Bathinda News: ਪਿਛਲੇ ਕਰੀਬ ਸਵਾ ਸਾਲ ਤੋਂ ਖਾਲੀ ਪਈ ਬਠਿੰਡਾ ਨਗਰ ਨਿਗਮ ਦੇ ਮੇਅਰ ਦੀ ਕੁਰਸੀ ਲਈ ਭਲਕੇ 5 ਫਰਵਰੀ ਨੂੰ ਹੋਣ ਵਾਲੀ ਚੋਣ ਦੇ ਲਈ ਸਿਆਸੀ ਸਰਗਰਮੀਆਂ ਪੂਰੀ ਚਰਮ ਸੀਮਾ ’ਤੇ ਪੁੱਜ ਗਈਆਂ ਹਨ। ਹਾਲਾਂਕਿ ਕਾਂਗਰਸ ਪਾਰਟੀ ਵੱਲੋਂ ਬੀਤੇ ਕੱਲ ਅੰਮ੍ਰਿਤਾ ਵੜਿੰਗ ਦੀ ਅਗਵਾਈ ਹੇਠ ਹੋਈ ਕੌਂਸਲਰਾਂ ਦੀ ਮੀਟਿੰਗ ਦੌਰਾਨ ਬਲਜਿੰਦਰ ਠੇਕੇਦਾਰ ਨੂੰ ਮੇਅਰ ਦਾ ਉਮੀਦਵਾਰ ਐਲਾਨ ਦਿੱਤਾ ਹੈ ਪ੍ਰੰਤੂ ਮੀਟਿੰਗ ਵਿੱਚ 27 ਵਿੱਚੋਂ ਸਿਰਫ ਇੱਕ ਦਰਜਨ ਤੋਂ ਵੀ ਘੱਟ ਕੌਂਸਲਰਾਂ ਦੀ ਸ਼ਮੂਲੀਅਤ ਨੇ ਪਾਰਟੀ ਦੀ ਜਿੱਤ ਉਪਰ ਸਵਾਲੀਆਂ ਨਿਸ਼ਾਨ ਜਰੂਰ ਖੜੇ ਕਰ ਦਿੱਤੇ ਹਨ। ਉਧਰ ਦੂਜੇ ਪਾਸੇ ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਬੇਸਿਕ ਹਾਲੇ ਤੱਕ ਕਿਸੇ ਦਾ ਨਾਮ ਸਾਹਮਣੇ ਨਹੀਂ ਆਇਆ ਹੈ ਪ੍ਰੰਤੂ ਇਹ ਜੱਗ ਜਾਹਰ ਹੈ ਕਿ ਪਿਛਲੇ ਦਿਨੀ ਵਾਰਡ ਨੰਬਰ 48 ਦੀ ਉਪ ਚੋਣ ਜਿੱਤਣ ਵਾਲੇ ਪਦਮਜੀਤ ਸਿੰਘ ਮਹਿਤਾ ਇਸ ਕੁਰਸੀ ਦੇ ਮੁੱਖ ਦਾਅਵੇਦਾਰ ਹਨ।
ਇਹ ਵੀ ਪੜ੍ਹੋ ਨਸ਼ਾ ਤਸਕਰੀ ਕਰਦੇ Punjab Roadways ਦੇ ਤਿੰਨ ਕਰਮਚਾਰੀ CIA ਵੱਲੋਂ ਕਾਬੂ
ਸ਼ਹਿਰ ਦੇ ਸਿਆਸੀ ਗਲਿਆਰਿਆਂ ਦੇ ਵਿੱਚ ਇੰਨੀ ਦਿਨੀ ਕਾਂਗਰਸ ਦੇ ਕਈ ਕੌਂਸਲਰਾਂ ਸਹਿਤ ਵੱਡੇ ਛੋਟੇ ਕਾਂਗਰਸੀ ਆਗੂਆਂ ਦੇ ਵੀ ਮਹਿਤਾ ਪਰਿਵਾਰ ਨਾਲ ਅੰਦਰ ਖਾਤੇ ਹੱਥ ਮਿਲਾਉਣ ਦੀ ਚਰਚਾ ਦਾ ਬਜ਼ਾਰ ਗਰਮ ਹੈ। ਇਸ ਤੋਂ ਇਲਾਵਾ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਧੜੇ ਵੱਲੋਂ ਵੀ ਖੁੱਲ ਕੇ ਮਦਦ ਕੀਤੀ ਜਾ ਰਹੀ ਹੈ। ਜਿਸ ਦੇ ਚੱਲਦੇ ਮੁਕਾਬਲਾ ਪੂਰਾ ਰੌਚਕ ਬਣ ਗਿਆ ਹੈ। ਇੱਥੇ ਦੱਸਣਾ ਬਣਦਾ ਹੈ ਕਿ ਸਾਲ 2021 ਦੇ ਵਿੱਚ ਨਗਰ ਨਿਗਮ ਬਠਿੰਡਾ ਦੇ 50 ਵਾਰਡਾਂ ਦੀ ਹੋਈ ਚੋਣ ਵਿੱਚੋਂ ਕਾਂਗਰਸ ਨੇ 43 ਵਾਰਡਾਂ ’ਚ ਚੋਣ ਜਿੱਤ ਕੇ ਇਤਿਹਾਸ ਰਚ ਦਿੱਤਾ ਸੀ ਪ੍ਰੰਤੂ ਮਨਪ੍ਰੀਤ ਬਾਦਲ ਵੱਲੋਂ ਪਹਿਲੀ ਵਾਰ ਜਿੱਤੀ ਗੈਰ ਕਾਂਗਰਸੀ ਇੱਕ ਠੇਕੇਦਾਰ ਦੀ ਪਤਨੀ ਨੂੰ ਮੇਅਰ ਬਣਾ ਕੇ ਕੀਤੀ ਵੱਡੀ ਸਿਆਸੀ ਗਲਤੀ ਨੇ ਨਾ ਸਿਰਫ ਉਹਨਾਂ ਦਾ ਭਾਰੀ ਸਿਆਸੀ ਨੁਕਸਾਨ ਕਰ ਦਿੱਤਾ, ਬਲਕਿ ਕਾਂਗਰਸ ਨੂੰ ਵੀ ਅਰਸ਼ ਤੋਂ ਫਰਸ਼ ਤੱਕ ਪਹੁੰਚਾ ਦਿੱਤਾ ਹੈ।
ਇਹ ਵੀ ਪੜ੍ਹੋ US ਤੇ Canada ਵਿਚਕਾਰ ਇੱਕ ਮਹੀਨੇ ਲਈ ਰੁਕੀ Tarrif War, Trump ਤੇ Trudeau ਵਿਚਕਾਰ ਹੋਈ ਗੱਲਬਾਤ
ਹਾਲਾਂਕਿ ਮਨਪ੍ਰੀਤ ਬਾਦਲ ਵੱਲੋਂ ਕਾਂਗਰਸ ਛੱਡਣ ਤੋਂ ਬਾਅਦ ਕਾਂਗਰਸੀ ਕੌਂਸਲਰਾਂ ਨੇ ਇੱਕਜੁੱਟ ਹੋ ਕੇ ਹੰਭਲਾ ਮਾਰਦਿਆਂ 15 ਨਵੰਬਰ 2024 ਨੂੰ ਮੇਅਰ ਰਮਨ ਗੋਇਲ ਵਿਰੁੱਧ ਬੇਵਿਸਾਹੀ ਦਾ ਮਤਾ ਪਾਸ ਕਰਕੇ ਉਸਨੂੰ ਗੱਦੀਐ ਉਤਾਰ ਦਿੱਤਾ ਸੀ ਪ੍ਰੰਤੂ ਸਪੱਸ਼ਟ ਬਹੁਮਤ ਹੋਣ ਦੇ ਬਾਵਜੂਦ ਵੀ ਕਾਂਗਰਸ ਪਾਰਟੀ ਮੁੜ ਇੱਥੇ ਆਪਣਾ ਮੇਅਰ ਬਣਾਉਣ ਵਿੱਚ ਸਫਲ ਨਹੀਂ ਹੋ ਸਕੀ। ਹੁਣ ਜਦ ਆਮ ਆਦਮੀ ਪਾਰਟੀ ਪਟਿਆਲਾ, ਲੁਧਿਆਣਾ, ਜਲੰਧਰ, ਅੰਮ੍ਰਿਤਸਰ ਤੇ ਫਗਵਾੜਾ ਵਿੱਚ ਆਪਣਾ ਮੇਅਰ ਬਣਾਉਣ ਵਿੱਚ ਸਫਲ ਰਹੀ ਹੈ ਤਦ ਬਠਿੰਡਾ ਨਗਰ ਨਿਗਮ ਦੇ ਮੇਅਰ ਦੀ ਚੋਣ ਨੇ ਮੁੜ ਕਾਂਗਰਸ ਪਾਰਟੀ ਨੂੰ ਚੁਰਾਹੇ ’ਤੇ ਲਿਆ ਕੇ ਖੜਾ ਕਰ ਦਿੱਤਾ। ਬਹਿਰਹਾਲ ਸ਼ਹਿਰ ਵਾਸੀਆਂ ਦੀਆਂ ਨਿਗਾਹਾਂ ਭਲਕੇ ਬਾਅਦ ਦੁਪਹਿਰ ਮੇਅਰ ਦੀ ਹੋਣ ਵਾਲੀ ਚੋਣ ’ਤੇ ਟਿਕੀਆਂ ਹੋਈਆਂ ਹਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
Share the post "Bathinda Mayor Election: ਕਾਂਗਰਸ ਨੇ ਬਲਜਿੰਦਰ ਠੇਕੇਦਾਰ ਨੂੰ ਐਲਾਨਿਆ ਮੇਅਰ ਦਾ ਉਮੀਦਵਾਰ"