ਬਠਿੰਡਾ ਬੱਸ ਹਾਦਸੇ ਦੇ ਮ੍ਰਿਤਕਾਂ ਤੇ ਜਖ਼ਮੀਆਂ ਦੀ ਹੋਈ ਪਹਿਚਾਣ, ਹਾਦਸੇ ਦੇ ਕਾਰਨ ਆਏ ਸਾਹਮਣੇ

0
821

ਬਠਿੰਡਾ, 27 ਦਸੰਬਰ: ਸ਼ੁੱਕਰਵਾਰ ਦੁਪਿਹਰ ਬਠਿੰਡਾ ਜ਼ਿਲ੍ਹੇ ਦੇ ਪਿੰਡ ਜੀਵਨ ਸਿੰਘ ਵਾਲਾ ਵਿਖੇ ਇੱਕ ਬੱਸ ਦੇ ਪਿੰਡ ਜੀਵਨ ਸਿੰਘ ਵਾਲਾ ਕੋਲ ਗੰਦੇ ਨਾਲੇ ਵਿਚ ਡਿੱਗਣ ਕਾਰਨ ਵਾਪਰੇ ਮੰਦਭਾਗੇ ਹਾਦਸੇ ਵਿਚ ਮ੍ਰਿਤਕਾਂ ਤੇ ਜਖ਼ਮੀਆਂ ਦੀ ਪਹਿਚਾਣ ਹੋ ਗਈ ਹੈ। ਮ੍ਰਿਤਕਾਂ ਦੀ ਲਿਸਟ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਗਈ ਹੈ, ਜਿਸ ਵਿਚ ਇੱਕ 2 ਸਾਲਾਂ ਦੀ ਬੱਚੀ ਸਹਿਤ 4 ਔਰਤਾਂ ਤੇ ਤਿੰਨ ਮਰਦ ਸ਼ਾਮਲ ਹਨ। ਉਧਰ ਇਸ ਹਾਦਸੇ ਦੇ ਪਿੱਛੇ ਕਾਰਨ ਵੀ ਮੁਢਲੀ ਜਾਂਚ ਵਿਚ ਸਾਹਮਣੇ ਆਏ ਹਨ। ਇਸ ਬੱਸ ਹਾਦਸੇ ਵਿਚੋਂ ਸਹੀ ਸਲਾਮਤ ਨਿਕਲੇ ਕੁੱਝ ਲੋਕਾਂ ਵੱਲੋਂ ਦਸਿਆ ਗਿਆ ਕਿ ਇਹ ਹਾਦਸਾ ਅੱਗਿਓ ਆ ਰਹੇ ਇੱਕ ਟਰਾਲੇ ਦੇ ਫੇਟ ਮਾਰਨ ਕਾਰਨ ਵਾਪਰਿਆਂ ਹੈ।

ਇਹ ਵੀ ਪੜ੍ਹੋ ਲੁਧਿਆਣਾ ਵਾਲੇ ਦੀਸ਼ੇ ਕੌਂਸਲਰ ਨੇ ‘ਦਲ-ਬਦਲੀ’ ਵਿਚ ਬਣਾਇਆ ਨਵਾਂ ਰਿਕਾਰਡ, ਇੱਕ ਦਿਨ ’ਚ ਤਿੰਨ ਵਾਰ ਬਦਲੀ ਪਾਰਟੀ

ਇਹ ਪੁਲ ਜੋਕਿ ਕਾਫ਼ੀ ਤੰਗ ਹੈ ਤੇ ਇੱਥੇ ਇੱਕੋਂ ਸਮੇਂ ਦੋ ਵਾਹਨ ਕਾਫ਼ੀ ਹੋਲੀ ਗਤੀ ਵਿਚ ਹੀ ਗੁਜ਼ਰ ਸਕਦੇ ਹਨ ਪ੍ਰੰਤੂ ਹਾਦਸੇ ਸਮੇਂ ਟਰੱਕ ਦੀ ਸਪੀਡ ਕਾਫ਼ੀ ਤੇਜ ਸੀ ਅਤੇ ਬੱਸ ਵਿਚ ਆਪਣੀ ਆਮ ਗਤੀ ’ਤੇ ਜਾ ਰਹੀ ਸੀ। ਦੂਜੇ ਪਾਸੇ ਮੀਂਹ ਪੈਦਾ ਹੋਣ ਕਾਰਨ ਬੱਸ ਡਰਾਈਵਰ ਮੌਕੇ ਦੀ ਸਥਿਤੀ ਨੂੰ ਭਾਂਪ ਨਹੀਂ ਪਾਇਆ, ਜਿਸ ਕਾਰਨ ਟਰੱਕ ਤੋਂ ਬਚਾਉਂਦੇ ਸਮੇਂ ਬੱਸ ਤੋਂ ਨਿਯੰਤਰਣ ਖੋਹ ਬੈਠਾ ਅਤੇ ਬੱਸ ਗੰਦੇ ਨਾਲੇ ਵਿਚ ਡਿੱਗ ਗਈ। ਜਿਸ ਕਾਰਨ ਅੱਠ ਜਣਿਆਂ ਦੀ ਮੌਤ ਹੋ ਗਈ ਤੇ ਦਰਜ਼ਨਾਂ ਜਖ਼ਮੀ ਹੋ ਗਏ। ਹਾਦਸੇ ਵਿਚ ਖ਼ੁਦ ਬੱਸ ਡਰਾਈਵਰ ਦੀ ਵੀ ਮੌਤ ਹੋ ਗਈ।

 

ਮ੍ਰਿਤਕਾਂ ਅਤੇ ਜਖ਼ਮੀਆਂ ਦੀਆਂ ਲਿਸਟਾਂ ਹੇਠਾਂ ਨੱਥੀ ਹਨ।

 

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

 

LEAVE A REPLY

Please enter your comment!
Please enter your name here