ਬਲਾਤਕਾਰ ਅਤੇ ਦਾਜ ਦਹੇਜ ਦੇ ਮਾਮਲੇ ’ਚ ਬਠਿੰਡਾ ਦੀ ਅਦਾਲਤ ਨੇ ਸੁਣਾਈ ਪਿਊ-ਪੁੱਤ ਨੂੰ ਸੁਣਾਈ ਸਜ਼ਾ

0
153
+1

Bathinda News: ਵੀਰਵਾਰ ਨੂੰ ਬਠਿੰਡਾ ਦੇ ਵਧੀਕ ਜਿਲਾ ਅਤੇ ਸ਼ੈਸਨ ਜੱਜ ਦੀ ਅਦਾਲਤ ਨੇ ਇੱਕ ਵੱਡਾ ਫੈਸਲਾ ਸੁਣਾਉਂਦਿਆਂ ਬਲਾਤਕਾਰ ਦੀ ਕੋਸ਼ਿਸ ਅਤੇ ਦਾਜ਼-ਦਹੇਜ਼ ਦੇ ਮਾਮਲੇ ਵਿਚ ਪਿਊ-ਪੁੱਤ ਨੂੰ ਸਜ਼ਾ ਸੁਣਾਈ ਹੈ। ਇਸਦੀ ਪੁਸ਼ਟੀ ਕਰਦਿਆਂ ਮੁਦਈ ਧਿਰ ਦੇ ਵਕੀਲ ਐਡਵੋਕੇਟ ਹਰਪਿੰਦਰ ਸਿੰਘ ਸਿੱਧੂ ਨੇ ਦਸਿਆ ਕਿ ਪੀੜਤ ਔਰਤ ਵੱਲੋਂ ਇਸ ਸਬੰਧੀ ਬਠਿੰਡਾ ਅਦਾਲਤ ਵਿਚ ਫੌਜਦਾਰੀ ਇਸਤਗਾਸਾ ਜੇਰੇ ਧਾਰਾ 498-ਏ/376/511/406 ਆਈ.ਪੀ.ਸੀ. ਵਿੱਚ ਦਾਈਰ ਕੀਤਾ ਸੀ।ਇਸ ਮਾਮਲੇ ਵਿਚ ਚੱਲੀ ਲੰਮੀ ਸੁਣਵਾਈ ਦੌਰਾਨ ਦੋਨਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਹੁਣ ਇਹ ਫੈਸਲਾ ਸੁਣਾਇਆ ਗਿਆ ਹੈ।

ਇਹ ਵੀ ਪੜ੍ਹੋ PRTC ਦੇ ਕੰਡਕਟਰ ਨੇ ਚੈਕਿੰਗ ਇੰਸਪੈਕਟਰਾਂ ਤੋਂ ਦੁਖ਼ੀ ਹੋ ਕੇ ਕੀਤੀ ਆਤਮਹੱਤਿਆ,ਪਰਚਾ ਦਰਜ਼

ਜਿਸਦੇ ਵਿਚ ਪੀੜਤਾ ਨੂੰ ਦਾਜ ਦਹੇਜ ਲਈ ਤੰਗ ਪ੍ਰੇਸ਼ਾਨ ਕਰਨ, ਦਾਜ ਦਹੇਜ ਦਾ ਸਮਾਨ ਖੁਰਦ ਬੁਰਦ ਕਰਨ, ਉਸਦੀ ਮਰਜੀ ਤੋਂ ਵਗੈਰ ਬਲਾਤਕਾਰ ਕਰਨ ਦੀ ਕੋਸ਼ਿਸ ਕਰਨ ਦੇ ਦੋਸ਼ਾ ਤਹਿਤ ਦੋਸ਼ੀ ਗੁਰਕੇਵਲ ਸਿੰਘ ਨੂੰ ਅ/ਧ 376/511 ਆਈ.ਪੀ.ਸੀ. ਵਿੱਚ 5 ਸਾਲ ਦੀ ਸਜਾ ਅਤੇ 1000/- ਰੁਪਏ ਜੁਰਮਾਨਾ, ਅ/ਧ 406 ਆਈ.ਪੀ.ਸੀ. ਵਿੱਚ 2 ਸਾਲ ਦੀ ਸਜਾ ਅਤੇ 5000/- ਰੁਪਏ ਜੁਰਮਾਨਾ ਅਤੇ ਅ/ਧ 498-ਏ ਆਈ.ਪੀ.ਸੀ. ਵਿੱਚ 2 ਸਾਲ ਦੀ ਸਜਾ ਅਤੇ 5000/- ਰੁਪਏ ਜੁਰਮਾਨਾ ਕੀਤਾ ਹੈ ਅਤੇ ਦੋਸ਼ੀ ਗੁਨਦੀਪ ਸਿੰਘ ਨੂੰ ਅ/ਧ 498-ਏ ਆਈ.ਪੀ.ਸੀ. ਵਿੱਚ 2 ਸਾਲ ਦੀ ਸਜਾ ਅਤੇ 5000/- ਰੁਪਏ ਜੁਰਮਾਨਾ ਅਤੇ ਅ/ਧ 406 ਆਈ.ਪੀ.ਸੀ. ਵਿੱਚ 2 ਸਾਲ ਦੀ ਸਜਾ ਅਤੇ 5000/- ਰੁਪਏ ਜੁਰਮਾਨਾ ਕੀਤਾ ਗਿਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

+1

LEAVE A REPLY

Please enter your comment!
Please enter your name here