ਪਹਿਲੀ ਵਾਰ ਸਦਭਾਵਨਾ ਭਰੇ ਮਾਹੌਲ ’ਚ ਹੋਈ ਮੀਟਿੰਗ ਤੋਂ ਬਾਅਦ ਕੌਂਸਲਰਾਂ ਨੂੰ ਖਵਾਇਆ ਖਾਣਾ
ਬਠਿੰਡਾ, 25 ਜਨਵਰੀ : ਕਾਰਜਕਾਰੀ ਮੇਅਰ ਅਸ਼ੋਕ ਕੁਮਾਰ ਦੀ ਅਗਵਾਈ ਹੇਠ ਜਨਰਲ ਹਾਊਸ ਦੀ ਹੋਈ ਮੀਟਿੰਗ ਵਿੱਚ ਸ਼ਹਿਰ ਦੇ ਸੈਂਕੜੇ ਵਿਕਾਸ ਕਾਰਜਾਂ ਨੂੰ ਮੰਨਜ਼ੂਰੀ ਦਿਤੀ ਗਈ। ਮੇਅਰ ਰਮਨ ਗੋਇਲ ਨੂੰ ਗੱਦੀਓ ਉਤਾਰਨ ਤੋਂ ਬਾਅਦ ਪਹਿਲੀ ਵਾਰ ਹਾਊਸ ਦੀ ਮੀਟਿੰਗ ਵਿੱਚ ਕੌਂਸਲਰਾਂ ਵਿਚਕਾਰ ਸਦਭਾਵਨਾ ਵਾਲਾ ਮਾਹੌਲ ਵੇਖਣ ਨੂੰ ਮਿਲਿਆ। ਨਾਂ ਤਾਂ ਮੀਟਿੰਗ ਦੌਰਾਨ ਹੱਲਾ-ਗੁੱਲਾ ਹੋਇਆ ਤੇ ਨਾਂ ਹੀ ਕਿਸੇ ਕੌਂਸਲਰ ਵਲੋਂ ਧਰਨਾ ਦਿੱਤਾ ਗਿਆ ਤੇ ਨਾਂ ਹੀ ਵਾਕ ਆਊਟ ਹੋਇਆ। ਵੱਡੀ ਗੱਲ ਇਹ ਵੀ ਰਹੀ ਕਿ ਪਹਿਲੀ ਵਾਰ ਮੀਟਿੰਗ ਤੋਂ ਬਾਅਦ ਸਮੂਹ ਕੌਂਸਲਰਾਂ ਨੂੰ ਦੁਪਹਿਰ ਦਾ ਖਾਣਾ ਵੀ ਪਰੋਸਿਆ ਗਿਆ। ਖ਼ੁਸੀ ਭਰੇ ਮਾਹੌਲ ’ਚ ਹੋਈ ਇਸ ਮੀਟਿੰਗ ਵਿਚ ਕੌਸਲਰਾਂ ਨੇ ਬਿਨ੍ਹਾਂ ਏਜੰਡੇ ਤੋਂ ਅਪਣੀ ਤਨਖ਼ਾਹ ਵੀ 17 ਹਜ਼ਾਰ ਤੋਂ ਵਧਾ ਕੇ 25 ਹਜ਼ਾਰ ਰੁਪਏ ਕਰਨ ਦੀ ਤਜਵੀਜ਼ ਪਾਸ ਕਰ ਦਿੱਤੀ। ਇਹ ਤਜਵੀਜ਼ ਪੰਜਾਬ ਸਰਕਾਰ ਨੂੰ ਜਾਵੇਗੀ।
BIG NEWS: ਕੈਬਨਿਟ ਮੰਤਰੀ ਅਮਨ ਅਰੋੜਾ ਦਾ ਗਣਤੰਤਰ ਦਿਵਸ ‘ਤੇ ਤਿਰੰਗਾ ਝੰਡਾ ਲਹਿਰਾਉਣ ਦਾ ਰਾਹ ਹੋਇਆ ਪੱਧਰਾ
ਉਂਝ ਮੀਟਿੰਗ ਵਿੱਚ ਬਤੌਰ ਕੌਂਸਲਰ ਰਮਨ ਗੋਇਲ ਤੇ ਉਨ੍ਹਾਂ ਦੇ ਕੁਝ ਹੋਰ ਹਿਮਾਇਤੀ ਮੰਨੇ ਜਾਂਦੇ ਕੌਂਸਲਰਾਂ ਨੇ ਅੱਜ ਦੀ ਇਸ ਮੀਟਿੰਗ ਵਿੱਚ ਸ਼ਮੂਲੀਅਤ ਨਹੀਂ ਕੀਤੀ। ਮੀਟਿੰਗ ਦੀ ਸ਼ੁਰੂਆਤ ਸਮੇਂ ਹਰ ਵਾਰ ਦੀ ਤਰ੍ਹਾਂ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਕੌਂਸਲਰਾਂ ਨੇ ਤ੍ਰਿਵੈਣੀ ਦੇ ਨਾਲ ਨਾਲ ਸੀਵਰੇਜ ਬੋਰਡ ਦੇ ਅਧਿਕਾਰੀਆਂ ਉਪਰ ਆਪਣੀ ਨਰਾਜ਼ਗੀ ਜ਼ਾਹਰ ਕੀਤੀ। ਮੇਅਰ ਵਿਰੁੱਧ ਬੇਭਰੋਸਗੀ ਦੇ ਮਤੇ ਵਾਲੀ ਮੀਟਿੰਗ ਨੂੰ ਛੱਡ ਕੇ ਜਨਰਲ ਹਾਊਸ ਵਾਲੀ ਇਹ ਮੀਟਿੰਗ ਕਰੀਬ ਪੌਣੇ ੰਪੰਜ ਮਹੀਨਿਆਂ ਬਾਅਦ ਹੋਈ ਸੀ। ਕੁੱਝ ਕੌਂਸਲਰਾਂ ਨੇ ਦਸਿਆ ਕਿ ਇਸ ਵਾਰ ਸ਼ਾਂਤੀ ਇਸ ਕਰਕੇ ਰਹੀ ਕਿ ਮੀਟਿੰਗ ਤੋਂ ਪਹਿਲਾਂ ਜ਼ਿਆਦਾਤਰ ਕੌਂਸਲਰਾਂ ਨੂੰ ਲਿਆਂਦੇ ਜਾਣ ਵਾਲੇ ਏਜੰਡਿਆਂ ਸਬੰਧੀ ਵਿਸ਼ਵਾਸ ਵਿੱਚ ਲਿਆ ਗਿਆ ਤੇ ਨਾਲ ਹੀ ਉਨ੍ਹਾਂ ਦੇ ਵਾਰਡਾਂ ਦੇ ਵਿਕਾਸ ਕਾਰਜਾਂ ਨੂੰ ਵੀ ਤਰਜੀਹ ਦਿੱਤੀ ਗਈ।
ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਪੁਲਿਸ ’ਚ ਹੋਏ ਥੋਕ ਵਿਚ ਤਬਾਦਲੇ
ਮੀਟਿੰਗ ਵਿੱਚ ਕਰੀਬ ਪੰਜ ਕਰੋੜ ਦੀ ਲਾਗਤ ਨਾਲ ਵਿਕਾਸ ਕਾਰਜਾਂ ਦੇ ਕੁੱਲ 113 ਏਜੰਡਿਆਂ ਨੂੰ ਮੰਜੂਰੀ ਦਿੱਤੀ ਗਈ। ਗਰੋਥ ਸੈਂਟਰ ਮਾਨਸਾ ਰੋਡ ਦਾ ਵੀ ਕਰੋੜਾਂ ਰੁਪਇਆਂ ਦੇ ਨਾਲ ਹੁਲੀਆ ਬਦਲੇਗਾ। ਸ਼ਹਿਰ ਦੇ ਕਈ ਇਲਾਕਿਆਂ ਵਿਚ ਇੱਕ ਕਰੋੜ ਦੀ ਲਾਗਤ ਨਾਲ ਜਨਤਕ ਪਖਾਨਿਆਂ ਦਾ ਕੰਮ ਕਰਵਾਇਆ ਜਾਵੇਗਾ। ਇਸਤੋਂ ਇਲਾਵਾ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਨਾਲ ਸਬੰਧਤ ਕਰੋੜਾਂ ਰੁਪਿਆ ਦੇ ਹੋਰ ਪ੍ਰੋਜੈਕਟਾਂ ਨੂੰ ਵੀ ਹਰੀ ਝੰਡੀ ਦਿੱਤੀ ਗਈ। ਮੀਟਿੰਗ ਦੇ ਮੁੱਖ ਏਜੰਡੇ ਵਿੱਚ ਕੁੱਲ 36 ਅਤੇ ਸਪਲੀਮੈਂਟਰੀ ਏਜੰਡੇ ਵਿੱਚ 10 ਮਤੇ ਰੱਖੇ ਗਏ ਸਨ। ਇੰਨਾਂ ਵਿਚੋਂ ਕੁਝ ਇਕ ਨੂੰ ਛੱਡ ਬਾਕੀ ਸਾਰੀਆਂ ਨੂੰ ਪਾਸ ਕਰ ਦਿੱਤਾ ਗਿਆ। ਹਾਲਾਂਕਿ ਮੁਲਾਜ਼ਮਾਂ ਦੇ ਮੁੱਦੇ ’ਤੇ ਕੌਂਸਲਰਾਂ ਦਾ ਸਟੈਂਡ ਪਹਿਲਾਂ ਵਾਲਾ ਹੀ ਰਿਹਾ।
ਓਏ ਛੋਟੂ, ਦੇਖ ਪੰਜਾਬ ਪੁਲਿਸ ‘ਮੁਰਗੇ’ ਦੀ ਸੇਵਾ ਵੀ ਕਰਦੀ ਹੈ !
ਇਸ ਦੌਰਾਨ ਨਾ ਸਿਰਫ਼ ਹੋਰਨਾਂ ਨਿਗਮਾਂ ਤੋਂ ਬਠਿੰਡਾ ਆਉਣ ਵਾਲੇ ਮੁਲਾਜਮਾਂ ਦੀ ਬਦਲੀ ਨੂੰ ਰੋਕ ਦਿੱਤਾ, ਬਲਕਿ ਐਸ ਐਸ ਐਸ ਬੋਰਡ ਵਲੋਂ ਚੁਣ ਕੇ ਭੇਜੇ ਮੁਲਾਜ਼ਮਾਂ ਨੂੰ ਵੀ ਜੁਆਇੰਨ ਕਰਵਾਉਣ ਤੋਂ ਸਾਫ਼ ਮਨ੍ਹਾ ਕਰ ਦਿੱਤਾ। ਇਸੇ ਤਰ੍ਹਾਂ ਸ਼ਹਿਰ ਦੇ ਸੀਵਰਮੈਨਾਂ ਵਲੋਂ ਕਰੀਬ ਦੋ ਸਾਲ ਪਹਿਲਾਂ ਠੇਕੇ ਉਪਰ 322 ਸਫ਼ਾਈ ਸੇਵਕ ਰੱਖਣ ਲਈ ਦੀ ਪ੍ਰਕਿਰਿਆ ਨੂੰ ਰੱਦ ਕਰਨ ਦੇ ਮਤੇ ਨੂੰ ਵੀ ਖ਼ਾਰਜ ਕਰਦਿਆਂ ਕੌਂਸਲਰ ਹਰਵਿੰਦਰ ਸਿੰਘ ਲੱਡੂ ਦੇ ਸੱਦੇ ’ਤੇ ਤੁਰੰਤ ਇੰਨ੍ਹਾਂ ਨੂੰ ਨਿਯੁਕਤੀ ਪੱਤਰ ਜਾਰੀ ਕਰਨ ਦਾ ਸਰਵਸੰਮਤੀ ਨਾਲ ਪ੍ਰਸਾਤਵ ਪਾਸ ਕਰ ਦਿੱਤਾ ਗਿਆ।
ਘਟੇਗੀ ਟ੍ਰੈਫਿਕ ਸਮੱਸਿਆ: ਬਠਿੰਡਾ ਦੀ ਭਾਗੂ ਰੋਡ ਹੋਵੇਗੀ 60 ਫੁੱਟ ਚੋੜੀ!
ਤਿੰਨ ਪ੍ਰਾਈਵੇਟ ਕਲੌਨੀਆਂ ਨੂੰ ਮਿਲੇਗੀ ਪਾਣੀ ਤੇ ਸੀਵਰੇਜ਼ ਦੀ ਸਹੂਲਤ
ਬਠਿੰਡਾ: ਮੀਟਿੰਗ ਵਿਚ ਮਾਨਸਾ ਰੋਡ ’ਤੇ ਸਥਿਤ ਸ਼ੁਸਾਂਤ ਸਿਟੀ 2, ਐਚ.ਬੀ.ਐਨ ਕਲੌਨੀ ਅਤੇ ਸ਼ਹਿਰ ਦੇ ਦੂਜੇ ਪਾਸੇ ਸਥਿਤ ਆਤਮਾ ਇਨਕਲੇਵ ਵਿਚ ਨਹਿਰੀ ਪਾਣੀ ਅਤੇ ਸੀਵਰੇਜ ਦੀ ਸਹੂਲਤ ਦੇਣ ਦੇ ਮਤੇ ਵੀ ਮੀਟਿੰਗ ਵਿਚ ਪਾਸ ਕੀਤੇ ਗਏ। ਸੁਸਾਂਤ ਸਿਟੀ ਵਿਚ ਇਸ ਕੰਮ ਲਈ ਪੰਜ ਕਰੋੜ 18 ਲੱਖ, ਐਚ.ਬੀ.ਐਲ ਵਿਚ 2 ਕਰੋੜ 90 ਲੱਖ ਅਤੇ ਆਤਮਾ ਇਨਕਲੇਵ ਵਿਚ 34 ਲੱਖ ਰੁਪਏ ਦੀ ਲਾਗਤ ਆਵੇਗੀ।
Share the post "ਬਠਿੰਡਾ ਨਗਰ ਨਿਗਮ ਨੇ ਖੋਲਿਆ ਸ਼ਹਿਰ ਲਈ ਵਿਕਾਸ ਕਾਰਜਾਂ ਦਾ ਪਿਟਾਰਾ, ਕੌਂਸਲਰਾਂ ਦੀ ਵਧੇਗੀ ਤਨਖ਼ਾਹ !"