ ਦੀ ਅਨਾਜ਼ ਮੰਡੀ ਕੋਲੋਂ ਇੱਕ ਝੁੱਗੀ ਝੋਪੜੀ ਵਾਲੇ ਗਰੀਬ ਪ੍ਰਵਾਰ ਦੇ ਅਗਵਾ ਕੀਤੇ ਬੱਚੇ ਦੇ ਮਾਮਲੇ ਵਿਚ ਵੱਡੀ ਕਾਰਵਾਈ ਕਰਦਿਆਂ ਬੱਚੇ ਨੂੰ ਸੁਰੱਖਿਅਤ ਬਰਾਮਦ ਕਰਵਾਉਣ ਦੇ ਨਾਲ-ਨਾਲ 9 ਮੁਲਜਮਾਂ ਨੂੰ ਕਾਬੂ ਕਰ ਲਿਆ ਹੈ। ਮੁਲਜਮਾਂ ਦੇ ਵਿਚ ਲੁਧਿਆਣਾ ਦਾ ਨਾਮੀ ਡਾਕਟਰ ਵੀ ਸ਼ਾਮਲ ਹੈ। ਇਸ ਗਿਰੋਹ ਵੱਲੋਂ ਬੱਚਿਆਂ ਨੂੰ ਅੱਗੇ ਵੇਚਣ ਦਾ ਧੰਦਾ ਕੀਤਾ ਜਾਂਦਾ ਸੀ। ਸੋਮਵਾਰ ਨੂੰ ਮਾਮਲੇ ਦੀ ਜਾਣਕਾਰੀ ਇੱਕ ਪ੍ਰੈਸ ਕਾਨਫਰੰਸ ਰਾਹੀਂ ਦਿੰਦਿਆਂ ਪਟਿਆਲਾ ਰੇਂਜ ਦੇ ਆਈਜੀ ਡਾ ਮਨਦੀਪ ਸਿੰਘ ਸਿੱਧੂ ਨੇ ਦਸਿਆ ਕਿ ਬਰਨਾਲਾ ਦੇ ਐਸਐਸਪੀ ਸਰਫ਼ਰਾਜ ਆਲਮ ਦੀ ਅਗਵਾਈ ਹੇਠ ਸਨਦੀਪ ਸਿੰਘ ਮੰਡ ਕਪਤਾਨ ਪੁਲਿਸ (ਇੰਨ.) ਬਰਨਾਲਾ, ਸਤਵੀਰ ਸਿੰਘ ਉਪ ਕਪਤਾਨ ਪੁਲਿਸ ਸਬ ਡਵੀਜ਼ਨ ਬਰਨਾਲਾ, ਇੰਸਪੈਕਟਰ ਬਲਜੀਤ ਸਿੰਘ ਇੰਚਾਰਜ ਸੀ.ਆਈ.ਏ. ਸਟਾਫ਼ ਬਰਨਾਲਾ, ਇੰਸਪੈਕਟਰ ਲਖਵਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਸਿਟੀ ਬਰਨਾਲਾ ਅਤੇ ਏਐਸਆਈ ਚਰਨਜੀਤ ਸਿੰਘ ਇੰਚਾਰਜ ਚੌਂਕੀ ਬੱਸ ਸਟੈਂਡ ਬਰਨਾਲਾ ਦੀਆਂ ਟੀਮਾਂ ਨੂੰ ਇਹ ਵੱਡੀ ਸਫ਼ਲਤਾ ਮਿਲੀ ਹੈ।ਇਹ ਵੀ ਪੜ੍ਹੋ  ਮੋਗਾ ਕੋਲ ਵਾਪਰੇ ਭਿਆ.ਨਕ ਕਾਰ ਹਾਦਸੇ ‘ ਚ ਤਿੰਨ ਨੌਜਵਾਨਾਂ ਦੀ ਹੋਈ ਮੌ+ਤ

ਮੁਲਜਮਾਂ ਵਿਚ ਦਮਨਪ੍ਰੀਤ ਸਿੰਘ ਉਰਫ ਅਮਨ ਉਰਫ ਫੂਲੀ, ਅਦਿੱਤਿਆ ਉਰਫ ਨੰਨੀ ਬਰਨਾਲਾ, ਮਾਨਵ ਅਰੋੜਾ ਸਾਰੇ ਵਾਸੀ ਬਰਨਾਲਾ, ਕੋਹੀਨੂਰ ਅਤੇ ਰਵਿੰਦਰ ਕੌਰ ਦੋਨੋਂ ਵਾਸੀ ਢੰਡਾਰੀ ਕਲਾਂ ਜਿਲਾਂ ਲੁਧਿਅਣਾ, ਦਵਿੰਦਰ ਸਿੰਘ ਵਾਸੀ ਮਾਡਲ ਟਾਉਨ ਖੰਨਾ, ਰੋਹਿਤ ਵਾਸੀ ਬਿਹਾਰ ਹਾਲ ਆਬਾਦ ਰਹੈਨ ਮੰਡੀ ਖੰਨਾ, ਦਸਰਥ ਸਿੰਘ ਵਾਸੀ ਨਾਥੂਖੇੜੀ ਥਾਣਾ ਸਵਾਰਸ ਜਿਲਾਂ ਮੰਦੋਸਰ ਐਮ ਪੀ, ਡਾਕਟਰ ਵਿਕਾਸ ਤਿਵਾੜੀ ਵਾਸੀ ਦੁਰਗਾ ਕਾਲੋਨੀ ਲੁਧਿਆਣਾ ਸ਼ਾਮਲ ਹਨ। ਆਈਜੀ ਮੁਤਾਬਕ ਬੱਚੇ ਨੂੰ ਮੋਟਰਸਾਈਕਲ ’ਤੇ ਅਗਵਾ ਦਮਨਪ੍ਰੀਤ ਸਿੰਘ ਮਾਨਵ ਅਰੋੜਾ ਵੱਲੋਂ ਕੀਤਾ ਗਿਆ ਸੀ। ਪੁਲਿਸ ਵੱਲੋਂ ਚਲਾਏ ਅਪਰੇਸ਼ਨ ਦੌਰਾਨ ਦਵਿੰਦਰ ਸਿੰਘ, ਰੋਹਿਤ ਅਤੇ ਦਸਰਥ ਸਿੰਘ ਨੂੰ ਮੱਧ ਪ੍ਰਦੇਸ਼ ਪੁਲਿਸ ਨਾਲ ਸਾਝੇ ਅਪ੍ਰੇਸ਼ਨ ਦੌਰਾਨ ਨੇੜੇ ਸੁਵਾਸਰਾ ਜ਼ਿਲ੍ਹਾ ਮੰਦਸੌਰ ਤੋਂ ਗ੍ਰਿਫਤਾਰ ਕੀਤਾ ਗਿਆ। ਜਦਕਿ ਮੁਲਜਮ ਦਮਨਪ੍ਰੀਤ ਸਿੰਘ ਉਰਫ ਅਮਨ ਉਰਫ ਫੂਲੀ, ਅਦਿੱਤਿਆ ਉਰਫ ਨੰਨੀ, ਮਾਨਵ ਅਰੋੜਾ, ਰਵਿੰਦਰ ਕੌਰ ਅਤੇ ਡਾਕਟਰ ਵਿਕਾਸ ਤਿਵਾੜੀ ਨੂੰ ਲੁਧਿਆਣਾ ਤੋਂ ਗ੍ਰਿਫਤਾਰ ਕਰਕੇ ਇਹਨਾਂ ਦੇ ਕਬਜ਼ਾ ਵਿੱਚੋਂ ਅਗਵਾਹ ਹੋਏ ਬੱਚੇ ਅਕਸ਼ੈ ਕੁਮਾਰ ਨੂੰ ਸਰੱਖਿਅਤ ਬ੍ਰਾਮਦ ਕੀਤਾ ਗਿਆ। ਆਈਜੀ ਨੇ ਅੱਗੇ ਦਸਿਆ ਕਿ ਮੁੱਢਲੀ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਰਵਿੰਦਰ ਕੌਰ ਨੇ ਦੋਸ਼ੀ ਡਾਕਟਰ ਵਿਕਾਸ ਤਿਵਾੜੀ ਰਾਹੀਂ ਅਗਵਾ ਕੀਤੇ ਗਏ ਬੱਚੇ ਅਕਸ਼ੈ ਕੁਮਾਰ (ਕਾਲਪਨਿਕ ਨਾਮ) ਨੂੰ ਕੋਈ ਬੇ-ਔਲਾਦ ਜੋੜਾ ਲੱਭ ਕੇ 2 ਲੱਖ ਰੁਪਏ ਵਿੱਚ ਵੇਚਣ ਦੀ ਸਾਜਿਸ਼ ਕੀਤੀ ਸੀ।

ਇਹ ਵੀ ਪੜ੍ਹੋ  ਬਠਿੰਡਾ ਨਗਰ ਨਿਗਮ ਦੀ ਤਾਕਤਵਰ F&CC ਕਮੇਟੀ ‘ਤੇ ਵੀ ਮੇਅਰ ਧੜੇ ਦਾ ਹੋਇਆ ਕਬਜ਼ਾ

ਦੋਸ਼ੀ ਕੋਹਿਨੂਰ ਸਿੰਘ ਉਕਤ ਰਵਿੰਦਰ ਕੌਰ ਦਾ ਬੇਟਾ ਹੈ, ਨੇ ਜ਼ੇਲ੍ਹ ਵਿੱਚ ਉਸਦੇ ਨਾਲ ਰਹੇ ਦੋਸ਼ੀਆਨ ਅੱਦਿਤਿਆ ਉਰਫ ਨੰਨੀ ਅਤੇ ਦਮਨਪ੍ਰੀਤ ਸਿੰਘ ਉਰਫ ਅਮਨ ਉਰਫ ਫੂਲੀ ਨਾਲ ਮਿਲ ਕੇ ਇਸ ਸਾਜਿਸ਼ ਨੂੰ ਅੰਜਾਮ ਦਿੱਤਾ।ਦੋਸ਼ੀਆਨ ਮਾਨਵ ਅਰੋੜਾ ਅਤੇ ਦਮਨਪ੍ਰੀਤ ਸਿੰਘ ਮਿਤੀ 04-04-2025 ਨੂੰ ਝੁੱਗੀਆ ਅਨਾਜ ਮੰਡੀ ਬਰਨਾਲਾ ਤੋਂ ਅਕਸ਼ੈ ਕੁਮਾਰ ਨੂੰ ਅਗਵਾ ਕਰਕੇ ਲੈ ਗਏ ਅਤੇ ਰਸਤੇ ਵਿੱਚ ਦੋਸ਼ੀ ਅੱਦਿਤਿਆ ਉਰਫ ਨੰਨੀ ਵੀ ਇਹਨਾਂ ਨਾਲ ਸ਼ਾਮਲ ਹੋ ਗਿਆ ਅਤੇ ਅੱਗੇ ਬੱਚੇ ਨੂੰ ਕਾਰ ਵਿੱਚ ਸਵਾਰ ਕੋਹਿਨੂਰ ਸਿੰਘ ਅਤੇ ਦਵਿੰਦਰ ਸਿੰਘ ਦੇ ਹਵਾਲੇ ਕਰ ਦਿੱਤਾ ਗਿਆ ਜੋ ਉਸਨੂੰ ਰਵਿੰਦਰ ਕੌਰ ਅਤੇ ਡਾਕਟਰ ਵਿਕਾਸ ਤਿਵਾੜੀ ਪਾਸ ਸਾਰਥਿਕ ਹੈਲਥ ਕੇਅਰ ਮੁੰਡੀਆ ਖੁਰਦ ਲੁਧਿਆਣਾ ਵਿਖੇ ਲੈ ਗਏ। ਪੁਲਿਸ ਅਧਿਕਾਰੀ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਇਸ ਗਿਰੋਹ ਵਿੱਚ ਦਮਨਪ੍ਰੀਤ ਸਿੰਘ ਉਰਫ ਅਮਨ ਉਰਫ ਫੂਲੀ ਅਤੇ ਅਦਿੱਤਿਆ ਉਰਫ ਨੰਨੀ ਨੇ ਪਹਿਲਾਂ ਵੀ ਆਪਣੇ ਹੋਰ ਸਾਥੀਆਂ ਨਾਲ ਮਿਲਕੇ ਸਾਲ 2023 ਵਿੱਚ ਲੁਧਿਆਣਾ 8 ਕਰੋੜ ਦੀ ਬੈਂਕ ਡਕੈਤੀ ਦੀ ਵਾਰਦਾਤ ਵਿਚ ਸ਼ਾਮਲ ਸਨ। ਉਨ੍ਹਾਂ ਦਸਿਆ ਕਿ ਪੁਲਿਸ ਵੱਲੋਂ ਅਗਵਾ ਲਈ ਵਰਤਿਆਂ ਮੋਟਰਸਾਈਕਲ, ਕਾਰ ਹੋਂਡਾ ਅਮੇਜ ਵੀ ਬਰਾਮਦ ਕਰ ਲਈ ਹੈ। ਬਰਾਮਦਗੀ ਸਮੇਂ ਬੱਚੇ ਦਾ ਮੁੰਡਨ ਕੀਤਾ ਹੋਇਆ ਸੀ। ਜਿਸਦੇ ਚੱਲਦੇ ਪੁਲਿਸ ਮਾਮਲੇ ਦੀ ਹੋਰ ਵੀ ਡੁੂੰਘਾਈ ਨਾਲ ਪੜਤਾਲ ਕਰ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

+2

LEAVE A REPLY

Please enter your comment!
Please enter your name here