Bathinda News: Bathinda ਦੀ ਇੱਕ ਕੁੜੀ ਨੂੰ ਹਥਿਆਰਾਂ ਨਾਲ ਰੀਲਾਂ ਬਣਾਉਣੀਆਂ ਮਹਿੰਗੀਆਂ ਪੈ ਗਈਆਂ ਹਨ।ਸ਼ੋਸ਼ਲ ਮੀਡੀਆ ‘ਤੇ ਕਾਫ਼ੀ ਪ੍ਰਭਾਵ ਰੱਖਣ ਵਾਲੀ ਨਵਜੋਤ ਕੌਰ ਨਾਂ ਦੀ ਇਸ ਕੁੜੀ ਦੇ ਵਿਰੁਧ ਹੁਣ ਬਠਿੰਡਾ ਦੇ ਥਾਣਾ ਥਰਮਲ ਦੀ ਪੁਲਿਸ ਨੇ ਪਰਚਾ ਦਰਜ਼ ਕਰ ਲਿਆ ਹੈ। ਨਵਜੋਤ ਕੌਰ ਆਪਣੀਆਂ ਨਿੱਜੀ ਰੀਲਾਂ ਤੋਂ ਇਲਾਵਾ ਵੱਖ ਵੱਖ ਪ੍ਰਾਈਵੇਟ ਅਦਾਰਿਆਂ ਦੀ ਪ੍ਰਮੋਸ਼ਨ ਆਪਣੇ ਸ਼ੋਸਲ ਮੀਡੀਆ ਪੇਜ਼ ‘ਤੇ ਕਰਦੀ ਰਹਿੰਦੀ ਹੈ।
ਇਹ ਵੀ ਪੜ੍ਹੋ Social Media ‘ਤੇ ਉੱਠੇ ਵਿਰੋਧ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਦੇ ਦੋਹਤੇ ਨੇ ‘ਸਿੱਖ ਪੰਥ’ ਤੋਂ ਮੰਗੀ ਮੁਆਫ਼ੀ, ਜਾਣੋ ਮਾਮਲਾ
ਹੁਣ ਪੁਲਿਸ ਦੇ ਧਿਆਨ ਵਿਚ ਆਇਆ ਸੀ ਕਿ ਇਸਨੇ ਪਹਿਲਾਂ ਇੱਕ ਪਿਸਤੌਲ ਨੁਮਾ ਹਥਿਆਰ ਦੇ ਨਾਲ ਸੜਕ ‘ਤੇ ਖੜਕੇ ਸ਼ਰੇਆਮ ਫ਼ਾਈਰ ਕਰਕੇ ਰੀਲ ਬਣਾਈ ਤੇ ਉਸਤੋਂ ਬਾਅਦ ਬੰਦੂਕ ਵਰਗੇ ਇੱਕ ਹਥਿਆਰ ਦੇ ਨਾਲ ਰੀਲ ਬਣਾ ਕੇ ਆਪਣੇ ਸੋਸ਼ਲ ਮੀਡੀਆ ‘ਤੇ ਵਾਈਰਲ ਕੀਤੀ। ਡੀਐਸਪੀ ਸਿਟੀ ਬਠਿੰਡਾ ਸਰਬਜੀਤ ਸਿੰਘ ਨੇ ਨਵਜੋਤ ਕੌਰ ਵਿਰੁਧ ਪਰਚਾ ਦਰਜ਼ ਕਰਨ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਨਵਜੋਤ ਕੌਰ ਨਾਂ ਦੀ ਇਹ ਕੁੜੀ ਹਜ਼ੂਰਾ-ਕਪੂਰਾ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ, ਜਿਸਦੇ ਵਿਰੁਧ ਥਾਣਾ ਥਰਮਲ ਵਿਚ ਪਰਚਾ ਦਰਜ਼ ਕੀਤਾ ਗਿਆ।
ਇਹ ਵੀ ਪੜ੍ਹੋ Moga Police ਵੱਲੋ ਕਰੇਟਾ ਕਾਰ ਸਵਾਰ ਦੋ ਨੌਜਵਾਨ 1 ਕਿੱਲੋਗ੍ਰਾਮ ਹੈਰੋਇਨ ਸਮੇਤ ਕਾਬੂ
ਉਨ੍ਹਾਂ ਕਿਹਾ ਕਿ ਸ਼ੋਸਲ ਮੀਡੀਆ ‘ਤੇ ਹਥਿਆਰਾਂ ਦੀ ਨੁਮਾਇਸ਼ ਗੈਰ-ਕਾਨੂੰਨੀ ਹੈ, ਜਿਸਦੇ ਬਾਰੇ ਪੰਜਾਬ ਪੁਲਿਸ ਅਕਸਰ ਹੀ ਜਨਤਕ ਤੌਰ ‘ਤੇ ਲੋਕਾਂ ਨੂੰ ਦਸਿਆ ਜਾ ਰਿਹਾ ਪ੍ਰੰਤੂ ਇਸਦੇ ਬਾਵਜੂਦ ਕੁੱਝ ਲੋਕ ਇਸਦੀ ਸ਼ਰੇਆਮ ਉਲੰਘਣਾ ਕਰਦੇ ਹਨ। ਦਸਣਾ ਬਣਦਾ ਹੈ ਕਿ ਪਿਛਲੇ ਮਹੀਨੇ ਹੀ ਥਾਣਾ ਸਦਰ ਦੀ ਪੁਲਿਸ ਨੇ ਵੀ ਬਠਿੰਡਾ ਜ਼ਿਲ੍ਹੇ ਦੇ ਹੀ ਇੱਕ ਪਿੰਡ ਦੀ ਰਹਿਣ ਵਾਲੀ ਕੁੜੀ ਵਿਰੁਧ ਪਰਚਾ ਦਰਜ਼ ਕੀਤਾ ਸੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।


