Bathinda News: ਬਠਿੰਡਾ ਜ਼ਿਲ੍ਹੇ ਦੇ ਪਿੰਡ ਵਿਰਕ ਕਲਾਂ ‘ਚ ਸੋਮਵਾਰ ਸਵੇਰ ਵਾਪਰੀ ਇੱਕ ਦੁਖਦਾਈ ਘਟਨਾ ਵਿਚ ਇੱਕ ਬਾਪ ਵੱਲੋਂ ਆਪਣੀ ਹੀ ਸਕੀ ਧੀ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ। ਇਸ ਘਟਨਾ ਵਿਚ ਮ੍ਰਿਤਕ ਲੜਕੀ ਦੀ ਚਾਰ ਸਾਲਾਂ ਬੱਚੀ ਏਕਮਨੂਰ ਸ਼ਰਮਾ ਦੀ ਵੀ ਮੌਤ ਹੋ ਗਈ।ਮ੍ਰਿਤਕ ਦੇ ਪਤੀ-ਪਿਤਾ ਰਵੀ ਸ਼ਰਮਾ ਨੇ ਇਨਸਾਫ਼ ਦੀ ਮੰਗ ਕੀਤੀ ਹੈ।
ਘਟਨਾ ਦੀ ਪੁਸਟੀ ਕਰਦਿਆਂ ਡੀਐਸਪੀ ਦਿਹਾਤੀ ਹਰਜੀਤ ਸਿੰਘ ਮਾਨ ਨੇ ਦਸਿਆ ਕਿ ਉਕਤ ਪਿੰਡ ਵਿਚ ਰਾਜਵੀਰ ਸਿੰਘ ਉਰਫ਼ ਰਾਜਾ ਨੰਬਰਦਾਰ ਵਾਸੀ ਵਿਰਕ ਕਲਾਂ ਦੀ ਲੜਕੀ ਨੇ ਕਰੀਬ 5-6 ਸਾਲਾਂ ਪਹਿਲਾਂ ਆਪਣੇ ਹੀ ਪਿੰਡ ਵਿਚ ਦੂਜੀ ਬਰਾਦਰੀ ਦੇ ਲੜਕੇ ਰਵੀ ਸ਼ਰਮਾ ਪੁੱਤਰ ਊਦੇ ਭਾਨ ਨਾਲ ਲਵ-ਮੈਰਿਜ਼ ਕਰਵਾ ਲਈ ਸੀ। ਜਿਸਤੋਂ ਰਾਜਾ ਨੰਬਰਦਾਰ ਨਰਾਜ਼ ਚੱਲਿਆ ਆ ਰਿਹਾ। ਅੰਤਰਜਾਤੀ ਵਿਆਹ ਹੋਣ ਕਾਰਨ ਕੁੱਝ ਸਮਾਂ ਪਹਿਲਾਂ ਇਸ ਜੋੜੇ ਨੂੰ ਪੁਲਿਸ ਸੁਰੱਖਿਆ ਵੀ ਮਿਲੀ ਹੋਈ ਸੀ।
ਇਹ ਵੀ ਪੜ੍ਹੋ ਵੱਡੀ ਖ਼ਬਰ; ਭਗਵੰਤ ਮਾਨ ਦੀ ਸਿਹਤ ਦਾ ਹਾਲਚਾਲ ਪੁੱਛਣ ਹਸਪਤਾਲ ਪੁੱਜੇ ਹਰਿਆਣਾ ਦੇ ਮੁੱਖ ਮੰਤਰੀ
ਘਟਨਾ ਸਮੇਂ ਅੱਜ ਮ੍ਰਿਤਕ ਲੜਕੀ ਜਸਮਤ ਕੌਰ ਕਿਸੇ ਪਾਸੇ ਜਾਣ ਲਈ ਆਪਣੀ ਛੋਟੀ ਬੱਚੀ ਦੇ ਨਾਲ ਪਿੰਡ ਦੇ ਹੀ ਬੱਸ ਅੱਡੇ ‘ਤੇ ਖੜੀ ਹੋਈ ਸੀ। ਇਸ ਦੌਰਾਨ ਮੁਲਜਮ ਰਾਜਾ ਨੰਬਰਦਾਰ ਮੌਕੇ ‘ਤੇ ਪੁੱਜ ਗਿਆ ਅਤੇ ਤੇਜਧਾਰ ਹਥਿਆਰਾਂ ਨਾਲ ਆਪਣੀ ਧੀ ‘ਤੇ ਹਮਲਾ ਕਰਕੇ ਉਸਦਾ ਕਤਲ ਕਰ ਦਿੱਤਾ। ਡੀਐਸਪੀ ਨੇ ਦਸਿਆ ਕਿ ਥਾਣਾ ਸਦਰ ਦੀ ਪੁਲਿਸ ਵੱਲੋਂ ਅਗਲੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।













