Bathinda bus accident: ਮੁਆਵਜੇ ਦੀ ਮੰਗ ਨੂੰ ਲੈ ਕੇ ਪੀੜਤ ਪ੍ਰਵਾਰਾਂ ਵੱਲੋਂ ਅੰਤਿਮ ਸੰਸਕਾਰ ਕਰਨ ਤੋਂ ਇੰਨਕਾਰ

0
478

👉ਪੰਜਾਬ ਸਰਕਾਰ ਵੱਲੋਂ 3 ਲੱਖ ਰੁਪਏ ਮੁਆਵਜ਼ਾ ਦੇਣ ਦੀ ਤਿਆਰੀ, ਟਰੱਕ ਡਰਾਈਵਰ ਵਿਰੁਧ ਪਰਚਾ ਦਰਜ਼
ਬਠਿੰਡਾ, 28 ਦਸੰਬਰ:Bathinda bus accident:ਬੀਤੇ ਕੱਲ ਬਠਿੰਡਾ ਦੇ ਵਿੱਚ ਹੋਏ ਬੱਸ ਹਾਦਸੇ ਚ ਮਾਰੀਆਂ ਗਈਆਂ ਅੱਠ ਸਵਾਰੀਆਂ ਦੇ ਵਿਚੋਂ ਅੱਧੀ ਦਰਜ਼ਨ ਦੇ ਪਰਿਵਾਰਾਂ ਵੱਲੋਂ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਮ੍ਰਿਤਕਾਂ ਦਾ ਅੰਤਿਮ ਸੰਸਕਾਰ ਕਰਨ ਤੋਂ ਇੰਨਕਾਰ ਕਰ ਦਿੱਤਾ ਹੈ। ਇੰਨ੍ਹਾਂ ਪ੍ਰਵਾਰਾਂ ਦੇ ਹੱਕ ਵਿਚ ਜਥੇਬੰਦੀਆਂ ਵੀ ਆ ਗਈਆਂ ਹਨ ਤੇ ਪੰਜਾਬ ਸਰਕਾਰ ਨੂੰ ਨੈਨੀਤਾਲ ਹਾਦਸੇ ਦੀ ਤਰਜ਼ ’ਤੇ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਦੂਜੇ ਪਾਸੇ ਕੇਂਦਰ ਵੱਲੋਂ ਬੀਤੇ ਕੱਲ 2 ਲੱਖ ਰੁਪਏ ਦੇਣ ਦੇ ਕੀਤੇ ਐਲਾਨ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਵੀ ਮਾਨਤਵਾ ਦੇ ਆਧਾਰ ’ਤੇ ਇੰਨ੍ਹਾਂ ਪੀੜਤ ਪ੍ਰਵਾਰਾਂ ਨੂੰ 3 ਲੱਖ ਰੁਪਏ ਮੁਆਵਜ਼ਾ ਦੇਣ ਦਾ ਫੈਸਲਾ ਕੀਤਾ ਹੈ।

ਇਹ ਵੀ ਪੜ੍ਹੋ ਪ੍ਰੇਮੀ ਨਾਲ ਵਿਆਹ ਕਰਵਾਉਣ ਲਈ ‘ਕਲਯੁਗੀ’ ਪਤਨੀ ਨੇ ਪਤੀ ਨੂੰ ‘ਗੱਡੀ’ ਚੜਾਇਆ , ਪ੍ਰੇਮੀ ਸਹਿਤ ਕਾਬੂ

ਇਹ ਵੀ ਪਤਾ ਚੱਲਿਆ ਹੈ ਕਿ ਹਾਦਸਾਗ੍ਰਸਤ ਦਾ ਵੀ ਬੀਮਾ ਹੋਇਆ ਹੈ, ਜਿਸਦੇ ਚੱਲਦੇ ਉਥੇ ਵੀ ਕਲੇਮ ਮਿਲਣ ਦੀ ਪੂਰੀ ਉਮੀਦ ਹੈ। ਉਂਝ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਅੰਤਿਮ ਸੰਸਕਾਰ ਨਾਂ ਕਰਨ ਦੇ ਫੈਸਲੇ ਨਾਲ ਅਸਹਿਮਤ ਹੁੰਦਿਆਂ ਦੋ ਦੇ ਪ੍ਰਵਾਰਾਂ ਨੇ ਮ੍ਰਿਤਕ ਦੇਹਾਂ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਹੈ। ਉਧਰ ਇਹ ਵੀ ਪਤਾ ਚੱਲਿਆ ਹੈ ਕਿ ਬੀਤੇ ਕੱਲ ਦੇ ਹਾਦਸੇ ਦੇ ਵਿਚ ਤਲਵੰਡੀ ਸਾਬੋ ਪੁਲਿਸ ਨੇ ਬੱਸ ਨੂੰ ਫ਼ੇਟ ਮਾਰਨ ਵਾਲੇ ਇੱਕ ਅਗਿਆਤ ਟਰੱਕ ਚਾਲਕ ਵਿਰੁਧ ਪਰਚਾ ਦਰਜ਼ ਕਰ ਲਿਆ ਹੈ, ਜਿਹੜਾ ਮੌਕੇ ਤੋਂ ਫ਼ਰਾਰ ਹੋ ਗਿਆ ਸੀ। ਦਸਣਾ ਬਣਦਾ ਹੈ ਕਿ ਬੀਤੇ ਕੱਲ ਸਰਦੂਲਗੜ੍ਹ ਤੋਂ ਬਠਿੰਡਾ ਆ ਰਹੀ ਨਿਊ ਗੁਰੂ ਕਾਸ਼ੀ ਕੰਪਨੀ ਦੀ ਬੱਸ ਜੀਵਨ ਸਿੰਘ ਵਾਲਾ ਲੰਘਦੇ ਹੀ ਗੰਦੇ ਨਾਲੇ ਵਿਚ ਡਿੱਗ ਪਈ ਸੀ।

ਇਹ ਵੀ ਪੜ੍ਹੋ 30 ਦਸੰਬਰ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾ ਪੜ੍ਹ ਲਵੋਂ ਇਹ ਖ਼ਬਰ

ਇਸ ਹਾਦਸੇ ਵਿਚ 8 ਦੀ ਮੌਤਾਂਤੋਂ ਇਲਾਵਾ ਦੋ ਦਰਜ਼ਨ ਦੇ ਕਰੀਬ ਸਵਾਰੀਆਂ ਜਖਮੀ ਵੀ ਹੋ ਗਈਆਂ ਸਨ, ਜਿੰਨ੍ਹਾਂ ਦਾ ਪ੍ਰਸ਼ਾਸਨ ਵੱਲੋਂ ਇਲਾਜ਼ ਕਰਵਾਇਆ ਜਾ ਰਿਹਾ। ਕੁੱੱਝ ਇੱਕ ਨੂੰ ਛੁੱਟੀ ਵੀ ਮਿਲ ਗਈ ਹੈ। ਦੂਜ ਪਾਸੇ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਵਿੱਚ ਇਕੱਠੇ ਹੋਏ ਅੱਧੀ ਦਰਜ਼ਨ ਪੀੜਤ ਪਰਿਵਾਰਾਂ ਅਤੇ ਜਥੇਬੰਦੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਹਨਾਂ ਦੇ ਪਰਿਵਾਰਾਂ ਨੂੰ ਆਰਥਿਕ ਮਦਦ ਦੇ ਨਾਲ-ਨਾਲ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਵੇ। ਇੰਨ੍ਹਾਂ ਪ੍ਰਵਾਰਾਂ ਦਾ ਜਿਆਦਾ ਗੁੱਸਾ ਹਲਕਾ ਤਲਵੰਡੀ ਤੋਂ ਕੈਬਨਿਟ ਰਂੈਕ ਪ੍ਰਾਪਤ ਵਿਧਾਇਕਾ ਬੀਬੀ ਬਲਜਿੰਦਰ ਕੌਰ ਨਾਲ ਵੀ ਦੇਖਣ ਨੂੰ ਮਿਲ ਰਿਹਾ ਸੀ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

LEAVE A REPLY

Please enter your comment!
Please enter your name here