👉ਹੁਣ ਪ੍ਰਵਾਸੀ ਮਜਦੂਰਾਂ ‘ਤੇ ਲੱਗੀਆਂ ਇਹ ਪਾਬੰਦੀਆਂ…,ਕਿਸਾਨ ਜਥੇਬੰਦੀਆਂ ਦਾ ਵੀ ਮਿਲਿਆ ਸਮਰਥਨ
Bathinda News: ਬਠਿੰਡਾ ਜ਼ਿਲ੍ਹੇ ਦੇ ਪਿੰਡ ਗਹਿਰੀਭਾਗੀ(ਗਹਿਰੀ ਦੇਵੀ ਨਗਰ) ਦੀ ਪੰਚਾਇਤ ਨੇ ਇੱਕ ਵੱਡਾ ਫੈਸਲਾ ਲਿਆ ਹੈ।ਹੁਸਿਆਰਪੁਰ ਦੇ ਇੱਕ ਪਿੰਡ ਵਿਚ ਪ੍ਰਵਾਸੀ ਮਜਦੂਰ ਵੱਲੋਂ ਜਿੰਮੀਦਾਰ ਦੇ 5 ਸਾਲਾਂ ਮਾਸੂਮ ਬੱਚੇ ਨਾਲ ਬਲਾਤਕਾਰ ਕਰਕੇ ਕੀਤੇ ਕਤਲ ਦੇ ਮਾਮਲੇ ਵਿਚ ਪੂਰਾ ਪੰਜਾਬ ਭੜਕਿਆ ਹੋਇਆ। ਗ੍ਰਾਂਮ ਪੰਚਾਇਤ ਗਹਿਰੀ ਭਾਗੀ ਵੱਲੋਂ ਸਰਪੰਚ ਬਲਜੀਤ ਸਿੰਘ ਦੀ ਅਗਵਾਈ ਹੇਠ ਲਏ ਫੈਸਲੇ ਵੀ ਇਸੇ ਕਾਂਡ ਦੇ ਪਿਛੋਕੜ ਤੋਂ ਪ੍ਰਭਾਵਿਤ ਦੱਸੇ ਜਾ ਰਹੇ ਹਨ। ਪਿੰਡ ਦੀ ਸਾਂਝੀ ਧਰਮਸ਼ਾਲਾ ‘ਚ ਰੱਖੇ ਇਕੱਠ ਦੌਰਾਨ ਪੰਚਾਇਤ ਦੇ ਫੈਸਲਿਆਂ ਨੂੰ ਲੋਕਾਂ ਦੇ ਨਾਲ-ਨਾਲ ਕਿਸਾਨ ਜਥੇਬੰਦੀਆਂ ਉਗਰਾਹਾ ਅਤੇ ਸਿੱਧੂਪੁਰ ਨੇ ਵੀ ਸਮਰਥਨ ਦਿੱਤਾ ਹੈ।
ਇਹ ਵੀ ਪੜ੍ਹੋ Punjab Flood; ਪੰਜਾਬ ਦੇ ਵਿਚ ਹੜ੍ਹਾਂ ਤੋਂ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਪੁੱਜੇ Rahul Gandhi
ਸਰਬਸੰਮਤੀ ਨਾਲ ਲਏ ਫੈਸਲਿਆਂ ਵਿਚ ਪਿੰਡ ‘ਚ ਰਹਿ ਰਹੇ ਪ੍ਰਵਾਸੀ ਮਜਦੂਰਾਂ ਉਪਰ ਹੁਣ ਪਿੰਡ ਵਿਚ ਘਰ ਜਾਂ ਜਮੀਨ ਖਰੀਦਣ ‘ਤੇ ਰੋਕ ਲਗਾਈ ਗਈ ਹੈ। ਇਸੇ ਤਰ੍ਹਾਂ ਵੋਟ ਬਣਾਉਣ ‘ਤੇ ਵੀ ਪਾਬੰਦੀ ਲੱਗੀ ਹੈ। ਜਦਕਿ ਪਿੰਡ ਵਿਚ ਰਹਿ ਰਹੇ ਸਾਰੇ ਪ੍ਰਵਾਸੀ ਮਜਦੂਰਾਂ ਦੀ ਪੁਲਿਸ ਵੈਰੀਫਿਕੇਸ਼ਨ ਕਰਵਾਉਣ ਦਾ ਵੀ ਫੈਸਲਾ ਲਿਆ ਗਿਆ। ਇਸਤੋਂ ਇਲਾਵਾ ਪ੍ਰਵਾਸੀ ਮਜਦੂਰਾਂ ਨੂੰ ਪਿੰਡ ਵਿਚ ਲਿਆਉਣ ਵਾਲੇ ਪ੍ਰਵਾਰ ਉੱਪਰ ਪੂਰੀ ਜਿੰਮੇਵਾਰੀ ਪਾਈ ਗਈ ਹੈ ਕਿ ਜੇਕਰ ਆਉਣ ਵਾਲੇ ਸਮੇਂ ਵਿਚ ਕੋਈ ਪ੍ਰਵਾਸੀ ਮਜਦੂਰ ਕਿਸੇ ਤਰ੍ਹਾਂ ਦੀ ਗਲਤ ਘਟਨਾ ਨੂੰ ਅੰਜਾਮ ਦਿੰਦਾ ਹੈ ਤਾਂ ਉਸਨੂੰ ਲਿਆਉਣ ਵਾਲਾ ਪ੍ਰਵਾਰ ਵੀ ਜਿੰਮੇਵਾਰ ਹੋਵੇਗਾ।
ਇਹ ਵੀ ਪੜ੍ਹੋ Harjit Kaur Case; ਸਿੱਖ ਦਾਦੀ ਨੂੰ ਵਾਪਸ ਘਰ ਲਿਆਉਣ ਲਈ ਅਮਰੀਕਾ ‘ਚ ਉੱਠੀ ਅਵਾਜ਼
ਇਸਦੇ ਨਾਲ ਹੀ ਪੰਚਾਇਤ ਨੇ ਇਹ ਵੀ ਫੈਸਲਾ ਪ੍ਰਵਾਸੀ ਮਜਦੂਰ ਪਿੰਡ ਵਿਚ ਰਹਿਣ ਦੀ ਬਜਾਏ ਸਬੰਧਤ ਕਿਸਾਨ ਦੀ ਖੇਤ ਵਿਚ ਲੱਗੀ ਮੋਟਰ ਵਾਲੇ ਕੋਠੇ ਵਿਚ ਹੀ ਰੱਖੇ ਜਾਣਗੇ।ਪਿੰਡ ਦੇ ਸਰਪੰਚ ਬਲਜੀਤ ਸਿੰਘ ਸਿੱਧੂ ਨੇ ਇੰਨ੍ਹਾਂ ਮਤਿਆਂ ਸਬੰਧੀ ਇਸ ਵੈਬਸਾਈਟ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਲਦ ਹੀ ਉਹ ਇੰਨ੍ਹਾਂ ਮਤਿਆਂ ਦੀ ਕਾਪੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਦੇਣਗੇ ਤੇ ਨਾਲ ਹੀ ਪਿੰਡ ਵਿਚ ਪ੍ਰਵਾਸੀ ਮਜਦੂਰਾਂ ਦੀਆਂ ਬਣੀਆਂ ਵੋਟਾਂ ਕੱਟਣ ਲਈ ਵੀ ਕਹਿਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪਿਛਲੇ ਕੁੱਝ ਸਮੇਂ ਦੌਰਾਨ ਪ੍ਰਵਾਸੀ ਮਜਦੂਰਾਂ ਵੱਲੋਂ ਕਈ ਗੰਭੀਰ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ, ਜਿਸਦੇ ਚੱਲਦੇ ਇਹ ਫੈਸਲੇ ਲਏ ਗਏ ਹਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।













